ਬਠਿੰਡਾ ਪੁਲਿਸ ਦੀ ਸਖਤੀ ਦੇ ਬਾਵਜੂਦ ਹੋਲੀ ਮੌਕੇ ਹੁੱਲੜਬਾਜੀ

Despite, Stubbornness, Bathinda, Police, Occasion, Holi

ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਪੁਲਿਸ ਦੀ ਸਖਤੀ ਦੇ ਬਾਵਜੂਦ ਬਠਿੰਡਾ ਸ਼ਹਿਰ ‘ਚ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਹੁਲੜਬਾਜ ਹੁੜਦੰਗ ਮਚਾਉਣ ਤੋਂ ਬਾਜ ਨਾ ਆਏ ਉਾਜ ਬਠਿੰਡਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਸ਼ਹਿਰੀ ਹਲਕੇ ਤੋਂ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਾਰਟੀ ਵਰਕਰਾਂ ਤੇ ਆਮ ਲੋਕਾਂ ਨਾਲ ਹੋਲੀ ਮਨਾਈ ਖਜਾਨਾ ਮੰਤਰੀ ਸ਼ਹਿਰ ‘ਚ ਅੱਧੀ ਦਰਜਨ ਤੋਂ ਵੀ ਵੱਧ ਥਾਵਾਂ ਤੇ ਗਏ ਜਿੱਥੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਓਧਰ ਹੋਲੀ ਵਾਲੇ ਦਿਨ ਸ਼ਹਿਰ ‘ਚ ਨੌਜਵਾਨਾਂ ਦੀਆਂ ਟੋਲੀਆਂ ਪੂਰਾ ਦਿਨ ਸੜਕਾਂ ਤੇ ਘੁੰਮਦੀਆਂ ਨਜ਼ਰ ਆਈਆਂ।

ਇਸ ਮਾਮਲੇ ‘ਚ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਰਹੀਆਂ ਜਿੰਨ੍ਹਾਂ ਨੇ ਇੱਕ ਦੂਸਰੇ ਦੇ ਗੁਲਾਲ ਮਲਕੇ ਆਪਣੇ ਚਾਅ ਪੂਰੇ ਕੀਤੇ ਸ਼ਹਿਰ ‘ਚ ਪ੍ਰਵਾਸੀ ਮਜਦੂਰਾਂ, ਅਤੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹੋਲੀ ਦੀ ਖੁਸ਼ੀ ਢੋਲ ਵਜਾ ਕੇ ਮਨਾਈ ਸਵੇਰ ਵਕਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਗੁਰੂ ਘਰਾਂ ‘ਚ ਨਤਮਸਤਕ ਹੋਏ ਤੇ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਛੋਟੇ ਬੱਚਿਆਂ ਨੇ ਪਿਚਕਾਰੀਆਂ ਅਤੇ ਗੁਲਾਲ ਦੀ ਵਰਤੋਂ ਨਾਲ ਇੱਕ ਦੂਜੇ ਨੂੰ ਹੋਲੀ ਦੇ ਰੰਗ ਵਿਚ ਰੰਗਿਆ ਅਤੇ ਡਾਂਸ ਕਰਦਿਆਂ ਖੂਬ ਮਸਤੀ ਕੀਤੀ ਬਠਿੰਡਾ ਵਾਸੀਆਂ ਨੇ ਹੋਲੀ ਤੋਂ ਇੱਕ ਦਿਨ ਪਹਿਲਾਂ ਹੀ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼

ਹੋਲੀ ਵਾਲੇ ਦਿਨ ਤਾਂ ਰੰਗਾਂ ਦਾ ਮੇਲਾ ਪੂਰੇ ਜੋਬਨ ਤੇ ਦਿਖਾਈ ਦਿੱਤਾ ਵੇਰਵਿਆਂ ਮੁਤਾਬਕ ਪੁਲਿਸ ਕੰਟਰੋਲ ਰੂਮ ਤੇ ਹੁੱਲੜਬਾਜੀ ਦੀਆਂ ਸਭ ਤੋਂ ਜਿਆਦਾ ਸ਼ਕਾਇਤਾਂ ਅਜੀਤ ਰੋਡ ਅਤੇ ਸੌ ਫੁੱਟੀ ਸੜਕ ਤੋਂ ਆਈਆਂ ਜਿਆਦਾਤਰ ਲੋਕਾਂ ਨੂੰ ਸ਼ਕਾਇਤ ਸੀ ਕਿ ਮੁੰਡੇ ਕਾਰਾਂ ਦੇ ਸਪੀਕਰ ਉੱਚੀ ਅਵਾਜ ‘ਚ ਵਜਾ ਕੇ ਮਹੌਲ ਖਰਾਬ ਕਰ ਰਹੇ ਹਨ ਪੁਲਿਸ ਤੋਂ ੳਹਲੇ ‘ਚ ਕੁਝ ਥਾਵਾਂ ਤੇ ਮੁੰਡਿਆਂ ਨੇ ਹੋਲੀ ਖੇਡਣ ਦੇ ਬਹਾਨੇ ਆਵਾਜਾਈ ਦੇ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਵੀ ਕੀਤੀ ਅਮਰੀਕ ਸਿੰਘ ਰੋਡ ਤੇ ਹੱਲਾ ਗੱਲਾ ਕਰ ਰਹੇ ਮੁੰਡਿਆਂ ਦੀ ਪੁਲਿਸ ਨੇ ਭੁਗਤ ਸਵਾਰ ਦਿੱਤੀ।

ਪੁਲਿਸ ਵੱਲੋਂ ਸ਼ਹਿਰ ਦੀਆਂ ਦੋ ਤਿੰਨ ਸੜਕਾਂ ਤੇ ਚੀਕਾਂ ਮਾਰਨ ਤੇ ਬੁਲੇਟ ਦੇ ਪਟਾਕੇ ਵਜਾਉਣ ਵਾਲੇ ਮੁੰਡਿਆਂ ਨੂੰ ‘ਸਿੱਧੇ ਰਾਹ ‘ ਪਾਏ ਜਾਣ ਦੀਆਂ ਖਬਰਾਂ ਵੀ ਹਨ ਧੋਬੀਆਣਾ ਬਸਤੀ ‘ਚ ਰੰਗ ਪਾਉਣ ਤੋਂ ਸ਼ੁਰੂ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਇਸ ਮੌਕੇ ਇੱਕ ਗਰੁੱਪ ਨੇ ਦੂਸਰੇ ਧੜੇ ਦੇ ਬੰਦਿਆਂ ਤੇ ਹੱਲਾ ਬੋਲ ਦਿੱਤਾ ਜਿਸ ਦੇ ਸਿੱਟੇ ਵਜੋਂ ਦੋ ਜਣਿਆਂ ਦੇ ਸੱਟਾਂ ਲੱਗੀਆਂ ਸ਼ਹਿਰ ‘ਚ ਮਾੜੇ ਮੋਟੇ ਸ਼ਬਦੀ ਬੋਲ ਬੁਲਾਰੇ ਨੂੰ ਛੱਡ ਕੇ ਕੁੜੀਆਂ ਨਾਲ ਬਦਤਮੀਜੀ ਕਰਨ ਦਾ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ

ਜਾਣਕਾਰੀ ਮੁਤਾਬਕ ਜਿਲ੍ਹਾ ਪੁਲਿਸ ਨੇ ਸ਼ਹਿਰ ਦੇ ਥਾਣਿਆਂ ਨੂੰ ਆਪੋ ਆਪਣੇ ਇਲਾਕੇ ‘ਚ ਮੁਸਤੈਦ ਰਹਿਣ ਲਈ ਕਿਹਾ ਹੋਇਆ ਸੀ ਕਿਸੇ ਕਿਸਮ ਦੇ ਖਰੂਦ ਜਾਂ ਝਗੜੇ ਨੂੰ ਰੋਕਣ ਲਈ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਤਿੰਨ ਤਿੰਨ ਜਾਂ ਚਾਰ ਚਾਰ ਦੀਆਂ ਟੋਲੀਆਂ ‘ਚ ਪੁਲਿਸ ਮੁਲਾਜਮ ਤਾਇਨਾਤੀ ਕੀਤੇ ਗਏ ਸਨ ਜਦੋਂ ਕਿ ਪੀ ਸੀ ਆਰ ਟੀਮਾਂ ਆਪਣੇ ਮੋਟਰਸਾਈਕਲਾਂ ਤੇ ਪੂਰਾ ਦਿਨ ਗੇੜੇ ਲਾਉਾਦੀਆਂ ਰਹੀਆਂ ਪੁਲਿਸ ਵੱਲੋਂ ਅਜੀਤ ਰੋਡ, ਸੌ ਫੁੱਟੀ ਰੋਡ ਤੇ ਪੀ ਜੀ ਹਾਊਸਿਜ਼ ਦੀ ਬਹੁਤਾਤ ਵਾਲੇ ਮੁਹੱਲਿਆਂ ‘ਚ ਸਭ ਤੋਂ ਵੱਧ ਚੌਕਸੀ ਦਿਖਾਈ।

ਅਮਰੀਕ ਸਿੰਘ ਰੋਡ ਦੇ ਨਜ਼ਦੀਕ ਸ਼ਹਿਰ ਦੀ ਇੱਕ ਪਾਸ਼ ਕਲੋਨੀ ‘ਚ ਕੁੜੀਆਂ ਨੇ ਮੁੰਡਿਆਂ ਦੀ ਉਸ ਵਕਤ ਛਿੱਤਰ ਪਰੇਡ ਕਰ ਦਿੱਤੀ ਜਦੋਂ ਉਹ ਉਨ੍ਹਾਂ ਤੇ ਜਬਰਦਸਤੀ ਰੰਗ ਪਾਉਣ ਦਾ ਯਤਨ ਕਰ ਰਹੇ ਸਨ ਟੀਚਰ ਕਲੋਨੀ ਦੇ ਨਜ਼ਦੀਕ ਰਾਜਸਥਾਨੀ ਮਜਦੂਰਾਂ ਵੱਲੋਂ ਉੱਚੀ ਅਵਾਜ਼ ‘ਚ ਡੀਜੇ ਵਜਾਉਣ ਸਮੇਤ ਅੱਧੀ ਦਰਜਨ ਮੁਹੱਲਿਆਂ ‘ਚ ਇਸ ਮਾਮਲੇ ਨੂੰ ਲੈਕੇ ਰੌਲਾ ਰੱਪਾ ਪਿਆ ਐਸ ਪੀ ਸਿਟੀ ਸ੍ਰੀ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਪਾਸਿਉਂ ਕੋਈ ਵੱਡੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਤੇ ਸਮੁੱਚੇ ਤੌਰ ਤੇ ਤਿਉਹਾਰ ਵਾਲਾ ਦਿਨ ਅਮਨ ਅਮਾਨ ਵਾਲਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਅਤੇ ਹੁੱਲੜ੍ਹਬਾਜੀ ਰੋਕਣ ਲਈ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਸਨ।

ਮੌੜ ਮੰਡੀ ‘ਚ ਪੁਲਿਸ ਕੇਸ ਦਰਜ

ਥਾਣਾ ਮੌੜ ਪੁਲਿਸ ਨੇ ਮੌਡ ਮੰਡੀ ‘ਚ ਹੋਲੀ ਵਾਲੇ ਦਿਨ ਰੰਗ ਪਾਉਣ ਤੋਂ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਕਰੀਬ ਅੱਧੀ ਦਰਜਨ ਵਿਅਕਤੀਆਂ ਵੱਲੋਂ ਕੁੱਟ ਮਾਰ ਦੇ ਮਾਮਲੇ ‘ਚ ਧਾਰਾ 324,323,148 ਤੇ 149 ਤਹਿਤ ਕੇਸ ਦਰਜ ਕੀਤਾ ਹੈ ਜਗਦੀਸ਼ ਕੁਮਾਰ ਪੁੱਤਰ ਮਵਾਸੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਹੋਲੀ ਵਾਲੇ ਦਿਨ ਕੇਲਾਂ ਪਤਨੀ ਵਿਜੇ, ਦੀਪੂ,ਜਸਪਾਲ ਸਿੰਘ,ਭੀਮ ਅਤੇ ਨੀਰਜ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ ਤਫਤੀਸ਼ੀ ਅਧਿਕਾਰੀ ਏਐਸ ਆਈ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਫਿਲਹਾਲ ਕੋਈ ਗਿ੍ਫਤਾਰੀ ਨਹੀਂ ਹੋਈ ਹੈ।