ਡੇਰਾ ਸ਼ਰਧਾਲੂ ਨੇ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕੀਤਾ

Mobile

(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂ ਨਛੱਤਰ ਸਿੰਘ ਇੰਸਾਂ ਪਿੰਡ ਨੂਰਖੇੜੀਆਂ ਬਲਾਕ ਸਨੌਰ ਨੇ ਉਨ੍ਹਾਂ ਨੂੰ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਹਰ ਰੋਜ ਦੀ ਤਰ੍ਹਾਂ ਆਪਣੇ ਘਰ ਤੋ ਸਵੇਰ ਵੇਲੇ ਸਹਿਰ ਕੰਮ ’ਤੇ ਜਾ ਰਿਹਾ ਸੀ, ਜਦੋ ਉਹ ਪਿੰਡ ਡੀਲਵਾਲ ਕੋਲ ਪਹੁੰਚੇ ਤਾਂ ਉਨ੍ਹਾਂ ਸੜਕ ਤੇ ਪਿਆ ਮੋਬਾਈਲ ਸੈੱਟ ਦੇਖਿਆ। ਉਨ੍ਹਾਂ ਨੇ ਇਹ ਸੈਟ ਚੁੱਕ ਲਿਆ। ਇਸ ਤੋ ਬਾਅਦ ਇਸ ਸੈਟ ’ਤੇ ਫੋਨ ਕਾਲ ਆਈ ਕਿ ਮੇਰਾ ਮੋਬਾਈਲ ਡਿੱਗ ਪਿਆ ਹੈ। ਇਸ ’ਤੇ ਨਛੱਤਰ ਸਿੰਘ ਨੇ ਕਿਹਾ ਕਿ ਤੁਹਾਡਾ ਫੋਨ ਮਿਲ ਜਾਵੇਗਾ। ਸਵੇਰੇ ਨੂਰਖੇੜੀਆਂ ਨਾਲ ਚਰਚਾ ਘਰ ’ਚ ਆ ਜਾਣਾ।

ਇਸ ਤੋ ਬਾਅਦ ਸਵੇਰੇ ਮੋਬਾਇਲ ਸੈਟ ਦਾ ਅਸਲ ਮਾਲਕ ਆਇਆ ਤਾਂ ਮੋਬਾਇਲ ਸੈਟ ਨਛੱਤਰ ਸਿੰਘ ਨੇ ਸਾਧ-ਸੰਗਤ ਦੀ ਹਾਜਰੀ ’ਚ ਅਸਲ ਮਾਲਕ ਜੋ ਕਿ ਨੂਰਖੇੜੀਆਂ ਦੇ ਧਰਮਿੰਦਰ ਸਿੰਘ ਸਨ ਨੂੰ ਵਾਪਸ ਕਰ ਦਿਤਾ। ਇਸ ਤੇ ਧਰਮਿੰਦਰ ਸਿੰਘ ਨੇ ਨਛੱਤਰ ਸਿੰਘ ਤੇ ਹੋਰ ਪ੍ਰੇਮੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਅਜਿਹੀ ਪਵਿੱਤਰ ਸਿੱਖਿਆ ਦਿੰਦੇ ਹਨ ਇਸ ਮੌਕੇ ਜੱਗਾ ਸਿੰਘ, ਗੋਲਡੀ ਇੰਸਾ ਆਦਿ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ