ਆਸਟਰੇਲੀਆ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੌਦੇ ਲਗਾ ਕੇ ਬਣਾਇਆ ਨਵਾਂ ਰਿਕਾਰਡ

Australia News

ਪਰਥ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਲਗਾਏ ਹਜ਼ਾਰਾਂ ਪੌਦੇ

ਪਰਥ (ਆਸਟਰੇਲੀਆ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਵਾਤਾਵਰਨ ਸੁਰੱਖਿਆ ’ਚ ਸ਼ਾਨਾਦਰ ਯੋਗਦਾਨ ਦੇ ਰਹੇ ਹਨ। ਇਸ ਕ੍ਰਮ ’ਚ ਆਸਟਰੇਲੀਆ ਦੇ ਪਰਥ ਪ੍ਰਾਂਤ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਿਟੀ ਆਫ ਫ੍ਰੇ੍ਂਮੇਂਟਲ ਅਤੇ ਪਰਥ ਐਨਆਰਐਮ ਕਮਿਊਨਿਟੀ ਦੇ ਨਾਲ ਮਿਲ ਕੇ ਵਿਸ਼ਾਲ ਪੱਧਰ ’ਤੇ ਪੌਦੇ ਲਗਾਉਣ ਮੁਹਿੰਮ ਨੂੰ ਰਫ਼ਤਾਰ ਦਿੱਤੀ। Australia News

3000 ਤੋਂ ਵੱਧ ਪੌਦੇ ਲਗਾ ਕੇ ਨਵਾਂ ਰਿਕਾਰਡ ਕਾਇਮ ਕੀਤਾ

ਪੌਦੇ ਲਾਓ ਮੁਹਿੰਮ ’ਚ ਸੇਵਾਦਾਰਾਂ ਦਾ ਹੌਂਸਲਾ ਵੇਖਦੇ ਹੀ ਬਣਦਾ ਸੀ। ਖਾਸ ਗੱਲ ਇਹੀ ਹੈ ਕਿ ਸਿਰਫ ਤਿੰਨ ਘੰਟਿਆਂ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ 3000 ਤੋਂ ਵੱਧ ਪੌਦੇ ਲਗਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਜਿਸ ਨੂੰ ਵੇਖ ਕੇ ਸਥਾਨਕ ਲੋਕ ਵੀ ਹੈਰਾਨ ਰਹਿ ਗਏ। Australia News

ਇਹ ਵੀ ਪੜ੍ਹੋ: ਇਮਾਨਦਾਰੀ ਦੀ ਮਿਸਾਲ: ਡੇਰਾ ਪ੍ਰੇਮੀ ਨੇ ਖਾਤੇ ’ਚ ਆਏ 3 ਲੱਖ ਤੋਂ ਵੱਧ ਰੁਪਏ ਕੀਤੇ ਵਾਪਸ

ਉਨ੍ਹਾਂ ਨੇ ਸੇਵਾਦਾਰਂ ਦੇ ਇਸ ਨੇਕ ਕਾਰਜ ਦੀ ਜਿੱਥੇ ਖੂਬ ਸ਼ਲਾਘਾ ਕੀਤੀ ਉੱਥੇ ਆਪਣੇ ਨਾਗਰਿਕਾਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਕੀਤੇ ਜਾ ਰਹੇ ਅਜਿਹੇ ਨੇ ਸਮਾਜ ਹਿੱਤ ਦੇ ਕਾਰਜਾਂ ਤੋਂ ਸਿੱਖਿਆ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਾਧ-ਸੰਗਤ ਨੇ ਸਥਾਨਕ ਜਿੰਮੇਵਾਰਾਂ ਨੇ ਦੱਸਿਆ ਕਿ ਇਹ ਸਭ ਕਾਰਜ ਸਾਨੂੰ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਖਾਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਤਿੰਨ ਹਫ਼ਤਿਆਂ ’ਚ ਸਾਧ-ਸੰਗਤ ਇਸ ਤਰ੍ਹਾਂ ਦੇ ਤਿੰਨ ਹੋਰ ਪੌਦੇ ਲਗਾਓ ਮੁਹਿੰਮ ਚਲਾਏਗੀ। Australia News