ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨਾਲ ਸਾਂਝੇ ਸਿਵਲ ਕੋਡ ਦੀ ਚਰਚਾ ਸ਼ੁਰੂ ਹੋ ਗਈ ਹੈ ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਇੱਕ ਪਰਿਵਾਰ ਇੱਕ ਤੋਂ ਵੱਧ ਕਾਨੂੰਨ ਨਾਲ ਨਹੀਂ ਚੱਲ ਸਕਦਾ ਤਾਂ ਦੇਸ਼ ਕਿਵੇਂ ਚੱਲ ਸਕਦਾ ਹੈ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਸੰਵਿਧਾਨ ਅੰਦਰ ਵੀ ਇੱਕ ਕਾਨੂੰਨ ਨੂੰ ਆਦਰਸ਼ ਵਜੋਂ ਪੇਸ਼ ਕੀਤਾ ਗਿਆ ਇਹ ਮਸਲਾ ਹੈ ਤਾਂ ਪਰਿਵਾਰਕ ਅਤੇ ਸਮਾਜਿਕ ਪਰ ਇਸ ਨੂੰ ਧਾਰਮਿਕ ਰੰਗਤ ਜ਼ਿਆਦਾ ਦਿੱਤੀ ਜਾ ਰਹੀ ਹੈ ਜਦੋਂਕਿ ਇਸ ਦੇ ਧਾਰਮਿਕ ਸਰੋਕਾਰਾਂ ਬਾਰੇ ਵੀ ਕੋਈ ਇੱਕਮਤ ਤੇ ਵਿਵਸਥਾ ਨਹੀਂ ਹੈ ਅਸਲ ’ਚ ਵਿਆਹ, ਤਲਾਕ, ਬੱਚਾ ਗੋਦ ਲੈਣਾ ਤੇ ਜਾਇਦਾਦ ਦਾ ਹੱਕ, ਇਹ ਜੀਵ ਵਿਗਿਆਨਕ, ਸਮਾਜ ਵਿਗਿਆਨਕ ਤੇ ਕਾਨੂੰਨ ਵਿਗਿਆਨਕ ਮਸਲੇ ਹਨ।
ਜਿਨ੍ਹਾਂ ਦਾ ਧਰਮਾਂ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ ਚੰਗਾ ਕੰਮ ਤੇ ਧਰਮ ਦੋ ਵੱਖ-ਵੱਖ ਚੀਜ਼ਾਂ ਹੋ ਕੇ ਇੱਕ-ਦੂਜੇ ਨਾਲ ਜੁੜੀਆਂ ਹਨ ਪਰ ਵਿਆਹ ਨੂੰ ਸ਼ੁੱਧ ਧਾਰਮਿਕ ਮਸਲਾ ਵੀ ਨਹੀਂ ਮੰਨਿਆ ਜਾ ਸਕਦਾ ਵਿਆਹ ਕਾਰਜ ਇੱਕ ਸੰਸਥਾ ਵਾਂਗ ਹੈ ਤੇ ਧਰਮ ਕਿਸੇ ਵੀ ਕਾਰਜ ਲਈ ਇੱਕ ਪ੍ਰੇਰਨਾ, ਸ਼ਕਤੀ ਦੇ ਰੂਪ ’ਚ ਆਦਰਸ਼ ਦੀ ਪ੍ਰਾਪਤੀ ਦਾ ਰਾਹ ਵਿਖਾਉਂਦਾ ਹੈ ਮਿਸਾਲ ਵਜੋਂ ਇੱਕ ਬੱਚੇ ਨੇ ਸਕੂਲ ਪੇਪਰ ਦੇਣ ਜਾਣਾ ਹੈ ਜਾਂ ਖਿਡਾਰੀ ਨੇ ਟੂਰਨਾਮੈਂਟ ’ਚ ਹਿੱਸਾ ਲੈਣਾ ਹੈ ਤਾਂ ਉਹ ਸ਼ੁਰੂਆਤ ’ਚ ਆਪਣੇ-ਆਪਣੇ ਧਰਮ ਦੇ ਅਕੀਦੇ ਤੇ ਵਿਧੀ ਅਨੁਸਾਰ ਪ੍ਰਾਰਥਨਾ/ਅਰਦਾਸ/ ਪ੍ਰੇਅਰ ਕਰਦਾ ਹੈ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਮੱਥਾ ਟੇਕਦਾ ਹੈ ਤੇ ਪ੍ਰਸ਼ਾਦ ਗ੍ਰਹਿਣ ਕਰਦਾ ਹੈ ਪਰ ਪੇਪਰਾਂ ਜਾਂ ਖੇਡਾਂ ’ਚ ਸਫਲਤਾ ਲਈ ਇੱਕ ਪੁੂਰਾ ਅਤੇ ਵੱਖਰਾ ਸਿਸਟਮ ਹੈ ਜਿਸ ਦਾ ਪ੍ਰਬੰਧ ਤੇ ਨਿਯਮਾਂਵਲੀ ਦਾ ਆਪਣਾ ਮਹੱਤਵ ਹੈ ਸਹੀ, ਇਸੇ ਤਰ੍ਹਾਂ ਵਿਆਹ ਤਾਂ ਮਰਦ-ਇਸਤਰੀ ਦੇ ਰਿਸ਼ਤੇ ਦੀ ਸ਼ੁਰੂਆਤ ਹੈ ਇਸ ਵਿੱਚ ਧਾਰਮਿਕ ਰਸਮਾਂ ਦਾ ਸਬੰਧ ਮਨੁੱਖ ਨੂੰ ਨੇਕ, ਪਰਉਪਕਾਰੀ, ਜਿੰਮੇਵਾਰ, ਸਹਿਯੋਗੀ ਬਣਨ ਦੀ ਪੇ੍ਰਰਨਾ ਦਿੰਦਾ ਹੈ ਨੇਕ ਰਸਤੇ ’ਤੇ ਚੱਲਦਿਆਂ ਚੰਗੇ ਵਿਹਾਰ ’ਤੇ ਜ਼ੋਰ ਦਿੰਦਾ ਹੈ ਜਿੱਥੋਂ ਤੱਕ ਤਲਾਕ ਜਾਂ ਦੂਜੇ ਵਿਆਹ ਦਾ ਸਬੰਧ ਹੈ।
ਇਹਨਾਂ ਚੀਜ਼ਾਂ ਦਾ ਧਰਮ ਨਾਲ ਕੋਈ ਸਬੰਧ ਨਜ਼ਰ ਨਹੀਂ ਆਉਂਦਾ ਇਹ ਚੀਜ਼ਾਂ ਇਤਿਹਾਸਕ ਪਰਸਥਿਤੀਆਂ, ਸਮਾਜ ਅਤੇ ਜੀਵ ਵਿਗਿਆਨਕ ਪੱਖਾਂ ਨਾਲ ਜੁੜੀਆਂ ਹੋਈਆਂ ਹਨ ਜੇਕਰ ਵਿਆਹ ਜਾਂ ਤਲਾਕ ਦੇ ਨਿਯਮਾਂ ਨੂੰ ਧਰਮਾਂ ਨੇ ਤੈਅ ਕੀਤਾ ਹੁੰਦਾ ਤਾਂ ਪੂਰੀ ਦੁਨੀਆ ’ਚ ਹਿੰਦੂਆਂ ਲਈ ਇੱਕੋ-ਇੱਕ ਪ੍ਰਣਾਲੀ ਤੇ ਮੁਸਲਮਾਨਾਂ ਤੇ ਈਸਾਈਆਂ ਲਈ ਇੱਕ-ਇੱਕ ਪ੍ਰਣਾਲੀ ਤੈਅ ਹੰੁਦੀ ਮੁਸਲਮਾਨ ਦੁਨੀਆ ਦੇ ਦਰਜਨਾਂ ਮੁਲਕਾਂ ’ਚ ਵੱਸਦੇ ਹਨ ਪਰ ਇਹਨਾਂ ਲਈ ਤਲਾਕ ਦਾ ਇੱਕ ਨਿਯਮ ਨਹੀਂ ਹੈ ਪਾਕਿਸਤਾਨ ਸਮੇਤ ਬਹੁਤ ਸਾਰੇ ਮੁਸਲਮਾਨ ਬਹੁਲ ਮੁਲਕਾਂ ’ਚ ਤਿੰਨ ਤਲਾਕ ਦੀ ਪ੍ਰਥਾ ਨਹੀਂ ਹੈ ਜਦੋਂਕਿ ਭਾਰਤੀ ਮੁਸਲਮਾਨਾਂ ’ਚ ਇਹ ਪ੍ਰਥਾ ਸਦੀਆਂ ਤੱਕ ਰਹੀ ਹੈ ਜੇਕਰ ਤਿੰਨ ਤਲਾਕ ਇਸਲਾਮ ’ਚ ਪ੍ਰਵਾਨਿਤ ਹੁੰਦਾ ਹੈ ਤਾਂ ਸਾਰੇ ਮੁਲਕਾਂ ਲਈ ਇਹ ਜ਼ਰੂਰੀ ਹੋਣਾ ਸੀ।
ਇਹ ਵੀ ਪੜ੍ਹੋ : Jagannath Yatra : ਬਿਜ਼ਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ, 7 ਦੀ ਮੌਤ
ਧਰਮਾਂ ਨੇ ਰੱਬ ਨੂੰ ਯਾਦ ਕਰਨ ਦੇ ਤਰੀਕੇ ਅਰਦਾਸ/ਨਮਾਜ/ ਪ੍ਰਾਰਥਨਾ/ਪ੍ਰੇਅਰ/ਦੁਆ ਕਰਨ ਦੇ ਨਾਲ-ਨਾਲ ਦਾਨ-ਪੁੰਨ, ਬੋਲਣ, ਵਿਹਾਰ ਤੇ ਫਰਜਾਂ ਸਬੰਧੀ ਹਦਾਇਤਾਂ ਦਿੱਤੀਆਂ ਹਨ ਪਰ ਵਿਆਹਾਂ ਬਾਰੇ ਕੁਝ ਨਹੀਂ ਕਿਹਾ ਮਨੁੱਖ ਦੀ ਸਮਾਜਿਕ ਜ਼ਿੰਦਗੀ ਖਾਸ ਕਰਕੇ ਨਕਾਰਾਤਮਕ ਪੱਖਾਂ ’ਤੇ ਧਰਮ ਦਾ ਠੱਪਾ ਲਾਉਣਾ ਸਹੀ ਨਹੀਂ ਧਰਮ ਬਰਾਬਰਤਾ, ਸਹਿਯੋਗ ਕਰਨ ਅਤੇ ਕਿਸੇ ਦਾ ਹੱਕ ਨਾ ਖਾਣ ਦੀ ਸਿੱਖਿਆ ਦਿੰਦਾ ਹੈ ਜੇਕਰ ਜਾਇਦਾਦ ਦੇ ਵਾਰਸ ਜਾਂ ਹੱਕ ਲਈ ਕਾਨੂੰਨ ਦੀ ਤਜਵੀਜ਼ ਬਣਾਉਣੀ ਹੈ ਤਾਂ ਧਰਮ ਦੀ ਉਪਰੋਕਤ ਸਿੱਖਿਆ ਦੇ ਪ੍ਰਕਾਸ਼ ’ਚ ਨਿਯਮ ਬਣ ਸਕਦੇ ਹਨ ਕੁਪ੍ਰਥਾਵਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ ਸਮੇਂ ਨਾਲ ਨੇਕ ਬਦਲਾਅ ਨੂੰ ਰੋਕਣਾ ਨਹੀਂ ਚਾਹੀਦਾ ਸਮਾਜ ਦੇ ਅੰਦਰੋਂ ਵੀ ਤਬਦੀਲੀ ਦੀ ਲਹਿਰ ਉੱਠਦੀ ਹੈ ਜੇਕਰ ਇਸ ਦਾ ਕਾਨੂੰਨੀ ਉਪਾਅ ਬਣ ਜਾਂਦਾ ਹੈ ਤਾਂ ਇਹ ਸਮਾਜ ਤੇ ਦੇਸ਼ ਦੇ ਹਿੱਤ ’ਚ ਹੋਵੇਗਾ ਰਾਜਨੀਤਿਕ ਸਵਾਰਥਾਂ ਨੂੰ ਛੱਡ ਕੇ ਸੋਚਣਾ ਪਵੇਗਾ।