ਅਥਲੀਟ ਹਾਕਮ ਸਿੰਘ ਦੇ ਇਲਾਜ ਲਈ ਰਾਸ਼ੀ ਜਾਰੀ ਕਰਕੇ ਕੈਪਟਨ ਨੇ ਪੁਗਾਇਆ ਵਾਅਦਾ

Captain, Promised, Pay Amount, Treatment, Athlete, Harkam Singh

ਬਰਨਾਲਾ, ਜੀਵਨ ਰਾਮਗੜ/ਸੱਚ ਕਹੂੰ ਨਿਊਜ਼

ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਸੋਨ ਤਗਮੇ ਜਿੱਤਣ ਵਾਲੇ ਵੈਟਰਨ ਅਥਲੀਟ ਹਾਕਮ ਸਿੰਘ ਵਾਸੀ ਭੱਠਲਾਂ , ਜੋ ਜਿਗਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਦੀ ਮੱਦਦ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਰੁਪਏ ਜ਼ਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ਼੍ਰੀ ਰਵੀਸ਼ ਠੁਕਰਾਲ ਨੇ ਟਵੀਟ ਜਰੀਏ ਦਿਤੀ। ਪੈਦਲ ਚਾਲ ਦੇ ਇਸ ਮਹਾਨ ਖਿਡਾਰੀ ਦੀ ਮੱਦਦ ਦਾ ਮੁੱਦਾ ‘ਸੱਚ ਕਹੂੰ’ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ ਜਿਸ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਇਸ ਖਿਡਾਰੀ ਦੀ ਮੱਦਦ ਦਾ ਐਲਾਨ ਕੀਤਾ ਸੀ।

Captain, Promised, Pay Amount, Treatment, Athlete, Harkam Singh

ਸੱਚ ਕਹੂੰ ਦੇ 29 ਜੁਲਾਈ ਦੇ ਅੰਕ ‘ਚ ‘ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਪਲ-ਪਲ ਹਾਰ ਰਿਹਾ ਜਿੰਦਗੀ’ ਸਿਰਲੇਖ ਹੇਠ ਛਪੀ ਖ਼ਬਰ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਥਲੀਟ ਹਾਕਮ ਸਿੰਘ ਦੀ ਸਾਰ ਲੈਣ ਸਬੰਧੀ ਟਵੀਟ ਰਾਹੀਂ ਬਿਮਾਰੀ ਨਾਲ ਹਸਪਤਾਲ ਚ ਜੂਝ ਰਹੇ ਹਾਕਮ ਸਿੰਘ ਦੀ ਪੂਰੀ ਰਿਪੋਰਟ ਡੀ ਸੀ ਬਰਨਾਲਾ ਧਰਮਪਾਲ ਗੁਪਤਾ ਤੋਂ ਤਲਬ ਕੀਤੀ ਸੀ। ਡਿਪਟੀ ਕਮਿਸ਼ਨਰ ਸਮੇਤ ਹੋਰ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਹਾਕਮ ਸਿੰਘ ਦੀ ਹਾਲਤ ਵੇਖਣ ਉਪਰੰਤ ਡਾਕਟਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਮੁੱਖ ਮੰਤਰੀ ਦਫ਼ਤਰ ਨੂੰ ਰਿਪੋਰਟ ਕੀਤੀ ਸੀ ਜਿਸਦੇ ਅਧਾਰ ‘ਤੇ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਨੇ 5 ਲੱਖ ਰੁਪਏ ਦੀ ਰਾਸ਼ੀ ਇਸ ਖਿਡਾਰੀ ਦੇ ਇਲਾਜ਼ ਲਈ ਜ਼ਾਰੀ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਹਾਕਮ ਸਿੰਘ ਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ।। ਹਾਕਮ ਸਿੰਘ ਨੇ ਐਥਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਹੋ ਕੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ।। 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ।

ਹਾਕਮ ਸਿੰਘ ਦੇ ਲੜਕੇ ਸੁਖਜੀਤ ਸਿੰਘ ਤੇ ਪਤਨੀ ਬੇਅੰਤ ਕੌਰ ਨੇ ‘ਸੱਚ ਕਹੂੰ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਦੇ ਉਸਾਰੂ ਰੋਲ ਸਦਕਾ ਹੀ ਸਰਕਾਰ ਨੇ ਉਨ੍ਹਾਂ ਦੀ ਸੁਧ ਲਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।