ਉੜੀਸ਼ਾ ਦੇ ਬਜ਼ੁਰਗ ਆਸ਼ਰਮ ’ਚ ਪਹੁੰਚ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਇਸ ਤਰ੍ਹਾਂ ਲਿਆਂਦੀ ਰੌਣਕ

Old Age Shelter Homes
Old Age Shelter Homes : ਉੜੀਸਾ। ਬਜ਼ੁਰਗ ਆਸ਼ਰਮ ’ਚ ਬਜ਼ੁਰਗਾਂ ਨੂੰ ਫਲ ਤੇ ਗੂੰਦ ਦੇ ਲੱਡੂ ਦਿੰਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਤੇ ਬੱਚਿਆਂ ਤੇ ਸੇਵਾਦਾਰਾਂ ਨਾਲ ਗੁਜ਼ਾਰੇ ਪਲਾਂ ਦੌਰਾਨ ਆਸ਼ਰਮ ’ਚ ਰਹਿਣ ਵਾਲੀ ਇੱਕ ਮਹਿਲਾ ਖਿੜ-ਖਿੜ ਕੇ ਹੱਸਦੀ ਹੋਈ।

Old Age Shelter Homes: ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਬਣੇ ਪ੍ਰੇਰਨਾ ਸਰੋਤ

  • ਬਜ਼ੁਰਗ ਆਸ਼ਰਮ ’ਚ ਸਮੇਤ ਪਰਿਵਾਰ ਪਹੁੰਚ ਕੇ ਸੇਵਾਦਾਰਾਂ ਨੇ ਬਜ਼ੁਰਗਾਂ ਨਾਲ ਮਨਾਈਆਂ ਖੁਸ਼ੀਆਂ | Old Age Shelter Homes

Dera News: ਉੜੀਸ਼ਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼-ਵਿਦੇਸ਼ ’ਚ ਰਹਿੰਦਿਆਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਨੂੰ ਕਰਨ ’ਚ ਲੱਗੇ ਰਹਿੰਦੇ ਹਨ। ਅਜਿਹੀ ਹੀ ਇੱਕ ਅਨੋਖੀ ਉਦਾਹਰਨ ਹਰਿਆਣਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਉੜੀਸ਼ਾ ਸੂਬੇ ਦੇ ਧੇਨਕਨਾਲ ਜ਼ਿਲ੍ਹੇ ਦੇ ਜੋਰਾਂਡਾ ਇਲਾਕੇ ’ਚ ਸਥਿਤ ਬਜ਼ੁਰਗ ਆਸ਼ਰਮ ’ਚ ਦੇਖਣ ਨੂੰ ਮਿਲਿਆ। Old Age Shelter Homes

Read Also : Param Pita Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ ਸ਼ਾਹ ਸਤਿਨਾਮ ਜੀ ਦਾਤਾਰ

ਜਿੱਥੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 165ਵੇਂ ਮਾਨਵਤਾ ਭਲਾਈ ਕਾਰਜ ‘ਅਨਾਥ ਬਜ਼ੁਰਗ ਆਸ਼ਰਮਾਂ ’ਚ ਆਪਣੇ ਬੱਚਿਆਂ ਨਾਲ ਜਾ ਕੇ ਉੱਥੇ ਰਹਿਣ ਵਾਲੇ ਬਜ਼ੁਰਗਾਂ ਨਾਲ ਸਮਾਂ ਗੁਜ਼ਾਰਨਗੇ ਤਾਂਕਿ ਉਨ੍ਹਾਂ ਨੂੰ ਔਲਾਦ ਦੀ ਕਮੀ ਮਹਿਸੂਸ ਨਾ ਹੋਵੇ’ ਦਾ ਪਾਲਣ ਕਰਦਿਆਂ ਉੜੀਸ਼ਾ ਸੂਬੇ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਆਪਣੇ ਪਰਿਵਾਰ ਤੇ ਬੱਚਿਆਂ ਸਮੇਤ ਪਹੁੰਚ ਕੇ ਉੱਥੇ ਰਹਿਣ ਵਾਲੀਆਂ ਬਜ਼ੁਰਗ ਮਹਿਲਾਵਾਂ ਤੇ ਪੁਰਸ਼ਾਂ ਨਾਲ ਸਮਾਂ ਗੁਜ਼ਾਰਿਆ। ਛੋਟੇ ਬੱਚਿਆਂ ਨੂੰ ਆਪਣੇ ਵਿਚਕਾਰ ਦੇਖ ਕੇ ਬਜ਼ੁਰਗ ਮਹਿਲਾਵਾਂ ਤੇ ਪੁਰਸ਼ਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਨੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। Old Age Shelter Homes

ਬਜ਼ੁਰਗ ਆਸ਼ਰਮ ਦੀ ਸੰਚਾਲਕਾ ਨੇ ਕੀਤਾ ਪ੍ਰਸ਼ੰਸਾ ਪੱਤਰ ਭੇਂਟ | Dera News

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਬਜ਼ੁਰਗ ਆਸ਼ਰਮ ’ਚ ਰਹਿਣ ਵਾਲੀਆਂ ਬਜ਼ੁਰਗ ਮਹਿਲਾਵਾਂ ਤੇ ਪੁਰਸ਼ਾਂ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਹੀ ਇਹ ਸੇਵਾ ਕਾਰਜ ਚਲਾਇਆ ਹੈ, ਜਿਸ ਤਹਿਤ ਸੇਵਾਦਾਰ ਬਜ਼ੁਰਗ ਆਸ਼ਰਮਾਂ ’ਚ ਜਾ ਕੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਖੁਸ਼ੀਆਂ ਮਨਾੳਂੁਦੇ ਹਨ ਤੇ ਉਨ੍ਹਾਂ ਦੇ ਸੁੱਖ-ਦੁੱਖ ਸਾਂਝੇ ਕਰਦੇ ਹਨ। ਬਜ਼ੁਰਗ ਆਸ਼ਰਮ ਦੀ ਸੰਚਾਲਿਕਾ ਰਸ਼ਿਮ ਜੀ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਨੂੰ ਪ੍ਰਸੰਸਾ ਪੱਤਰ ਵੀ ਭੇਂਟ ਕੀਤਾ।

ਬਜ਼ੁਰਗਾਂ ਨੂੰ ਦਿੱਤੇ ਫਲ, ਵੰਡੇ ਗਰਮ ਕੱਪੜੇ | Old Age Shelter Homes

ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਸੇਵਾਦਾਰ ਰਮੇਸ਼ ਇੰਸਾਂ ਆਪਣੀ ਪਤਨੀ ਵੀਰਪਾਲ ਇੰਸਾਂ ਤੇ ਬੇਟੇ ਨਵਜੋਤ ਇੰਸਾਂ ਨਾਲ ਬਜ਼ੁਰਗ ਆਸ਼ਰਮ ਪਹੁੰਚੇ ਉੱਥੇ ਭੈਣ ਪੂਨਮ ਇੰਸਾਂ ਵੀ ਆਪਣੇ ਬੇਟੇ ਤੇ ਬੇਟੀ ਨਾਲ ਆਈ। ਸੇਵਾਦਾਰਾਂ ਨੇ ਬਜ਼ੁਰਗ ਆਸ਼ਰਮ ’ਚ ਰਹਿਣ ਵਾਲੇ ਲੋਕਾਂ ਨੂੰ ਸਰਦੀ ਦੇ ਮੌਸਮ ਅਨੁਸਾਰ ਪੁਰਸ਼ਾਂ ਨੂੰ ਕੰਬਲ ਵੰਡੇ ਤੇ ਮਹਿਲਾਵਾਂ ਨੂੰ ਗਰਮ ਸ਼ਾਲ ਭੇਂਟ ਕੀਤੇ। ਮੌਸਮ ਅਨੁਸਾਰ ਉਨ੍ਹਾਂ ਨੂੰ ਗੂੰਦ ਦੇ ਲੱਡੂ ਤੇ ਫਲ ਵੰਡੇ। ਸੇਵਾਦਾਰ ਰਾਜਪਾਲ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਆਪਣੇ ਪਰਿਵਾਰ ਸਮੇਤ ਆਪਣੇ ਵਿਚਕਾਰ ਦੇਖ ਕੇ ਆਸ਼ਰਮ ’ਚ ਰਹਿ ਰਹੀਆਂ ਕਰੀਬ 30 ਮਹਿਲਾ ਤੇ ਪੁਰਸ਼ਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਨੱਚ-ਗਾ ਕੇ ਕੀਤਾ ਤੇ ਪੂਜਨੀਕ ਗੁਰੂ ਨੂੰ ਕੋਟਿ-ਕੋਟਿ ਧੰਨਵਾਦ ਦਿੱਤਾ।