ਪਹਿਲੀ ਵਾਰ ਇੱਕ ਏਕੜ ’ਚ ਬੀਜੀ ਇਹ ਫਸਲ, 10 ਕੁਇੰਟਲ ਹੋਈ ਪੈਦਾਵਾਰ | Dera Sacha Sauda
ਸਰਸਾ (ਸੁਨੀਲ ਵਰਮਾ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਹੀ ਰੂਹਾਨੀਅਤ ਦੇ ਨਾਲ-ਨਾਲ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਕਿਸਾਨੀ ਨੂੰ ਉਭਾਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਕਿਸਾਨਾਂ ਨੂੰ ਰਿਵਾਇਤੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਪੈਦਾ ਕਰਨ ਲਈ ਪ੍ਰੇਰਿਤ ਕਰਦੇ ਆ ਰਹੇ ਹਨ ਇਸ ਲੜੀ ’ਚ ਹੁਣ ਕਿਸਾਨਾਂ ਨੂੰ ਮੋਟੇ ਅਨਾਜ ਦੀ ਖੇਤੀ ਲਈ ਪ੍ਰੇਰਿਤ ਕਰਨ ਲਈ ਡੇਰਾ ਸੱਚਾ ਸੌਦਾ ’ਚ ਰਾਗੀ ਦੀ ਖੇਤੀ ਸ਼ੁਰੂ ਕੀਤੀ ਗਈ ਹੈ, ਜਿਸ ਦੇ ਕਾਫ਼ੀ ਚੰਗੇ ਨਤੀਜੇ ਸਾਹਮਣੇ ਆਏ ਹਨ ਰਾਗੀ ਨੂੰ ਮੰਡੂਆ ਵੀ ਬੋਲਿਆ ਜਾਂਦਾ ਹੈ ਆਮ ਤੌਰ ’ਤੇ ਰਾਗੀ ਦੀ ਵਰਤੋਂ ਅਨਾਜ ਦੇ ਤੌਰ ’ਤੇ ਹੁੰਦੀ ਹੈ, ਕਿਉਂਕਿ ਇਹ ਨਾ ਸਿਰਫ਼ ਸੁਆਦ ਹੁੰਦੀ ਹੈ, ਸਗੋਂ ਬਹੁਤ ਹੀ ਪੌਸ਼ਟਿਕ ਵੀ ਹੁੰਦੀ ਹੈ। (Dera Sacha Sauda)
ਇਹ ਵੀ ਪੜ੍ਹੋ : New Year ’ਤੇ Saint Dr. MSG ਦੇ ਬਚਨ
ਇਸ ਨਾਲ ਕਈ ਤਰ੍ਹਾਂ ਦੇ ਭਾਰਤੀ ਵਿਅੰਜਨ ਵੀ ਬਣਾਏ ਜਾਂਦੇ ਹਨ ਇਹ ਘੱਟ ਸਿੰਚਾਈ ’ਚ ਜ਼ਿਆਦਾ ਆਮਦਨੀ ਵਾਲੀ ਫ਼ਸਲ ਹੈ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ’ਚ ਚਰਨਜੀਤ ਇੰਸਾਂ ਨੇ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਦੇਸ਼ ’ਚ ਰਾਗੀ ਦੀ ਖੇਤੀ ਕੀਤੀ ਜਾਂਦੀ ਰਹੀ ਹੈ। ਪਰ ਹੌਲੀ-ਹੌਲੀ ਕਿਸਾਨ ਇਸ ਤੋਂ ਦੂਰ ਹੋ ਗਏ ਕਿਸਾਨਾਂ ਨੂੰ ਫ਼ਿਰ ਤੋਂ ਰਾਗੀ ਦੀ ਖੇਤੀ ਵੱਲ ਮੋੜਨ ਲਈ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ’ਚ ਰਾਗੀ ਦੀ ਖੇਤੀ ਕੀਤੀ ਗਈ ਹੈ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਦੀ ਮੋਟਰ ਨੰਬਰ 8 ’ਤੇ ਲਗਭਗ ਇੱਕ ਏਕੜ ’ਚ ਰਾਗੀ ਦੀ ਫਸਲ ਬੀਜੀ ਗਈ ਹੈ ਹਾਲਾਂਕਿ ਅਗਸਤ 2023 ’ਚ ਰਾਗੀ ਦੀ ਫਸਲ ਬੀਜੀ ਗਈ ਸੀ, ਪਰ ਮੀਂਹ ਪੈਣ ਕਾਰਨ ਇਹ ਖਰਾਬ ਹੋ ਗਈ ਬਾਅਦ ’ਚ ਸਤੰਬਰ ਮਹੀਨੇ ’ਚ ਇਸ ਨੂੰ ਦੁਬਾਰਾ ਤੋਂ ਬੀਜਿਆ ਗਿਆ। ਜੋ ਹੁਣ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ। (Dera Sacha Sauda)
ਇਹ ਵੀ ਪੜ੍ਹੋ : Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ
ਚਰਨਜੀਤ ਇੰਸਾਂ ਨੇ ਦੱਸਿਆ ਕਿ ਇੱਥੇ ਪ੍ਰਤੀ ਏਕੜ 20 ਕੁਇੰਟਲ ਦੀ ਪੈਦਾਵਾਰ ਹੋਈ ਹੈ ਇਹ ਸ਼ੁੱਧ ਰੂਪ ਨਾਲ ਆਰਗੈਨਿਕ ਹੈ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਖਾਦ ਦੀ ਵਰਤੋਂ ਨਹੀਂ ਕੀਤੀ ਗਈ ਹੈ ਚਰਨਜੀਤ ਇੰਸਾਂ ਨੇ ਦੱਸਿਆ ਕਿ ਇੱਥੇ ਪ੍ਰਤੀ ਏਕੜ 10 ਕੁਇੰਟਲ ਦੀ ਪੈਦਾਵਾਰ ਹੋਈ ਹੈ ਇਹ ਬਿਲਕੁਲ ਆਰਗੈਨਿਕ ਹੈ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਖਾਦ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਕੀਟਨਾਸ਼ਕ ਸਪਰੇਅ ਦੀ ਵਰਤੋਂ ਹੋਈ ਹੈ। (Dera Sacha Sauda)
ਰਾਗੀ ਦੀ ਖੇਤੀ ਸਾਲ ’ਚ ਦੋ ਵਾਰ ਕੀਤੀ ਜਾ ਸਕਦੀ ਹੈ ਚਰਨਜੀਤ ਇੰਸਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੀ ਮਿਲਟ ਭਾਵ ਮੋਟੇ ਅਨਾਜ ਦੀ ਖੇਤੀ ਨੂੰ ਹੱਲਾਸ਼ੇਰੀ ਦੇ ਰਹੀ ਹੈ ਕਿਸਾਨਾਂ ਨੂੰ ਵੀ ਚਾਹੀਦੈ ਕਿ ਉਹ ਇਸ ਖੇਤੀ ਨੂੰ ਹੱਲਾਸ਼ੇਰੀ ਦੇਣ ਅਤੇ ਰਿਵਾਇਤੀ ਖੇਤੀ ਨੂੰ ਛੱਡ ਕੇ ਰਾਗੀ ਦੀ ਫਸਲ ਬੀਜਣ ਇਸ ਨਾਲ ਜਿੱਥੇ ਆਮਦਨੀ ਵਧੇਗੀ, ਉੱਥੇ ਨਾਲ ਹੀ ਇਨਸਾਨ ਤੰਦਰੁਸਤ ਵੀ ਰਹੇਗਾ ਕਿਉਂਕਿ ਇਸ ਫਸਲ ਲਈ ਕਿਸੇ ਵੀ ਤਰ੍ਹਾਂ ਦੀ ਖਾਦ, ਸਪਰੇਅ ਦੀ ਲੋੜ ਨਹੀਂ ਹੈ ਰਾਗੀ ਅਨਾਜ ਦੀ ਵਰਤੋਂ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। (Dera Sacha Sauda)
ਘੱਟ ਪਾਣੀ ਨਾਲ ਤਿਆਰ ਹੁੰਦੀ ਇਹ ਫ਼ਸਲ | Dera Sacha Sauda
ਰਾਗੀ ਅਨਾਜ ਪ੍ਰੋਟੀਨ ਅਤੇ ਹਾਈ ਪਾਵਰ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ਇਹ ਸਾਉਣੀ ਦੀ ਫ਼ਸਲ ਹੈ ਜੋ ਬਹੁਤ ਹੀ ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਝੋਨਾ, ਕਣਕ ਤੇ ਹੋਰ ਫਸਲਾਂ ’ਚ ਸਿੰਚਾਈ ਜ਼ਿਆਦਾ ਕਰਨੀ ਪੈਂਦੀ ਹੈ ਦੋ ਤੋਂ ਤਿੰਨ ਪਾਣੀ ’ਚ ਰਾਗੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਰਾਗੀ ਦੀ ਫਸਲ ਬੀਜਣ ਦਾ ਤਰੀਕਾ ਬਿਲਕੁਲ ਸੌਖਾ ਹੈ ਜਿਸ ਤਰ੍ਹਾਂ ਬਾਜਰਾ, ਜਵਾਰ ਦੀ ਖੇਤੀ ਹੁੰਦੀ ਹੈ ਰਾਗੀ ਦੀ ਫਸਲ ਸੋਕੇ ਅਤੇ ਖਰਪਤਵਾਰ ਪ੍ਰਤੀ ਕਾਫ਼ੀ ਸਹਿਣਸ਼ੀਲ ਹੁੰਦੀ ਹੈ ਇਸ ਦਾ ਇਹੀ ਗੁਣ ਇਸ ਨੂੰ ਬਰਾਨੀ ਭਾਵ ਮੀਂਹ ’ਤੇ ਨਿਰਭਰ ਅਤੇ ਸੋਕੇ ਦੀ ਸੰਭਾਵਨਾ ਵਾਲੇ ਇਲਾਕਿਆਂ ਲਈ ਉਪਯੋਗੀ ਬਣਾ ਦਿੰਦਾ ਹੈ ਉਪਜਾਊ ਖੇਤਰਾਂ ’ਚ ਇਸ ਨੂੰ ਝੋਨੇ ਨਾਲ ਹੋਰ ਫਸਲ ਵਾਂਗ ਵੀ ਉਗਾ ਸਕਦੇ ਹਾਂ।
ਮੋਟੀ ਡਬਲ ਰੋਟੀ ਅਤੇ ਡੋਸੇ ’ਚ ਵਰਤੀ ਜਾਂਦੀ ਹੈ ਰਾਗੀ | Dera Sacha Sauda
ਰਾਗੀ ਦੀ ਖੇਤੀ ਮੋਟੇ ਅਨਾਜ ਦੇ ਤੌਰ ’ਤੇ ਕੀਤੀ ਜਾਂਦੀ ਹੈ ਰਾਗੀ ਮੁੱਖ ਤੌਰ ’ਤੇ ਅਫਰੀਕਾ ਅਤੇ ਏਸ਼ੀਆ ਮਹਾਂਦੀਪ ’ਚ ਉਗਾਈ ਜਾਂਦੀ ਹੈ ਜਿਸ ਨੂੰ ਮੰਡੂਆ, ਅਫਰੀਕਰਨ ਰਾਗੀ, ਫਿੰਗਰ ਬਾਜਰਾ ਤੇ ਲਾਲ ਬਾਜਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ ਦੇ ਪੌਦੇ ਪੂਰਾ ਸਾਲ ਪੈਦਾਵਾਰ ਦੇਣ ’ਚ ਸਮਰੱਥ ਹੁੰਦੇ ਹਨ ਇਸ ਦੇ ਪੌਦੇ ਆਮ ਤੌਰ ’ਤੇ ਇੱਕ ਤੋਂ ਡੇਢ ਮੀਟਰ ਤੱਕ ਦੀ ਉੱਚਾਈ ਦੇ ਪਾਏ ਜਾਂਦੇ ਹਨ ਇਸ ਦੇ ਦਾਣਿਆਂ ’ਚ ਖਣਿੱਜ ਪਦਾਰਥਾਂ ਦੀ ਮਾਤਰਾ ਬਾਕੀ ਅਨਾਜ ਫਸਲਾਂ ਤੋਂ ਜ਼ਿਆਦਾ ਪਾਈ ਜਾਂਦੀ ਹੈ ਇਸ ਦੇ ਦਾਣਿਆਂ ਦੀ ਵਰਤੋਂ ਖਾਣੇ ’ਚ ਕਈ ਤਰ੍ਹਾਂ ਕੀਤੀ ਜਾਂਦੀ ਹੈ ਇਸ ਦੇ ਦਾਣਿਆਂ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਹੈ ਜਿਸ ਨਾਲ ਮੋਟੀ ਡਬਲ ਰੋਟੀ, ਆਮ ਰੋਟੀ ਅਤੇ ਡੋਸਾ ਬਣਾਇਆ ਜਾਂਦਾ ਹੈ ਇਸ ਦੇ ਦਾਣਿਆਂ ਨੂੰ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ। (Dera Sacha Sauda)