ਜ਼ਿਲ੍ਹੇ ਦੇ ਪਿੰਡ ਧਾਂਦਰਾ ’ਚ ਗਲਾਡਾ ਅਧਿਕਾਰੀਆਂ ਨੇ 2 ਅਣਅਧਿਕਾਰਤ ਕਲੋਨੀਆਂ ਨੂੰ ਢਾਹਿਆ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਗਲਾਡਾ ਨੇ ਅਣਅਧਿਕਾਰਤ ਤੇ ਗੈਰ- ਯੋਜਨਾਬੱਧ ਵਿਕਾਸ ਨੂੰ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਰੋਕਦਿਆਂ ਜ਼ਿਲ੍ਹੇ ਦੇ ਪਿੰਡ ਧਾਂਦਰਾ ਵਿਖੇ ਦੋ ਕਲੋਨੀਆਂ ਨੂੰ ਢਾਹ ਦਿੱਤਾ ਹੈ। ਇਸ ਦੌਰਾਨ ਕਲੋਨੀਆਂ ’ਚ ਰਸਤਿਆਂ ਨੂੰ ਪੁੱਟਣ ਤੋਂ ਇਲਾਵਾ ਸੀਵਰੇਜ ਹੋਲਾਂ ਨੂੰ ਉਖਾੜ ਪੁੱਟਿਆ। ਗਲਾਡਾ ਦੇ ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ (ਆਈਏਐਸ) ਨੇ ਦੱਸਿਆ ਕਿ ਜ਼ਿਲ੍ਹੇ ’ਚ ਕਿਧਰੇ ਵੀ ਅਣਅਧਿਕਾਰਤ ਤੇ ਗੈਰ- ਯੋਜਨਾਬੱਧ ਵਿਕਾਸ ਨੂੰ ਰੋਕਣ ਲਈ ਗਲਾਡਾ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਹੀ ਪਿੰਡ ਧਾਂਦਰਾ ਵਿਖੇ ਦੋ ਅਣਅਧਿਕਾਰਤ ਕਲੋਨੀਆਂ ’ਚ ਗੈਰ- ਕਾਨੂੰਨੀ ਉਸਾਰੀ ਦਾ ਕੰਮ ਬੰਦ ਕਰਨ ਲਈ ਡਿਵੈਲਪਰਾਂ ਨੂੰ ਨੋਟਿਸ ਕੱਢੇ ਗਏ ਸਨ। Punjab News
ਇਹ ਖਬਰ ਵੀ ਪੜ੍ਹੋ : ਪੰਜਾਬ ਪੁਲਿਸ ਦੀ ਮੁਸ਼ਤੈਦੀ ਕਰਕੇ ਸੁਖਬੀਰ ਬਾਦਲ ’ਤੇ ਹਮਲੇ ਦੀ ਸਾਜ਼ਿਸ਼ ਹੋਈ ਨਾਕਾਮ
ਪਰ ਨੋਟਿਸ ਦੇ ਬਾਵਜੂਦ ਵੀ ਡਿਵੈਲਪਰਾਂ ਨੇ ਉਸਾਰੀ ਦਾ ਕੰਮ ਬਾਦਸਤੂਰ ਜਾਰੀ ਰੱਖਿਆ ਹੋਇਆ ਸੀ। ਜਿਸ ’ਤੇ ਕਾਰਵਾਈ ਕਰਦਿਆਂ ਕਲੋਨੀਆਂ ਅੰਦਰ ਰਸਤਿਆਂ ਤੇ ਹੋਰ ਉਸਾਰੀਆਂ ਨੂੰ ਢਾਹੇ ਜਾਣ ਤੋਂ ਇਲਾਵਾ ਸੀਵਰੇਜ ਹੋਲਾਂ ਨੂੰ ਉਖਾੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਊਟੀ ਮੈਜਿਸਟਰੇਟ, ਪੁਲਿਸ ਫੋਰਸ ਤੇ ਗਲਾਡਾ ਰੈਗੂਲੇਟਰੀ ਵਿੰਗ ਦੀ ਇਨਫੋਰਸਮੈਂਟ ਟੀਮ ਵੱਲੋਂ ਕੀਤੀ ਗਈ ਉਕਤ ਕਾਰਵਾਈ ਬਿਨ੍ਹਾਂ ਵਿਰੋਧ ਨੇਪਰੇ ਚੜੀ। ਮੁੱਖ ਪ੍ਰਸ਼ਾਸਕ ਗਲਾਡਾ ਨੇ ਅਪੀਲ ਕੀਤੀ। Ludhiana News
ਕਿ ਲੋਕ ਅਣਅਧਿਕਾਰਤ ਕਲੋਨੀਆਂ ’ਚ ਜਾਇਦਾਦ/ਪਲਾਟ/ਇਮਾਰਤਾਂ ਦੀ ਖਰੀਦ ਨਾ ਕਰਨ ਕਿਉਂਕਿ ਗਲਾਡਾ ਇੱਥੇ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ ਕਰੇਗਾ। ਮਨਜ਼ੂਰ ਕੀਤੇ ਨਕਸ਼ੇ ਗਲਾਡਾ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹਨ ਜੋ ਕਿ ਸੰਭਾਵੀ ਖਰੀਦਦਾਰਾਂ ਵੱਲੋਂ ਕੋਈ ਵੀ ਜਾਇਦਾਦ ਖਰੀਦਣ ਤੋਂ ਪਹਿਲਾਂ ਜਾਂਚੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਲੋਨੀਆਂ ਦੇ ਡਿਵੈਲਪਰਾਂ ਵਿਰੁੱਧ ਐਫਆਈਆਰ, ਕਲੋਨੀਆਂ ’ਚ ਪਲਾਟਾਂ ਦੀ ਰਜਿਸਟਰੀ ਨਾ ਕਰਵਾਉਣ ਲਈ ਸਬੰਧਤ ਤਹਿਸੀਲਦਾਰਾਂ, ਬਿਜਲੀ ਦੇ ਕੁਨੈਕਸ਼ਨ ਨਾ ਦੇਣ ਲਈ ਪੀਐਸਪੀਸੀਐਲ ਨੂੰ ਵੀ ਅਗਾਊਂ ਸਿਫਾਰਸ਼ ਕੀਤੀ ਗਈ ਹੈ।