ਧੋਨੀ ਬਣੇ ਤੀਸਰੇ ਸਭ ਤੋਂ ਕਾਮਯਾਬ ਵਿਕਟਕੀਪਰ

 

ਸਟੰਪਿੰਗ ਦੇ ਮਾਮਲੇ ਂਚ ਵਿਸ਼ਵ ਨੰ 1

ਤਿਰੁਵੰਥਪੁਰਮ, 1 ਨਵੰਬਰ

ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਮਤ ਓਵਰਾਂ ਦੀ ਕ੍ਰਿਕਟ ‘ਚ ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਪੰਜਵੇਂ ਇੱਕ ਰੋਜ਼ਾ ‘ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਦੇ ਮਾਮਲੇ ‘ਚ ਦੱਖਣੀ ਅਫ਼ਰੀਕਾ ਦੇ ਸਾਬਕਾ ਧੁਰੰਦਰ ਵਿਕਟਕੀਪਰ ਮਾਰਕ ਬਾਊਚਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਧੋਨੀ ਹੁਣ ਇੱਕ ਰੋਜ਼ਾ ਮੈਚਾਂ ‘ਚ ਵਿਕਟ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦੇ ਮਾਮਲੇ ‘ਚ ਦੁਨੀਆਂ ਦੇ ਤੀਸਰੇ ਵਿਕਟਕੀਪਰ ਬਣ ਗਏ ਹਨ ਮੈਚ ਦੌਰਾਨ ਭੁਵਨੇਸ਼ਵਰ ਦੀ ਗੇਂਦ ‘ਤੇ ਕੀਰੋਨ ਪਾਵੇਲ ਦਾ ਲਿਆ ਗਿਆ ਕੈਚ ਧੋਨੀ ਦਾ ਇੱਕ ਰੋਜ਼ਾ ‘ਚ 425ਵਾਂ ਸ਼ਿਕਾਰ ਸੀ

 

 

ਧੋਨੀ ਨੇ ਆਪਣੇ ਇੱਕ ਰੋਜ਼ਾ ਕਰੀਅਰ ‘ਚ ਖੇਡੇ 332 ਮੈਚਾਂ ‘ਚ 310 ਕੈਚ ਅਤੇ 115 ਸਟੰਪਿੰਗ ਨਾਲ ਕੁੱਲ 425 ਸ਼ਿਕਾਰ ਕੀਤੇ ਹਨ ਇੱਕ ਰੋਜ਼ਾ ‘ਚ ਹੁਣ ਧੋਨੀ ਤੋਂ ਜ਼ਿਆਦਾ ਸ਼ਿਕਾਰ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ (472) ਅਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (482) ਦੇ ਨਾਂਅ ਦਰਜ ਹਨ ਜਦੋਂਕਿ ਮਾਰਚ ਬਾਊਚਰ ਦੇ ਨਾਂਅ 424 ਸ਼ਿਕਾਰ ਦਰਜ ਹਨ ਜੋ ਹੁਣ ਧੋਨੀ ਤੋਂ ਪੱਛੜ ਕੇ ਚੌਥੇ ਸਥਾਨ ‘ਤੇ ਖ਼ਿਸਕ ਗਏ ਹਨ

 

 

ਧੋਨੀ 115 ਸਟੰਪਿੰਗ ਨਾਲ ਕ੍ਰਿਕਟ ਦੇ ਕਿਸੇ ਵੀ ਫਾਰਮੇਟ ‘ਚ 100 ਤੋਂ ਜ਼ਿਆਦਾ ਸਟੰਪਿੰਗ ਕਰਨ ਵਾਲੇ ਦੁਨੀਆਂ ਦੇ ਇਕਲੌਤੇ ਵਿਕਟਕੀਪਰ ਹਨ ਅੱਜ ਤੱਕ ਕੋਈ ਵੀ ਵਿਕਟਕੀਪਰ ਖੇਡ ਦੇ ਕਿਸੇ ਵੀ ਫਾਰਮੇਟ (ਟੈਸਟ, ਇੱਕ ਰੋਜ਼ਾ, ਟੀ20) ‘ਚ 100 ਤੋਂ ਜਿਆਦਾ ਸਟੰਪਿੰਗ ਨਹੀਂ ਕਰ ਸਕਿਆ ਹੈ

 

ਇੱਕ ਰੋਜ਼ਾ ‘ਚ ਸਭ ਤੋਂ ਕਾਮਯਾਬ ਵਿਕਟਕੀਪਰ

1. ਕੁਮਾਰ ਸੰਗਾਕਾਰਾ (ਸ਼੍ਰੀਲੰਕਾ)                  482 (383 ਕੈਚ ਅਤੇ 99 ਸਟੰਪਿੰਗ)
2 ਐਡਮ ਗਿਲਕ੍ਰਿਸਟ (ਆਸਟਰੇਲੀਆ)       472 (417 ਅਤੇ 55 ਸਟੰਪਿੰਗ)
3. ਮਹਿੰਦਰ ਸਿੰਘ ਧੋਨੀ (ਭਾਰਤ)                   425 (310 ਕੈਚ ਅਤੇ 115 ਸਟੰਪਿੰਗ)
4. ਮਾਰਕ ਬਾਊਚਰ (ਦੱਖਣੀ ਅਫ਼ਰੀਕਾ)          424 (402 ਕੈਚ ਅਤੇ 22 ਸਟੰਪਿੰਗ)

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।