Ludhiana News: ਸਖ਼ਤੀ ਬਾਵਜੂਦ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੇ ਕਾਰੋਬਾਰੀ ਮੁੜ ਹੋਏ ਸਰਗਰਮ

Ludhiana News
Ludhiana News: ਸਖ਼ਤੀ ਬਾਵਜੂਦ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੇ ਕਾਰੋਬਾਰੀ ਮੁੜ ਹੋਏ ਸਰਗਰਮ

ਲੁਧਿਆਣਾ ਪੁਲਿਸ ਨੇ ਮੁੜ 160 ਗੱਟੂ ਪਲਾਸਟਿਕ ਡੋਰ ਸਣੇ 1 ਨੂੰ ਕੀਤਾ ਗ੍ਰਿਫ਼ਤਾਰ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਮਨੁੱਖ ਤੋਂ ਇਲਾਵਾ ਬੇਜੁਬਾਨੇ ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੇ ਕਾਰੋਬਾਰੀ ਸਖ਼ਤੀ ਦੇ ਬਾਵਜੂਦ ਇੱਕ ਵਾਰ ਫ਼ਿਰ ਸਰਗਰਮ ਹੋ ਗਏ ਹਨ। ਤਾਜ਼ਾ ਮਾਮਲੇ ’ਚ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਮੁੜ ਵੱਡੀ ਮਾਤਰਾ ’ਚ ਪਲਾਸਟਿਕ ਡੋਰ ਬਰਾਮਦ ਕੀਤੀ ਹੈ। ਥਾਣਾ ਜੋਧੇਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਦੌਰਾਨ 1 ਵਿਅਕਤੀ ਨੂੰ ਕਾਬੂ ਕੀਤਾ। ਜਿਸ ਦੀ ਤਲਾਸ਼ੀ ਦੌਰਾਨ ਵਿਅਕਤੀ ਕੋਲੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਪਲਾਸਟਿਕ ਡੋਰ 160 ਗੱਟੂ ਹੈ।

ਇਹ ਖਬਰ ਵੀ ਪੜ੍ਹੋ : EPFO Pension Rules: PF ਖਾਤੇ ’ਚੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ? ਪੜ੍ਹੋ ਪੂਰੀ ਜਾਣਕਾਰੀ

ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈਣ ਦੇ ਨਾਲ ਹੀ ਮੁਕੱਦਮਾ ਦਰਜ਼ ਕਰਕੇ ਸਬੰਧਿਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਲਲਨ ਸ਼ਰਮਾ ਵਾਸੀ ਇੰਦਰ ਬਿਹਾਰ ਕਲੋਨੀ ਬਸਤੀ ਜੋਧੇਵਾਲ ਵਜੋਂ ਹੋਈ ਹੈ। ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਉਸ ਨੇ ਪਾਬੰਦੀਸ਼ੁਦਾ ਪਲਾਸਟਿਕ ਡੋਰ ਕਿੱਥੋਂ ਤੇ ਕਿਸ ਕੋਲੋਂ ਖਰੀਦੀ ਸੀ। ਉਨ੍ਹਾਂ ਕਿਹਾ ਕਿ ਪਲਾਸਟਿਕ ਮਨੁੱਖ ਦੇ ਨਾਲ ਪੰਛੀਆਂ ਤੇ ਹੋਰ ਬੇਜੁਬਾਨੇ ਜਾਨਵਰਾਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ। ਇਸੇ ਕਰਕੇ ਹੀ ਸਰਕਾਰ ਵੱਲੋ ਇਸ ਨੂੰ ਵੇਚਣ, ਸਟੋਰ ਕਰਨ ਤੇ ਖਰੀਦ ਕਰਨ ’ਤੇ ਪਾਬੰਦੀ ਲਾਈ ਹੋਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 28 ਨਵੰਬਰ ਨੂੰ ਵੀ ਪੁਲਿਸ ਨੇ 500 ਪੇਟੀਆਂ ਪਲਾਸਟਿਕ ਡੋਰ ਬਰਾਮਦ ਕਰਕੇ 1 ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ। Ludhiana News

LEAVE A REPLY

Please enter your comment!
Please enter your name here