ਹਰਿਵੰਸ਼ ਬਣੇ ਰਾਜ ਸਭਾ ਦੇ ਉਪ ਸਭਾਪਤੀ

Harivansh, Rajya Sabha, Deputy Chairman

ਐਨਡੀਏ ਨੇ ਵਿਰੋਧੀ ਨੂੰ ਹਰਾਇਆ, ਐਨਡੀਏ ਦੇ ਪੱਖ ‘ਚ 125 ਤੇ ਵਿਰੋਧੀ ਨੂੰ ਪਈਆਂ 105 ਵੋਟਾਂ

ਆਮ ਆਦਮੀ ਪਾਰਟੀ ਨੇ ਵੋਟਿੰਗ ‘ਚ ਨਹੀਂ ਲਿਆ ਹਿੱਸਾ

ਨਿਤਿਸ਼ ਨੇ ਰਾਜ ਸਭਾ ਦੇ ਉਪ ਸਭਾਪਤੀ ਚੁਣੇ ਜਾਣ ‘ਤੇ ਹਰਿਵੰਸ਼ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, ਏਜੰਸੀ

ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਹਰਿਵੰਸ਼ ਨੂੰ ਅੱਜ ਰਾਜ ਸਭਾ ਦਾ ਉਪ ਸਭਾਪਤੀ ਚੁਣ ਲਿਆ ਗਿਆ। ਉਨ੍ਹਾਂ ਦੇ ਪੱਖ ‘ਚ 125 ਮੈਂਬਰਾਂ ਨੇ ਵੋਟਿੰਗ ਕੀਤੀ ਜਦੋਂਕਿ ਵਿਰੋਧ ‘ਚ 105 ਵੋਟਾਂ ਪਈਆਂ। ਜਨਤਾ ਦਲ ਯੂ ਦੇ ਬਿਹਾਰ ਤੋਂ ਮੈਂਬਰ ਹਰਿਵੰਸ਼ ਦੇ ਖਿਲਾਫ਼ ਵਿਰੋਧੀ ਨੇ ਕਾਂਗਰਸ ਦੇ ਬੀ ਕੇ ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸਮਾਜਵਾਦੀ ਪਾਰਟੀ ਦੀ ਜਯਾ ਬੱਚਨ, ਕਾਂਗਰਸ ਦੀ ਵਿਪਲਵ ਠਾਕੁਰ ਤੇ ਦਰਮੁਕ ਦੀ ਕਨੀਮੋਝੀ ਸਮੇਤ ਕੁਝ ਹੋਰ ਮੈਂਬਰ ਵੋਟਿੰਗ ਦੌਰਾਨ ਸਦਨ ‘ਚ ਮੌਜ਼ੂਦ ਨਹੀਂ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਪੀਪੁਲਜ਼ ਡੈਮਕ੍ਰੋੇਟਿਕ ਫਰੰਟ ਤੇ ਵਾਈਐਸਆਰ ਕਾਂਗਰਸ ਪਾਰਟੀ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ। ਦੂਜੇ ਪਾਸੇ ਬੀਜੂ ਜਨਤਾ ਦਲ, ਤੇਲੰਗਾਨਾ ਕੌਮੀ ਕਮੇਟੀ ਤੇ ਸ਼ਿਵ ਸੈਨਾ ਤੇ ਅਸੰਬਦ ਮੈਂਬਰ ਅਮਰਸਿੰਘ ਨੇ ਹਰਿਵੰਸ਼ ਦੇ ਪੱਖ ‘ਚ ਵੋਟਿੰਗ ਕੀਤੀ। ਪੀ. ਜੇ. ਕੁਰੀਅਨ ਦਾ ਜੁਲਾਈ ‘ਚ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਜ ਸਭਾ ਦੇ ਉਪ ਸਭਾਪਤੀ ਦਾ ਅਹੁਦਾ ਖਾਲੀ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਉਪ ਸਭਾਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿਹਾ ਕਿ ਅਗਸਤ ਕ੍ਰਾਂਤੀ ‘ਚ ਬਾਲੀਆ ਦੀ ਵੱਡੀ ਭੂਮਿਕਾ ਸੀ। ਹਰਿਵੰਸ਼ ਵੀ ਉਸੇ ਬਲੀਆ ਤੋਂ ਆਉਂਦੇ ਹਨ ਪੀਐਮ ਮੋਦੀ ਨੇ ਅਰੁਣ ਜੇਤਲੀ ਦੇ ਰਾਜ ਸਭਾ ‘ਚ ਵਾਪਸ ਆਉਣ ‘ਤੇ ਵੀ ਵਧਾਈ ਦਿੱਤੀ। ਪੀਐਮ ਨੇ ਕਿਹਾ ਕਿ ਹਰਿਵੰਸ਼ ਸਿੰਘ ਕਲਮ ਦੇ ਧਨੀ ਹਨ, ਉਨ੍ਹਾਂ ਪੱਤਰਕਾਰਿਤਾ ਦੇ ਖੇਤਰ ‘ਚ ਵੀ ਕਾਫ਼ੀ ਵਧੀਆ ਕੰਮ ਕੀਤਾ ਉਹ ਹਮੇਸ਼ਾ ਤੋਂ ਪਿੰਡ ਨਾਲ ਜੁੜੇ ਰਹੇ,  ਉਨ੍ਹਾਂ ਕਦੇ ਸ਼ਹਿਰ ਦੀ ਚਕਾਚੌਂਧ ਨਹੀਂ ਚੰਗੀ ਲੱਗੀ।

ਕਿਵੇਂ ਬਦਲਿਆ ਸਮੀਕਰਨ

ਐਨਡੀਏ ਦੀ ਤਾਕਤ ਰਾਜ ਸਭਾ ‘ਚ ਜਾਦੂਈ ਅੰਕੜਿਆਂ ਤੋਂ ਘੱਟ ਸੀ ਇਸ ਚੋਣ ‘ਚ ਬੀਜੇਡੀ ਦੇ 9 ਸਾਂਸਦ ਕਿੰਗਮੇਕਰ ਦੀ ਭੂਮਿਕਾ ‘ਚ ਰਹੇ। ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਦੇ ਐਲਾਲ ਤੋਂ ਬਾਅਦ ਪੀਐਮ ਮੋਦੀ ਤੇ ਜੇਡੀਯੂ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਵੀਨ ਪਟਨਾਇਕ ਨਾਲ ਫੋਨ ‘ਤੇ ਗੱਲ ਕਰਕੇ ਐਨਡੀਏ ਦੇ ਉਮੀਦਵਾਰ ਹਰਿਵੰਸ਼ ਲਈ ਹਮਾਇਤੀ ਮੰਗੀ। ਪੀਐਮ ਮੋਦੀ ਤੇ ਨਿਤਿਸ਼ ਕੁਮਾਰ ਨੇ ਨਵੀਨ ਪਟਨਾਇਕ ਨਾਲ ਫੋਨ ‘ਤੇ ਗੱਲ ਕਰਕੇ ਹਮਾਇਤ ਲਈ ਗੱਲ ਕੀਤੀ ਉਦੋਂ ਤੱਕ ਵਿਰੋਧੀ ਆਪਣਾ ਉਮੀਦਵਾਰ ਤੈਅ ਹੀ ਨਹੀਂ ਕਰ ਸਕਿਆ ਸੀ। ਇਸ ਦਾ ਨਤੀਜਾ ਹੋਇਆ ਕਿ ਐਨਡੀਏ ਵਿਰੋਧ ‘ਚ ਸੇਂਧ ਲਾਉਣ ‘ਚ ਕਾਮਯਾਬ ਹੋ ਗਿਆ।

ਸਾਰੀਆਂ ਪਾਰਟੀਆਂ ਨੇ ਹਰਿਵੰਸ਼ ਦੇ ਰਾਜ ਸਭਾ ਦਾ ਉਪ ਸਭਾਪਤੀ ਬਣਨ ‘ਤੇ ਸਵਾਗਤ ਕੀਤਾ

ਜਨਤਾ ਦਲ ਦੇ ਹਰਿਵੰਸ਼ ਨੂੰ ਉਪ ਸਭਾਪਤੀ ਚੁਣੇ ਜਾਣ ‘ਤੇ ਰਾਜ ਸਭਾ ‘ਚ ਵੀਰਵਾਰ ਨੂੰ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਇਸ ਮੁਕਾਮ ਨੂੰ ਹਾਸਲ ਕਰਨ ‘ਤੇ ਵਧਾਈ ਦਿੱਤੀ ਗਈ। ਬੈਂਕ ਕਰਮੀ ਤੋਂ ਪੱਤਰਕਾਰ ਤੇ ਪੱਤਰਕਾਰ ਤੋਂ ਸਾਂਸਦ ਬਣੇ ਹਰੀਵੰਸ਼ ਨੂੰ ਜਦੋਂ ਸਦਨ ‘ਚ ਉਪ ਸਭਾਪਤੀ ਚੁਣਿਆ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਭਾਪਤੀ ਐਮ. ਵੈਂਕੱਇਆ ਨਾਇਡੂ, ਸਦਨ ਦੇ ਆਗੂ ਅਰੁਣ ਜੇਤਲੀ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਸਮੇਤ ਸਦਨ ‘ਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਹਰਿਵੰਸ਼ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਨੂੰ ਇੱਕ ਜਨਪੱਖ ਘਰ ਪੱਤਰਕਾਰ, ਪਰਿਪੱਕ ਸਾਂਸਦ ਤੇ ਸ਼ਾਲੀਨ ਤੇ ਗਰੀਮਾਮਯ ਵਿਅਕਤੀ ਤੇ ਹਿੰਦੀ ਪ੍ਰੇਮੀ ਦੱਸਿਆ।

ਮਤਭੇਦਾਂ ਦੇ ਹੱਲ ਲਈ ਬੀਚ ਦਾ ਰਸਤਾ ਕੱਢਾਂਗੇ : ਹਰਿਵੰਸ਼

ਰਾਜ ਸਭਾ ਦੇ ਨਵੇਂ ਚੁਣੇ ਉਪ ਸਭਾਪਤੀ ਹਰਿਵੰਸ਼ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ ‘ਤੇ ਮੈਂਬਰਾਂ ਦੇ ਵਿਚਾਰ ਵੱਖ-ਵੱਖ ਹੋ ਸਕਦੇ ਹਨ ਪਰ ਉਹ ਬੀਚ ਦਾ ਰਸਤਾ ਕੱਢ ਕੇ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨਗੇ। ਉੱਚ ਸਦਨ ਦਾ ਉਪ ਸਭਾਪਤੀ ਚੁਣ ਜਾਣ ਤੋਂ ਬਾਅਦ ਹਰਵਿੰਸ਼ ਨੇ ਉਨ੍ਹਾਂ ਨੂੰ ਹਮਾਇਤ ਦੇਣ ਲਈ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੇ ਉਨ੍ਹਾਂ ‘ਚ ਵਿਸ਼ਵਾਸ ਜਤਾ ਕੇ ਉਨ੍ਹਾਂ ਨੂੰ ਜੋ ਜ਼ਿੰਮੀਵਾਰੀ ਦਿੱਤੀ ਹੈ। ਉਹ ਉਸ ਦਾ ਪੂਰਾ ਨਿਰਪੱਖਤਾ ਤੇ ਉਮੀਦ ਅਨੁਸਾਰ ਨਿਰਵਾਹ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ‘ਤੇ ਮੈਂਬਰਾਂ ‘ਚ ਮਤਭੇਦ ਹੋ ਸਕਦਾ ਹੈ ਪਰ ਸਾਰੇ ਮੈਂਬਰ ਤਜ਼ਬਰੇਕਾਰ ਤੇ ਸੀਨੀਅਰ ਹਨ। ਉਨ੍ਹਾਂ ਨਾਲ ਗੱਲ ਕਰਕੇ ਬੀਚ ਦਾ ਰਸਤਾ ਕੱਢ ਕੇ ਹੀ ਉਹ ਸਦਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।