ਅਨੁਸ਼ਕਾ ਵਿਵਾਦ ‘ਤੇ ਬੀਸੀਸੀਆਈ ਨੇ ਦਿੱਤਾ ਸਪੱਸ਼ਟੀਕਰਨ

ਡਿਨਰ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਵੱਲੋਂ ਘਰ ‘ਚ ਦਿੱਤਾ ਗਿਆ ਸੀ ਨਾ ਕਿ ਹਾਈ ਕਮਿਸ਼ਨ ਵੱਲੋਂ ਕਮਿਸ਼ਨ ਦੇ ਦਫ਼ਤਰ ‘ਚ

 

ਅਨੁਸ਼ਕਾ ਵਿਰਾਟ ਨਾਲ ਨਹੀਂ ਸਗੋਂ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਦੇ ਸੱਦੇ ‘ਤੇ ਪਹੁੰਚੀ ਸੀ

ਪਰਿਵਾਰ ਸਮੇਤ ਸੱਦਾ ਮਿਲਣ ‘ਤੇ ਖਿਡਾਰੀ ਲਿਜਾ ਸਕਦੈ ਰਿਸ਼ਤੇਦਾਰ

ਲੰਦਨ, 9 ਅਗਸਤ

ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਟੀਮ ਨੂੰ ਦਿੱਤੇ ਡਿਨਰ ਦੇ ਸੱਦੇ ‘ਚ ਵਿਰਾਟ ਕੋਹਲੀ ਦੇ ਨਾਲ ਮੂਹਰਲੀ ਕਤਾਰ ‘ਚ ਅਨੁਸ਼ਕਾ ਸ਼ਰਮਾ ਦੇ ਖੜ੍ਹੇ ਹੋਣ ਦੇ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਆਪਣੇ ਵੱਲੋਂ ਸਫ਼ਾਈ ਦਿੱਤੀ ਕਿ ਖਿਡਾਰੀਆਂ ਨੂੰ ਉਹਨਾਂ ਦੀਆਂ ਪਤਨੀਆਂ ਸਮੇਤ ਸੱਦੇ ਜਾਣ ‘ਤੇ ਕੋਈ ਵੀ ਪ੍ਰੋਟੋਕਾਲ ਨਹੀਂ ਟੁੱਟਿਆ ਹੈ ਬੀਸੀਸੀਆਈ ਨੇ ਆਪਣੇ ਟਵਿੱਟਰ ‘ਤੇ ਇਹ ਅਨੁਸ਼ਕਾ ਦੀ ਟੀਮ ਇੰਡੀਆ ਨਾਲ ਫੋਟੋ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਬੀਸੀਸੀਆਈ ਦੀ ਭਰੋਸੇਮੰਦੀ ‘ਤੇ ਸਵਾਲ ਕੀਤੇ ਗਏ ਸਨ

 
ਬੋਰਡ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਦੇ ਸੂਤਰਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਵੱਲੋਂ ਅਨੁਸ਼ਕਾ ਸ਼ਰਮਾ ਨੂੰ ਡਿਨਰ ਲਈ ਸੱਦਾ ਦਿੱਤਾ ਗਿਆ ਸੀ ਅਤੇ ਇਹ ਡਿਨਰ ਹਾਈ ਕਮਿਸ਼ਨ ਅਤੇ ਉਹਨਾਂ ਦੀ ਪਤਨੀ ਵੱਲੋਂ ਆਪਣੇ ਘਰ ‘ਚ ਦਿੱਤਾ ਗਿਆ ਸੀ ਨਾ ਕਿ ਹਾਈ ਕਮਿਸ਼ਨ ਦੇ ਦਫ਼ਤਰ ‘ਚ

ਬੀਸੀਸੀਆਈ ਦੇ ਸੂਤਰ ਨੇ ਵੀ ਮਾਮਲੇ ‘ਤੇ ਕਿਹਾ ਕਿ ਜਦੋਂ ਵੀ ਭਾਰਤੀ ਟੀਮ ਵਿਦੇਸ਼ੀ ਦੌਰੇ ‘ਤੇ ਜਾਂਦੀ ਹੈ ਤਾਂ ਭਾਰਤੀ ਹਾਈ ਕਮਿਸ਼ਨ ਵੱਲੋਂ ਹਰ ਵਾਰ ਖਿਡਾਰੀਆ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸੱਦਾ ਦੇਣਾ ਆਮ ਗੱਲ ਹੈ ਅਤੇ ਇਹ ਪੂਰੀ ਤਰ੍ਹਾਂ ਖਿਡਾਰੀ ‘ਤੇ ਨਿਰਭਰ ਹੁੰਦਾ ਹੈ ਕਿ ਉਹ ਆਪਣੇ ਨਾਲ ਕਿਸਨੂੰ ਲੈ ਕੇ ਜਾਂਦਾ ਹੈ ਲੰਦਨ ‘ਚ ਵੀ ਖਿਡਾਰੀਆਂ ਨੂੰ ਪਰਿਵਾਰ ਸਮੇਤ ਆਉਣ ਦਾ ਸੱਦਾ ਮਿਲਿਆ ਸੀ ਅਤੇ ਇੱਥੇ ਵੀ ਪ੍ਰੋਟੋਕਾਲ ਦੀ ਕੋਈ ਉਲੰਘਣਾ ਨਹੀਂ ਹੋਈ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।