ਮਾਪਿਆਂ ਨੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਕੀਤੀ ਮੰਗ ਕਰਦਿਆਂ ਫੈਸਲੇ ’ਚ ਦੇਰੀ ’ਤੇ ਪ੍ਰਗਟਾਈ ਚਿੰਤਾ | Dilrose murder case
ਲੁਧਿਆਣਾ (ਜਸਵੀਰ ਸਿੰਘ ਗਹਿਲ)। ਢਾਈ ਸਾਲਾ ਬੱਚੀ ਦਿਲਰੋਜ਼ ਦੇ ਕਤਲ ਵਿੱਚ ਸਥਾਨਕ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੜ ਇੱਕ ਵਾਰ ਸਜ਼ਾ ਸੁਣਏ ਜਾਣ ਦੇ ਫੈਸਲਾ ਨੂੰ ਟਾਲ ਦਿੱਤਾ। ਇਸ ਦੌਰਾਨ ਬੱਚੀ ਦੇ ਮਾਪਿਆਂ ਨੇ ਅਦਾਲਤ ਪਾਸੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਫੈਸਲੇ ਦੀ ਦੇਰੀ ’ਤੇ ਚਿੰਤਾ ਜਤਾਈ। (Dilrose murder case)
ਅਦਾਲਤ ਦੇ ਬਾਹਰ ਗੱਲਬਾਤ ਕਰਦਿਆਂ ਮ੍ਰਿਤਕ ਬੱਚੀ ਦਿਲਰੋਜ਼ ਦੇ ਮਾਪਿਆਂ ਨੇ ਆਖਿਆ ਕਿ ਭਾਵੇਂ ਉਨ੍ਹਾਂ ਨੂੰ ਅਦਾਲਤ ’ਤੇ ਪੂਰਨ ਭਰੋਸਾ ਹੈ ਪਰ ਆਖਰੀ ਫੈਸਲਾ ਸੁਣਾਏ ਜਾਣ ਵਿੱਚ ਕੀਤੀ ਜਾ ਰਹੀ ਦੇਰੀ ਉਨ੍ਹਾਂ ਨੂੰ ਸਤਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਤਲ ਨੇ ਉਨ੍ਹਾਂ ਦੀ ਮਾਸੂਮ ਬੱਚੀ ਨੂੰ 5 ਮਿੰਟਾਂ ਵਿੱਚ ਮਾਰ ਸੁੱਟਿਆ ਪਰ ਕਾਤਲ ਨੂੰ ਸਜ਼ਾ ਸੁਣਾਏ ਜਾਣ ਵਿੱਚ ਇੰਨਾਂ ਸਮਾਂ ਕਿਉਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਤਲ ਮਹਿਲਾ ਨੂੰ ਘੱਟੋ ਘੱਟ ਫ਼ਾਂਸੀ ਦੀ ਸਜ਼ਾ ਸੁਣਾਈ ਜਾਵੇ।
ਪੁਲਿਸ ਅਨੁਸਾਰ 28 ਨਵੰਬਰ 2021 ਨੂੰ ਮਹਿਲਾ ਨੀਲਮ ਨੇ ਬੱਚੇ ਦੇ ਪਰਿਵਾਰ ਨਾਲ ਰੰਜਿਸ਼ ਦੇ ਚੱਲਦਿਆਂ ਢਾਈ ਸਾਲਾਂ ਦੀ ਦਿਲਰੋਜ਼ ਕੌਰ ਨੂੰ ਸਲੇਮ ਟਾਬਰੀ ਖੇਤਰ ਦੇ ਨੇੜੇ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਸੀ। ਜਿਸ ਦੇ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 364 (ਜਾਨ ਦੇ ਇਰਾਦੇ ਨਾਲ ਅਗਵਾ) ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ਵਿੱਚ ਬੱਚੇ ਦੀ ਮੌਤ ਦੀ ਪੁਸ਼ਟੀ ਹੋਣ ’ਤੇ ਧਾਰਾ 302 (ਕਤਲ) ਅਤੇ 201 (ਸਬੂਤ ਨੂੰ ਨਸ਼ਟ ਕਰਨਾ) ਜੋੜਿਆ ਗਿਆ ਸੀ।
ਬੇਰਹਿਮੀ ਨਾਲ ਹੱਤਿਆ, ਦੋਸ਼ੀ ਕਰਾਰ
ਇਹ ਵੀ ਦੱਸਣਾ ਬਣਦਾ ਹੈ ਕਿ ਮਾਮਲੇ ’ਚ ਅਦਾਲਤ ਵੱਲੋਂ 12 ਅਪਰੈਲ ਨੂੰ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਸ਼ਿਮਲਾਪੁਰੀ ਇਲਾਕੇ ਦੀ 35 ਸਾਲਾ ਮਹਿਲਾ ਨੀਲਮ ਨੂੰ ਆਪਣੇ ਗੁਆਂਢੀ ਦੀ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਨੇ ਸਜ਼ਾ ਦੀ ਮਾਤਰਾ ’ਤੇ ਅੰਸ਼ਕ ਤੌਰ ’ਤੇ ਬਹਿਸ ਕੀਤੀ ਗਈ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਮੁੜ ਇੱਕ ਵਾਰ ਅਦਾਲਤ ਵੱਲੋਂ ਫੈਸਲਾ 18 ਅਪਰੈਲ ਨੂੰ ਸੁਣਾਇਆ ਜਾਵੇਗਾ।
Also Read : ਮੁੱਖ ਮੰਤਰੀ ਕੇਜਰੀਵਾਲ ਸਬੰਧੀ ਆਪ ਆਗੂ ਸੰਜੈ ਸਿੰਘ ਨੇ ਕੀਤਾ ਵੱਡਾ ਖੁਲਾਸਾ