ਲਗਾਤਾਰ ਅੱਠਵੇਂ ਦਿਨ ਵਧੀਆਂ ਡੀਜ਼ਲ ਦੀਆਂ ਕੀਮਤਾਂ

Petrol-Diesel

ਪੈਟਰੋਲ ਵੀ ਹੋਇਆ ਮਹਿੰਗਾ

ਨਵੀਂ ਦਿੱਲੀ (ਏਜੰਸੀ)। ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਲਗਾਤਾਰ ਅੱਠਵੇਂ ਦਿਨ ਵਾਧਾ ਦਰਜ਼ ਕੀਤਾ ਗਿਆ। ਪੈਟਰੋਲ ਦੀ ਕੀਮਤ ਵੀ ਇੱਕ ਦਿਨ ਦੀ ਮਾਮੂਲੀ ਗਿਰਾਵਟ ਤੋਂ ਬਾਅਦ ਵਧ ਗਈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਵੀਰਵਾਰ ਨੂੰ 14 ਪੈਸੇ ਵਧ ਕੇ 70.47 ਰੁਪਏ ਪ੍ਰਤੀ ਲੀਟਰ ਹੋ ਗਈ। ਬੁੱਧਵਾਰ ਨੂੰ ਇਸ ‘ਚ ਲਗਾਤਾਰ ਛੇ ਦਿਨ ਵਧਣ ਤੋਂ ਬਾਅਦ ਅੱਠਵੇਂ ਦਿਨ ਵਧਦਾ ਹੋਇਆ 64.78 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਮੁੰਬਈ ‘ਚ ਦੋਵਾਂ ਈਂਧਨਾਂ ਦੀ ਕੀਮਤ ਕ੍ਰਮਵਾਰ: 76.11 ਅਤੇ 67.82 ਰੁਪਏ ਪ੍ਰਤੀ ਲੀਟਰ ਰਹੀ। ਕਲਕੱਤਾ ‘ਚ ਕੀਮਤਾਂ ਕ੍ਰਮਵਾਰ 72.58 ਤੇ 66.55 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਪੈਟਰੋਲ 15 ਪੈਸੇ ਵਧ ਕੇ 73.15 ਰੁਪਏ ਅਤੇ ਡੀਜ਼ਲ 20 ਪੈਸੇ ਦੇ ਵਾਧੇ ਨਾਲ 68.42 ਰੁਪਏ ਪ੍ਰਤੀ ਲੀਟਰ ਹੋ ਗਿਆ। ਪਿਛਲੇ ਅੱਠ ਦਿਨਾਂ ‘ਚ ਦਿੱਲੀ ‘ਚ ਡੀਜ਼ਲ 2.54 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। (Diesel)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Diesel Prices, Increased