ਧੋਨੀ ਦੀ ਦੂਰਅੰਦੇਸ਼ੀ ਸੀ ਅੰਪਾਇਰ ਤੋਂ ਗੇਂਦ ਮੰਗਣੀ

ਨਵੀਂ ਦਿੱਲੀ, 9 ਅਗਸਤ

ਭਾਰਤ ਦੇ ਸਾਬਕਾ ਕਪਤਾਨ ਐਮਐੋਸ ਧੋਨੀ ਨੇ ਇੰਗਲੈਂਡ ਦੇ ਨਾਲ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਇੱਕ ਰੋਜ਼ਾ ‘ਚ ਅੰਪਾਇਰ ਤੋਂ ਗੇਂਦ ਲਈ ਸੀ ਇਸ ਤੋਂ ਬਾਅਦ ਉਹਨਾਂ ਦੇ ਸੰਨਿਆਸ ਦੇ ਅੰਦਾਜ਼ੇ ਲਗਾਏ ਜਾਣ ਲੱਗੇ ਸਨ ਹਾਲਾਂਕਿ ਧੋਨੀ ਨੇ ਹੁਣ ਖ਼ੁਦ ਇਸ ਰਾਜ ਤੋਂ ਪਰਦਾ ਚੁੱਕ ਦਿੱਤਾ ਹੈ ਉਹਨਾਂ ਜੋ ਖ਼ੁਲਾਸਾ ਕੀਤਾ ਉਸ ਵਿੱਚ ਧੋਨੀ ਦੀ ਦੂਰਅੰਦੇਸ਼ੀ ਝਲਕਦੀ ਹੈ

ਇੰਗਲੈਂਡ ਂਚ ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖ ਦੇਖੀ ਸੀ ਗੇਂਦ

ਧੋਨੀ ਨੇ ਘਟਨਾ ‘ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਲ ਸਵਿੰਗ ਜਾਂ ਰਿਵਰਸ ਸਵਿੰਗ ਕਿਉਂ ਨਹੀਂ ਹੋ ਰਹੀ ਸੀ ਅਤੇ ਮੈਂ ਅੰਪਾਇਰ ਤੋਂ ਗੇਂਦ ਲਈ ਤਾਂਕਿ ਮੈਂ ਗੇਂਦ ਦੀ ਹਾਲਤ ਨੂੰ ਦੇਖਾਂ ਮੈਂ ਗੇਂਦ ਇਸ ਲਈ ਮੰਗੀ ਕਿਉਂਕਿ ਅਸੀਂ 2019 ‘ਚ ਇੰਗਲੈਂਡ ‘ਚ ਹੀ ਇੱਕ ਰੋਜ਼ਾ ਵਿਸ਼ਵ ਕੱਪ ਖੇਡਣਾ ਹੈ ਇਸ ਲਈ ਸਾਡੇ ਲਈ ਇਹ ਲੜੀ ਬਹੁਤ ਮਹੱਤਵਪੂਰਨ ਸੀ  ਅਤੇ ਦੇਖਣਾ ਜਰੂਰੀ ਸੀ ਕਿ ਜੇਕਰ ਦੂਸਰੀ ਟੀਮ ਨੂੰ ਰਿਵਰਸ ਸਵਿੰਗ ਮਿਲ ਰਹੀ ਹੈ ਤਾਂ ਅਸੀਂ ਰਿਵਰਸ ਸਵਿੰਗ ਕਿਉਂ ਨਹੀਂ ਕਰ ਸਕੇ ਵਿਸ਼ਵ ਕੱਪ ਦੇ ਮੱਦੇਨਜ਼ਰ ਸਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਸਾਨੂੰ ਰਿਵਰਸ ਸਵਿੰਗ ਮਿਲੇ ਕਿਉਂਕਿ ਇਹ ਮਹੱਤਵਪੂਰਨ ਹੈ ਧੋਨੀ ਨੇ ਕਿਹਾ ਕਿ ਪਾਰੀ ਖ਼ਤਮ ਹੋਣ ਤੋਂ ਬਾਅਦ ਆਈਸੀਸੀ ਲਈ ਗੇਂਦ ਕੰਮ ਦੀ ਨਹੀਂ ਰਹਿੰਦੀ ਇਸ ਲਈ ਮੈਂ ਅੰਪਾÎਇਰ ਨੂੰ ਬੇਨਤੀ ਕੀਤੀ ਕਿ ਕੀ ਮੈਂ ਗੇਂਦ ਲੈ ਸਕਦਾ ਹੈ ਅਤੇ ਉਸਨੂੰ ਦੇਖ ਕੇ ਗੇਂਦ ਗੇਂਦਬਾਜ਼ੀ ਕੋਚ ਨੇ ਦੇ ਦਿੱਤੀ

ਕੋਹਲੀ ਦੀ ਕੀਤੀ ਤਾਰੀਫ਼

ਸਾਬਕਾ ਕਪਤਾਨ ਨੇ ਆਪਣੇ ਨਾਲ ਉਪ ਕਪਤਾਨ ਰਹੇ ਕੋਹਲੀ ਦੀ ਬੱਲੇਬਾਜ਼ੀ ਦੀ ਭਰਪੂਰ ਤਾਰੀਫ਼ ਕੀਤੀ ਕੋਹਲੀ ਨੇ ਆਪਣੀ ਸ਼ੁਰੂਆਤੀ ਕ੍ਰਿਕਟ ਧੋਨੀ ਦੀ ਕਪਤਾਨੀ ‘ਚ ਹੀ ਖੇਡੀ ਅਤੇ ਇੱਕ ਪ੍ਰਤਿਭਾਸ਼ਾਲੀ ਬੱਲੇਬਾਜ਼ ਤੋਂ ਵਿਸ਼ਵ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਸੈਂਕੜੇ ‘ਤੇ ਧੋਨੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ 149 ਦੌੜਾਂ ਦੀ ਪਾਰੀ ਨਾਲ ਭਾਰਤੀ ਕਪਤਾਨ ਨੇ ਆਖ਼ਰੀ ਕਿਲਾ ਵੀ ਫਤਿਹ ਕਰ ਦਿੱਤਾ ਉਹਨਾਂ ਕਿਹਾ ਕਿ ਕੋਹਲੀ ਟੀਮ ਨੂੰ ਅੱਗੇ ਲਿਜਾ ਰਹੇ ਹਨ ਅਤੇ ਤੁਸੀਂ ਅਗਵਾਈ ਵਾਲੇ ਤੋਂ ਇਹੀ ਚਾਹੁੰਦੇ ਹੋ

 

ਵਿਸ਼ਵ ਕੱਪ ਦੀਆਂ ਤਿਆਰੀਆਂ

ਇਸ ਸਟਾਰ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਕ੍ਰਿਕਟ ਭਵਿੱਖ ਬਾਰੇ ਲੱਗ ਰਹੇ ਅੰਦਾਜ਼ਿਆਾਂ ਨੂੰ ਵੀ ਰੋਕ ਲਾਉਂਦਿਆਂ ਸਪੱਸ਼ਟ ਕੀਤਾ ਕਿ ਇੰਗਲੈਂਡ ‘ਚ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੱਕ ਉਹ ਕੋਈ ਫੈਸਲਾ ਨਹੀਂ ਕਰ ਰਹੇ ਉਹਨਾਂ ਕਿਹਾ ਕਿ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ਦੇ ਆਖ਼ਰੀ ਮੈਚ ਖ਼ਤਮ ਹੋਣ ‘ਤੇ ਉਹਨਾਂ ਗੇਂਦ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਦੇ ਤੌਰ ‘ਤੇ ਹੀ ਲਈ ਸੀ ਜ਼ਿਕਰਯੋਗ ਹੈ ਕਿ ਧੋਨੀ 37 ਸਾਲ ਦੇ ਹੋ ਚੁੱਕੇ ਹਨ ਅਤੇ ਟੀਮ ‘ਚ ਸਭ ਤੋਂ ਉਮਰਦਰਾਜ ਖ਼ਿਡਾਰੀ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।