Welfare Work: ਪੁੱਤਰ ਨੂੰ ਸਹੀ ਸਲਾਮਤ ਦੇਖ ਪਿਤਾ ਹੋਇਆ ਭਾਵੁਕ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੜਕੀ ਨੂੰ ਸਾਂਭ-ਸੰਭਾਲ ਕਰਨ ਤੋਂ ਬਾਅਦ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਲੜਕੀ ਲਾਵਾਰਿਸ ਹਾਲਤ ਵਿਚ ਪਿੰਡ ਭਿੰਡਰਾ ਦੇ ਬੱਸ ਅੱਡੇ ਕੋਲ ਬੈਠੀ ਸੀ, ਜਿਸਦੀ ਹਾਲਤ ਤਰਸਯੋਗ ਸੀ। Welfare Work
ਇਸ ਸਬੰਧੀ ਸੂਚਨਾ ਡੇਰਾ ਸ਼ਰਧਾਲੂ ਗੁਲਸ਼ਨ ਬੱਬੂ ਇੰਸਾਂ ਖੁਰਾਣਾ ਨੇ ਦਿੱਤੀ। ਸੂਚਨਾ ਮਿਲਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਂਬਰਾਂ ਨੇ ਤੁਰੰਤ ਪਹੁੰਚ ਕੇ ਉਸ ਦੀ ਦੇਖ-ਰੇਖ ਸ਼ੁਰੂ ਕਰ ਦਿੱਤੀ। ਸੇਵਾਦਾਰਾਂ ਨੇ ਉਸ ਮੰਦਬੁੱਧੀ ਲੜਕੀ ਤੋਂ ਨਾਂਅ ਤੇ ਘਰ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਸਿੰਮੀ ਪੁੱਤਰੀ ਧਰਮਪਾਲ ਵਾਸੀ ਪ੍ਰਤਾਪ ਨਗਰ ਬਸਤੀ ਸੰਗਰੂਰ ਹੋਣਾ ਦੱਸਿਆ ਪਰ ਸਹੀ ਥਾਂ-ਟਿਕਾਣਾ ਨਹੀਂ ਦੱਸਿਆ।
ਇਹ ਵੀ ਪੜ੍ਹੋ: ਦਿਵਿਆਂਗ ਵਿਅਕਤੀਆਂ ਲਈ ਡੇਰਾ ਸੱਚਾ ਸੌਦਾ ਦਾ ਉਪਰਾਲਾ, ਦੇਖੋ ਵੀਡੀਓ
ਇਸ ਤੋਂ ਬਾਅਦ ਮੰਦਬੁੱਧੀ ਲੜਕੀ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਭੇਜ ਦਿੱਤੀਆਂ ਗਈਆਂ ਤਾਂ ਪਤਾ ਲੱਗਿਆ ਕਿ ਇਹ ਲੜਕੀ ਸਕੀਲ ਕਲੋਨੀ ਸੰਗਰੂਰ ਦੀ ਹੈ। ਇਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਉਸਦੀ ਸ਼ਨਾਖਤ ਕੀਤੀ। ਜਗਰਾਜ ਸਿੰਘ ਨੇ ਦੱਸਿਆ ਕਿ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਲੜਕੀ ਨੂੰ ਉਸ ਦੇ ਘਰ ਪਹੁੰਚਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮੰਦਬੁੱਧੀ ਲੜਕੀ ਦੇ ਭਰਾ ਕਰਨਵੀਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਪੰਜ ਸਾਲ ਪਹਿਲਾਂ ਤੋਂ ਮਾਨਸਿਕ ਰੋਗ ਤੋਂ ਪੀੜਤ ਹੈ ਜੋ ਸ਼ੁੱਧ-ਬੁੱਧ ਨਾ ਹੋਣ ਕਾਰਨ ਘਰੋਂ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਅਸੀਂ ਕਾਫੀ ਤਲਾਸ਼ ਕੀਤੀ ਪਰ ਸਾਨੂੰ ਨਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ ਮੇਰੀ ਭੈਣ ਨੂੰ ਲੱਭ ਕੇ ਘਰ ਪਹੁੰਚਾ ਕੇ ਸੇਵਾਦਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਵੇਕ ਸ਼ੰਟੀ, ਬੱਬੀ, ਦਿਕਸ਼ਾਂਤ ਇੰਸਾਂ, ਭੈਣ ਹਰਦੇਵ ਕੌਰ, ਭੈਣ ਸੁਸ਼ਮਾ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ।
ਇਸੇ ਤਰ੍ਹਾਂ ਜੁਗਰਾਜ ਸਿੰਘ ਨੇ ਦੱਸਿਆ ਕਿ 12 ਅਪਰੈਲ ਨੂੰ ਇੱਕ ਮੰਦਬੁੱਧੀ ਨੌਜਵਾਨ ਲਾਵਾਰਿਸ ਹਾਲਤ ’ਚ ਮਿਲਿਆ ਸੀ, ਜਿਸ ਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨੌਜਵਾਨ ਦੀ ਕੌਂਸਲਿਗ ਕਰਕੇ ਸਹੀ ਪਤਾ-ਟਿਕਾਣਾ ਮਿਲ ਗਿਆ। ਜਿਸ ਦੇ ਪਤੇ ’ਤੇ ਵਿਸ਼ਵਕਰਮਾ ਚੌਂਕ ਨੇੜੇ ਕੁਸ਼ਟ ਆਸ਼ਰਮ ਲੁਧਿਆਣਾ ਵਿਖੇ ਲੇਡੀ ਸਿਪਾਹੀ ਮਨਦੀਪ ਕੌਰ ਲੁਧਿਆਣਾ ਵਾਸੀ ਸ਼ੇਰੋਂ ਗਈ ਸੀ। ਜਿਸਨੇ ਉਸਦੇ ਪਰਿਵਾਰ ਨੂੰ ਦੱਸਿਆ ਕਿ ਤੁਹਾਡਾ ਬੇਟਾ ਨਤਿਨ ਸੰਗਰੂਰ ਵਿਖੇ ਸਾਂਭ-ਸੰਭਾਲ ਕੇ ਰੱਖਿਆ ਹੋਇਆ ਹੈ। Welfare Work
ਮੰਦਬੁੱਧੀ ਨੌਜਵਾਨ ਦੇ ਪਿਤਾ ਨੇ ਕਿਹਾ ਸੇਵਾਦਾਰਾਂ ਨੇ ਸਾਡੇ ’ਤੇ ਵੱਡਾ ਪਰਉਪਕਾਰ ਕੀਤਾ
ਮਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਸੰਗਰੂਰ ਤੋਂ ਆਪ ਜਾ ਕੇ ਲਿਆ ਸਕਦੇ ਹੋ। ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਦੇ ਪਿਤਾ ਸ਼ਿਵ ਕੁਮਾਰ ਕੋਹਲੀ ਆਪਣੇ ਬੇਟੇ ਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਨਤਿਨ ਨੂੰ ਦੇਖਿਆ ਤਾਂ ਉਹ ਭਾਵੁਕ ਹੋ ਕੇ ਗਿਆ ਮੰਦਬੁੱਧੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ ਪੰਜ ਸਾਲਾਂ ਤੋਂ ਮਾਨਸਿਕ ਬਿਮਾਰੀ ਹੋਣ ਕਾਰਨ ਪ੍ਰੇਸ਼ਾਨ ਸੀ ਤੇ ਬਿਨਾ ਦੱਸੇ ਘਰੋਂ ਲਾਪਤਾ ਹੋ ਗਿਆ ਸੀ, ਜਿਸਨੂੰ ਅਸੀਂ ਬਹੁਤ ਲੱਭਿਆ ਪਰ ਸਾਨੂੰ ਨਹੀਂ ਮਿਲਿਆ ਸੀ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਤੁਸੀਂ ਸਾਡੇ ਉਪਰ ਵੱਡਾ ਪਰਉਪਕਾਰ ਕੀਤਾ ਹੈ। ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਖੁਸ਼ੀ-ਖੁਸ਼ੀ ਘਰ ਮੁੜ ਗਿਆ ਇਸ ਮੌਕੇ ਪਿੰਗਲਵਾੜਾ ਸੇਵਾਦਾਰ ਮਾ. ਸਤਪਾਲ ਈਲਵਾਲ, ਗੁਰਮੇਲ ਸਿੰਘ, ਹਰਵਿੰਦਰ ਬੱਬੀ, ਧਰੁਵ ਗਰਗ ਤੇ ਹੋਰ ਵੀ ਮੌਜ਼ੂਦ ਸਨ।