ਭਾਰਤ-ਯੂਨਾਨ ਸਬੰਧ: ਦੋਪੱਖੀ ਬਨਾਮ ਬਹੁਪੱਖੀ

India-Greece

ਇਸ ਹਫ਼ਤੇ ਦੇ ਸ਼ੁਰੂ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਹੋਏ ਇੱਕ ਅੰਤਰਰਾਸ਼ਟਰੀ ਸੈਮੀਨਾਰ ’ਚ ਭਾਰਤ-ਯੂਨਾਨ ਦੋਪੱਖੀ ਸਬੰਧਾਂ ਨੂੰ ਇੱਕ ਨਵੀਂ ਰਫ਼ਤਾਰ ਮਿਲੀ ਹੈ। ਇਹ ਸੈਮੀਨਾਰ ਭਾਰਤ-ਯੂਨਾਨ ਸਬੰਧਾਂ ਦੇ ਇਤਿਹਾਸਕ, ਸੈਰ-ਸਪਾਟਾ, ਸੱਭਿਆਚਾਰਕ, ਭੂ-ਰਾਜਨੀਤਿਕ, ਕੂਟਨੀਤਿਕ, ਵਪਾਰਕ ਆਦਿ ਵੱਖ-ਵੱਖ ਮੁਕਾਮਾਂ ’ਤੇ ਚਰਚਾ ਕਰਨ ਲਈ ਕਰਵਾਇਆ ਗਿਆ ਸੀ। ਇਹ ਸੈਮੀਨਾਰ ਦੋਵਾਂ ਦੇਸ਼ਾਂ ਵਿਚਕਾਰ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਰਵਾਇਆ ਗਿਆ। ਕੀਤੀਆਂ ਗਈਆਂ ਪਹਿਲਾਂ ਦੀ ਸ਼ਲਾਘਾ ਕਰਦਿਆਂ ਮੈਂ ਆਪਣੀ ਪੇਸ਼ਕਾਰੀ ’ਚ ਦੋਪੱਖੀ ਅਤੇ ਬਹੁਪੱਖੀ ਵਿਚਕਾਰ ਵਿਰੋਧਾਭਾਸ ਦੇ ਮੁੱਦੇ ਨੂੰ ਚੁੱਕਿਆ ਅਤੇ ਇਸ ’ਚ ਸੰਤੁਲਨ ਲਿਆਉਣ ’ਤੇ ਜ਼ੋਰ ਦਿੱਤਾ। (India-Greece)

ਇਸ ਸਬੰਧ ’ਚ ਮੈਂ ਇੱਕ ਬਹੁਪੱਖੀ ਖੇਤਰੀ ਸੰਗਠਨ ਦੇ ਰੂਪ ’ਚ ਯੂਰਪੀ ਸੰਘ ਦਾ ਜ਼ਿਕਰ ਕੀਤਾ ਜੋ ਖੇਤਰੀ ਏਕੀਕਰਨ ਦਾ ਸਰਵਉੱਤਮ ਉਦਾਹਰਨ ਹੈ। ਕਿਉਂਕਿ ਯੂਰਪੀ ਸੰਘ ਹੁਣ ਤੱਕ ਸੰਸਾਰ ’ਚ ਆਪਣੇ ਰਾਜਨੀਤਿਕ ਪ੍ਰਭਾਵ ਨੂੰ ਪ੍ਰਦਸ਼ਿਤ ਕਰਨ ’ਚ ਨਾਕਾਮ ਰਿਹਾ ਹੈ। ਯੂਰਪੀ ਸੰਘ ਦਾ ਫੈਸਲਾ ਨਾ ਸਿਰਫ਼ ਇੱਕ ਆਰਥਿਕ ਸਬੰਧ ਦੇ ਰੂਪ ’ਚ ਕੀਤਾ ਗਿਆ ਸੀ ਸਗੋਂ ਬਹੁਲਵਾਦ, ਲੋਕਤੰਤਰ ਅਤੇ ਮਨੁੱਖੀ ਅਧਿਕਾਰ ਆਦਿ ਨੂੰ ਵੀ ਹੱਲਾਸ਼ੇਰੀ ਦੇਣ ਲਈ ਇੱਕ ਰਾਜਨੀਤਿਕ ਸ਼ਕਤੀ ਦੇ ਰੂਪ ’ਚ ਕੀਤਾ ਗਿਆ ਸੀ।

India-Greece

ਇਨ੍ਹਾਂ ਮੁੱਲਾਂ ਨੂੰ ਯੂਰਪੀ ਸੰਘ ਦੇ ਮੈਂਬਰ ਸਭ ਕੁਝ ਮੰਨਦੇ ਹਨ ਪਰ ਇਨ੍ਹਾਂ ਮੁੱਲਾਂ ਅਤੇ ਉਨ੍ਹਾਂ ਵੱਲੋਂ ਅਪਣਾਈਆਂ ਗਈਆਂ ਵਪਾਰਕ ਨੀਤੀਆਂ ਵਿਚਕਾਰ ਮੇਲ ਨਹੀਂ ਹੈ। ਵਿਸ਼ੇਸ਼ ਕਰਕੇ ਚੀਨ ਨਾਲ ਯੂਰਪੀ ਸੰਘ ਦਾ ਵਪਾਰ ਲਗਾਤਾਰ ਵਧਦਾ ਜਾ ਰਿਹਾ ਹੈ ਜਦੋਂਕਿ ਚੀਨ ਨੂੰ ਸਾਰੇ ਵਿਸ਼ਵ ’ਚ ਇੱਕ ਤਾਨਾਸ਼ਾਹ ਸ਼ਾਸਨ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਹੋਰ ਬਹੁਪੱਖੀ ਸੰਸਥਾਵਾਂ ਆਪਣੇ ਮਕਸਦਾਂ ’ਚ ਨਾਕਾਮ ਹੋ ਰਹੀਆਂ ਹਨ ਅਤੇ ਇਸ ’ਚ ਸਭ ਤੋਂ ਵੱਡੀ ਸੰਸਥਾ ਸੰਯਕੁਤ ਰਾਸ਼ਟਰ ਸੰਘ ਹੈ ਜਿਸ ਦਾ ਨਿਰਮਾਣ ਦੂਜੀ ਸੰਸਾਰ ਜੰਗ ਤੋਂ ਬਾਅਦ ਅਜਿਹੇ ਜੰਗਾਂ ਨੂੰ ਮੁੜ ਲੱਗਣ ਤੋਂ ਰੋਕਣ ਲਈ ਕੀਤਾ ਗਿਆ ਸੀ ਪਰ ਯੂਕਰੇਨ ਅਤੇ ਗਾਜਾ ’ਚ ਜੰਗ ਦੌਰਾਨ ਉਹ ਮੂਕ ਦਰਸ਼ਕ ਬਣਿਆ ਰਿਹਾ।

ਸੰਯਕੁਤ ਰਾਸ਼ਟਰ ਦਾ ਅਸਮਾਨ ਢਾਂਚਾ ਹੈ ਅਰਥਾਤ ਸੁਰੱਖਿਆ ਪ੍ਰੀਸ਼ਦ ਜਿਸ ਦੇ ਪੰਜ ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਮਿਲੀ ਹੋਈ ਹੈ। ਇਸ ਢਾਂਚੇ ਅਤੇ ਸੰਯੁਕਤ ਰਾਸ਼ਟਰ ਸੰਘ ਦੇ ਕੰਮਾਂ ’ਚ ਸੁਧਾਰ ਬਾਰੇ ਵੀ ਬਹਿਸ ਚੱਲ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਬਹੁਪੱਖਤਾ ਅਪ੍ਰਾਸੰਗਿਕ ਬਣ ਰਹੀ ਹੈ ਤਾਂ ਜ਼ਰੂਰੀ ਹੈ ਕਿ ਦੋਪੱਖਤਾ ’ਤੇ ਧਿਆਨ ਦਿੱਤਾ ਜਾਵੇ। ਕੁੱਲ ਮਿਲਾ ਕੇ ਇੱਕ ਸੰਸਾਰਕ ਅਤੇ ਇੱਕ-ਦੂਜੇ ’ਤੇ ਨਿਰਭਰ ਸੰਸਾਰ ’ਚ ਬਹੁਪੱਖਤਾ ਦੇ ਨਿਰਮਾਣ ਦੀ ਕਾਮਨਾ ਕੀਤੀ ਜਾਣੀ ਚਾਹੀਦੀ ਹੈ ਪਰ ਦੋਪੱਖਤਾ ਉਸ ਦਾ ਆਧਾਰ ਹੈ। ਪਰ ਹੋ ਕੀ ਰਿਹਾ ਹੈ ਕਿ ਬਹੁਪੱਖਤਾ ਨੂੰ ਪ੍ਰਾਪਤ ਕਰਨ ਦੇ ਚੱਕਰ ’ਚ ਦੋਪੱਖਤਾ ਦੀ ਅਣਦੇਖੀ ਹੋ ਰਹੀ ਹੈ।

ਯੂਨਾਨ ’ਚ ਭਾਰਤ ਦੇ ਰਾਜਦੂਤ

ਭਾਰਤ-ਯੂਨਾਨ ਖੇਤਰੀ ਦੋਪੱਖੀ ਸਬੰਧਾਂ ਨੂੰ ਸਮੇਂ-ਸਮੇਂ ’ਤੇ ਭੂ-ਰਾਜਨੀਤੀ ’ਚ ਇਸ ਕਮੀ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਭਾਰਤ-ਯੂਨਾਨ ਦੋਪੱਖੀ ਸਬੰਧਾਂ ਦੇ ਸਬੰਧ ’ਚ ਅੰਮ੍ਰਿਤ ਲੋਗੁਨ ਜੋ ਯੂਨਾਨ ’ਚ ਭਾਰਤ ਦੇ ਰਾਜਦੂਤ ਰਹੇ ਹਨ, ਉਨ੍ਹਾਂ ਨੇ ਆਪਣੇ ਕਾਰਜਕਾਲ ਅਤੇ ਅੱਜ ਤੱਕ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਸਬੰਧ ਅੱਜ ਵੀ ਯੂਨਾਨ ਦੇ ਲੋਕਾਂ ਦੇ ਦਿਲੋ-ਦਿਮਾਗ ’ਚ ਵੱਸੇ ਹੋਏ ਹਨ। ਸਾਬਕਾ ਰਣਨੀਤਿਕ ਮਾਹਿਰ ਲੈਫ਼ਟੀਨੈਂਟ ਜਨਰਲ ਫਿਲਿਪ ਕੈਂਪੋਜ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਇੱਕ ਸ਼ਾਨਦਾਰ ਪੇਸ਼ਕਾਰੀ ਦਿੱਤੀ।

ਭਾਰਤ-ਯੂਨਾਨ ਸਬੰਧਾਂ ’ਚ ਦੋਵਾਂ ਦੇਸ਼ਾਂ ਦੀ ਖੁਸ਼ਹਾਲ ਇਤਿਹਾਸਕ ਵਿਰਾਸਤ ਵੀ ਸਹਾਇਕ ਹੈ ਅਤੇ 326 ਈਸਾ ਪੂਰਵ ਤੋਂ ਹੈ ਜਦੋਂ ਸਿਕੰਦਰ ਨੇ ਭਾਰਤ ’ਤੇ ਹਮਲਾ ਕੀਤਾ ਸੀ। ਮਹਾਨ ਯੋਧੇ ਸਿਕੰਦਰ ਨੂੰ ਭਾਰਤ ਦੇ ਉੱਤਰ ਪੱਛਮ ਤੋਂ ਵਾਪਸ ਪਰਤਣਾ ਪਿਆ ਸੀ ਜਦੋਂ ਇੱਕ ਭਾਰਤੀ ਰਾਜਾ ਹਾਥੀਆਂ ਨਾਲ ਯੁੱਧ ਮੈਦਾਨ ’ਚ ਉੱਤਰੇ ਸਨ। ਇਸ ਸਬੰਧ ’ਚ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਇੱਕ ਭਾਰਤੀ ਰਾਜੇ ਨੇ ਸ਼ਾਂਤੀ ਸਥਾਪਿਤ ਕਰਨ ਲਈ ਅਲੈਂਕਜੈਂਡਰ ਦੇ ਨਾਲ ਆਪਣੀ ਬੇਟੀ ਦੇ ਵਿਆਹ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਨਾਲ ਭਾਰਤ ਅਤੇ ਯੂਨਾਨ ਵਿਚਕਾਰ ਵਿਵਾਹਕ ਸਬੰਧਾਂ ਦੀ ਸ਼ੁਰੂਆਤ ਹੋਈ।

India-Greece

ਇਸ ਤੋਂ ਇਲਾਵਾ ਕਈ ਯੂਨਾਨੀ ਫੌਜੀ ਅਤੇ ਵਪਾਰੀਆਂ ਨੇ ਰੂਪ ’ਚ ਭਾਰਤ ਆਏ ਅਤੇ ਹਮੇਸ਼ਾ ਲਈ ਇਸ ਦੇਸ਼ ’ਚ ਵੱਸ ਗਏ। ਭਾਰਤੀ ਸਮਾਜ ਅਤੇ ਸੱਭਿਅਤਾ ’ਚ ਯੂਨਾਨੀ ਕਲਾ ਅਤੇ ਵਾਸਤੂ ਕਾਲਾ ਦੇ ਪ੍ਰਮਾਣ ਮਿਲਦੇ ਹਨ। ਭਾਰਤ ਅਤੇ ਪ੍ਰਾਚੀਨ ਯੂਨਾਨ ’ਚ ਕਈ ਕਿੱਸੇ-ਕਹਾਣੀਆਂ ਅਤੇ ਕਲਾਕ੍ਰਿਤਿਆਂ ਇੱਕੋ-ਜਿਹੀਆਂ ਹਨ। ਦੱਖਣੀ ਭਾਰਤ ਅਤੇ ਯੂਨਾਨ ਦੇ ਰੋਮ ਨਾਲ ਸਮੁੰਦਰੀ ਵਪਾਰਕ ਸਬੰਧ ਵੀ ਰਹੇ ਹਨ। ਯੂਨਾਨੀ ਇੰਡੋਲੋਜਿਸਟ ਦਿਮਿੱਤਰਓਜ਼ ਗਲਾਨੋਜ ਭਾਰਤ ’ਚ 47 ਸਾਲ ਤੱਕ ਰਹੇ ਅਤੇ ਉਨ੍ਹਾਂ ਦਾ ਦੇਹਾਂਤ ਬਨਾਰਸ ’ਚ ਹੋਇਆ। ਉਨ੍ਹਾਂ ਨੇ ਭਾਰਤੀ ਵੇਦਾਂ ਦਾ ਯੂਨਾਨੀ ਭਾਸ਼ਾ ’ਚ ਅਨੁਵਾਦ ਕੀਤਾ ਅਤੇ ਨੌਂ ਹਜ਼ਾਰ ਸ਼ਬਦਾਂ ਦਾ ਸੰਸਕ੍ਰਿਤ, ਅੰਗਰੇਜ਼ੀ, ਯੂਨਾਨੀ ਸ਼ਬਦਕੋਸ਼ ਬਣਾਇਆ। ਵਰਤਮਾਨ ’ਚ ਦੁਵੱਲੇ ਹਿੱਤਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਯੂਨਾਨ ਵਿਚਕਾਰ ਸਬੰਧ ਮਜ਼ਬੂਤ ਬਣਾਏ ਜਾਣੇ ਚਾਹੀਦੇ ਹਨ।

ਯੂਨਾਨ ਇੱਕ ਉੱਚ ਆਮਦਨ ਵਾਲੀ ਅਰਥਵਿਵਸਥਾ ਹੈ ਅਤੇ ਭਾਰਤ ਇੱਕ ਵਧਦੀ ਹੋਈ ਅਰਥਵਿਵਸਥਾ ਹੈ ਜਿੱਥੇ ਕਿਰਤ ਸ਼ਕਤੀ ਜ਼ਿਆਦਾ ਹੈ ਅਤੇ ਇਹ ਸੰਸਾਰ ’ਚ ਸਭ ਤੋਂ ਵੱਡਾ ਬਜ਼ਾਰ ਹੈ। ਦੋਵਾਂ ਦੇਸ਼ਾਂ ਵਿਚ ਇਸ ਸਮੇਂ ਦੋਪੱਖੀ ਵਪਾਰ ਘੱਟ ਹੈ ਪਰ ਇਸ ਦੇ ਕਈ ਗੁਣਾ ਵਧਣ ਦੀ ਸੰਭਾਵਨਾ ਹੈ। ਯੂਨਾਨ ਯੂਰਪੀ ਸੰਘ ਅਤੇ ਨਾਟੋ ਦਾ ਮੈਂਬਰ ਹੈ। ਇਹ ਦੋਵੇਂ ਹੀ ਸੰਸਥਾਵਾਂ ਆਰਥਿਕ ਅਤੇ ਸੈਨਿਕ ਰੂਪ ਨਾਲ ਸ਼ਕਤੀਸ਼ਾਲੀ ਹਨ ਜਦੋਂਕਿ ਭਾਰਤ ਅਬਾਦੀ ਦੀ ਦ੍ਰਿਸ਼ਟੀ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਹ ਗਲੋਬਲ ਸਾਊਥ ਦੀ ਅਗਵਾਈ ਕਰਦਾ ਹੈ।

ਕੰਪਨੀਆਂ ਦੀ ਵਿਸ਼ੇਸ਼ਤਾ

ਭੂਮੱਧ ਸਾਗਰ ’ਚ ਚੀਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਨੂੰ ਯੂਨਾਨ ਦੀ ਲੋੜ ਹੋਵੇਗੀ ਤਾਂ ਕਿ ਉੱਥੋਂ ਦੇ ਪਤਣਾਂ ਤੱਕ ਉਸ ਦੀ ਪਹੁੰਚ ਅਸਾਨ ਰਹੇ ਅਤੇ ਉਹ ਯੂਨਾਨ ਅਤੇ ਯੂਰਪੀ ਸੰਘ ਨੂੰ ਆਪਣੇ ਨਿਰਯਾਤ ਲਈ ਇੱਕ ਬਜ਼ਾਰ ਮੰਨ ਰਿਹਾ ਹੈ। ਇਸੇ ਤਰ੍ਹਾਂ ਆਪਣੇ ਸੈਰ-ਸਪਾਟਾ ਖੇਤਰ ਲਈ ਯੂਨਾਨ ਨੂੰ ਭਾਰਤ ਦੀ ਲੋੜ ਹੈ। ਭਾਰਤੀ ਕੰਪਨੀਆਂ ਦੀ ਵਿਸ਼ੇਸ਼ਤਾ, ਸਰਕਾਰੀ ਸੰਪੱਤੀਆਂ ਦੇ ਨਿੱਜੀਕਰਨ ’ਚ ਨਿਵੇਸ਼, ਯੂਨਾਨ ’ਚ ਉਤਪਾਦਿਤ ਚੀਜ਼ਾਂ ਲਈ ਬਜਾਰ ਲਈ ਵੀ ਉਸ ਨੂੰ ਭਾਰਤ ਦੀ ਲੋੜ ਹੈ। ਭਾਵੀ ਦੋਪੱਖੀ ਸਬੰਧਾਂ ਰੱਖਿਆ, ਸੁਰੱਖਿਆ, ਕਨੈਕਟੀਵਿਟੀ, ਈਕੋਲਾਜੀ ਸੁਰੱਖਿਆ ’ਚ ਸਹਿਯੋਗ, ਮਾਹਿਰ ਲੋਕਸ਼ਕਤੀ ਦਾ ਪ੍ਰਵਾਸ, ਆਰਮੀ, ਹਵਾਈ ਫੌਜ ਅਤੇ ਸਮੁੰਦਰੀ ਫੌਜ ਵੱਲੋਂ ਸਾਂਝੇ ਪ੍ਰੀਖਣ ਅਤੇ ਦੋਵਾਂ ਦੇਸ਼ਾਂ ਦੇ ਮਹੱਤਵਪੂਰਨ ਖੇਤਰਾਂ ’ਚ ਸਹਿਯੋਗ ਹੈ।

ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ’ਚ ਚੀਨ ਇੱਕ ਮਹੱਤਵਪੂਰਨ ਕਾਰਕ ਹੈ। ਸੈਮੀਨਾਰ ’ਚ ਇੱਕ ਯੂਨਾਨੀ ਵਿਅਕਤੀ ਨੇ ਯੂਨਾਨ ’ਚ ਪੋਰਟ ਆਫ਼ ਪਿਰੀਓਜ ਨਾਮਕ ਪੱਤਣ ਚੀਨ ਕੋਲ ਹੋਣ ਬਾਰੇ ਭਾਰਤ ਦੀ ਪ੍ਰਤੀਕਿਰਿਆ ਬਾਰੇ ਜਾਣਨਾ ਚਾਹੀਦਾ ਹੈ ਕਿਉਂਕਿ ਭਾਰਤ ਉੁਥੇ ਇੱਕ ਪੱਤਣ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ’ਚ ਹੈ। ਇਸ ਸਬੰਧ ’ਚ ਉੱਤਰ ਦਿੱਤਾ ਗਿਆ ਹੈ ਕਿ ਇਹ ਯੂਨਾਨ ’ਤੇ ਨਿਰਭਰ ਕਰਦਾ ਹੈ। ਕਿ ਕੀ ਉਹ ਆਪਣੇ ਰਣਨੀਤਿਕ ਸਥਾਨਾਂ ਨੂੰ ਚੀਨ ਵਰਗੇ ਤਾਨਾਸ਼ਾਹ ਲਈ ਖੋਲ੍ਹਣਾ ਚਾਹੁੰਦਾ ਹੈ ਜੋ ਸੰਸਾਰ ਲਈ ਮਿਥਿਆ ਖਤਰਾ ਪੈਦਾ ਕਰ ਰਿਹਾ ਹੈ ਅਤੇ ਇਹੀ ਵਿਚਾਰ ਜਰਮਨੀ ਨੇ ਵੀ ਪ੍ਰਗਟ ਕੀਤਾ।

ਪੱਛਮੀ ਜਗਤ, ਅਮਰੀਕਾ ਅਤੇ ਯੂਰਪੀ ਸੰਘ ਨੇ ਇੱਕ ਰਾਖਸ਼ ਦੇ ਰੂਪ ’ਚ ਚੀਨ ਨੂੰ ਪੈਦਾ ਕੀਤਾ ਹੈ ਅਤੇ ਸਮਾਂ ਆ ਗਿਆ ਹੈ ਕਿ ਇਹ ਫੈਸਲਾ ਕਰੇ ਕਿ ਕੀ ਉਹ ਇਸ ਰਾਖਸ਼ ਦਾ ਅੰੰਤ ਕਰਨਾ ਚਾਹੁੰਦੇ ਹਨ ਜਾਂ ਉਸ ਨੂੰ ਹੋਰ ਮਜ਼ਬੂਤ ਬਣਨ ਦੇਣਾ ਚਾਹੁੰਦੇ ਹਨ। ਭਾਰਤ ਨਿਸ਼ਚਿਤ ਰੂਪ ਨਾਲ ਚੀਨ ਦਾ ਮੁਕਾਬਲਾ ਕਰੇਗਾ। ਯੂਨਾਨ ਤੇ ਯੂਰਪੀ ਸੰਘ ਨੂੰ ਇਹ ਫੈਸਲਾ ਕਰਨਾ ਹੈ ਕਿ ਚੀਨ ਦੇ ਸਬੰਧ ’ਚ ਕੀ ਉਹ ਆਪਣੀਆਂ ਅਤੀਤ ਦੀਆਂ ਭੁੱਲਾਂ ’ਚ ਸੁਧਾਰ ਕਰਨਗੇ ਜਾਂ ਉਨ੍ਹਾਂ ਨੂੰ ਦੁਹਰਾਉਂਦੇ ਰਹਿਣਗੇ।

ਡਾ. ਡੀ. ਕੇ. ਗਿਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here