ਰੋਜ਼ਾਨਾ ਤਕਰੀਬਨ 140 ਲੋਕਾਂ ਦੀ ਕੀਤੀ ਜਾ ਰਹੀ ਹੈ ਮੱਦਦ: ਜਿੰਮੇਵਾਰ
ਬਰਨਾਲਾ, (ਜਸਵੀਰ ਸਿੰਘ) ਸਰਵ ਧਰਮ ਸੰਗਮ ਦਾ ਸ਼ੁਮੇਲ ਤੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਲਈ ਫ਼ਰਿਸਤੇ ਸਾਬਤ ਹੋ ਰਹੇ ਹਨ। ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਦੇ ‘ਇੰਸਾਂ’ ਪੂਜਨੀਕ ਸੰਤ ਡਾ. ਐਮਐਸਜੀ ਦੀਆਂ ਮਹਾਨ ਸਿੱਖਿਆਵਾਂ ਤਹਿਤ ਬਰਨਾਲਾ ਵਿਖੇ ਰੋਜਾਨਾਂ ਇੱਕ ਕੁਇੰਟਲ ਆਟਾ ਪਕਾ ਕੇ ਦਾਲ/ ਸ਼ਬਜੀ ਨਾਲ ਭੁੱਖਿਆਂ ਦੀ ਭੁੱਖ ਮਿਟਾਉਣ ਵਿੱਚ ਜੁਟੇ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਖਾ ਰੋਡ ਭੰਗੀਦਾਸ ਗੁਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ‘ਤੇ ਚਲਦਿਆਂ ਸਥਾਨਕ ਡੇਰਾ ਪ੍ਰੇਮੀਆਂ ਦੁਆਰਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ‘ਚ ਸਥਾਨਕ ਸੇਖਾ ਰੋਡ ਏਰੀਏ ਨੂੰ ਚਾਰ ਜੋਨਾਂ ‘ਚ ਵੰਡ ਕੇ ਪਹਿਲ ਦੇ ਅਧਾਰ ‘ਤੇ ਬੇਹੱਦ ਲੋੜਵੰਦ ਪਰਿਵਾਰਾਂ ਨੂੰ ਤਾਜ਼ੇ ਖਾਣੇ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ। ਜਿਸ ਵਿੱਚ ਰੋਟੀ ਤੋਂ ਇਲਾਵਾ ਦਾਲ, ਚੌਲ, ਖਿਚੜੀ ਤੇ ਅਚਾਰ ਆਦਿ ਵੀ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਥਾਨਕ ਰਾਹੀ ਬਸਤੀ, ਟਰਾਈਡੈਂਟ ਲਾਗਲੇ ਘਰ, ਰੋਡੇ ਫਾਟਕਾਂ ਲਾਗਲੇ ਘਰ, ਉਚੇ ਚੌਂਤਰੇ ਲਾਗਲੇ ਘਰਾਂ ਤੋਂ ਇਲਾਵਾ ਸਿਵਲ ਹਸਪਤਾਲ ‘ਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸ਼ਾਂ ਨੂੰ ਵੀ ਤਾਜ਼ਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੁੱਲ ਮਿਲਾ ਕੇ ਤਕਰੀਬਨ 140 ਪਰਿਵਾਰਾਂ ਨੂੰ ਰੋਜਾਨਾ ਪੇਟ ਭਰ ਤਾਜ਼ਾ ਖਾਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਡੇਰਾ ਪ੍ਰੇਮੀ ਖ਼ੁਦ- ਬ- ਖ਼ੁਦ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
Dear sacha Sauda | ਉਨ੍ਹਾਂ ਕਿਹਾ ਕਿ ਸੱਚਾ ਸੌਦਾ ਸਰਵ ਧਰਮ ਸੰਗਮ ਹੈ ਜਿੱਥੇ ਹਰ ਧਰਮ- ਜਾਤ ਦੇ ਲੋਕਾਂ ਦੀ ਨਿਰਸਵਾਰਥ ਭਾਵਨਾ ਨਾਲ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ। ਇਸੇ ਲੜੀ ਨੂੰ ਸਥਾਨਕ ਸਾਧ ਸੰਗਤ ਨੇ ਨਿਰੰਤਰ ਜ਼ਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਕਿਸੇ ਨੂੰ ਵੀ ਡੇਰਾ ਸੱਚਾ ਸੌਦਾ ਦੀ ਸੰਗਤ ਦੇ ਹੁੰਦਿਆਂ ਭੁੱਖੇ ਸੌਣ ਦੀ ਲੋੜ ਨਹੀਂ ਹੈ। ਜਿਸ ਨੂੰ ਵੀ ਖਾਣੇ ਦੀ ਲੋੜ ਹੋਵੇ ਉਹ ਡੇਰਾ ਪ੍ਰੇਮੀਆਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਸੇਵਾ ਦਾ ਮਹਾਨ ਕਾਰਜ਼ 14 ਅਪ੍ਰੈਲ ਤੱਕ ਨਿਰਵਿਘਨ ਚੱਲੇਗਾ। ਇਸ ਮੌਕੇ ਪੰਦਰਾਂ ਮੈਂਬਰ ਮੰਗਤ ਰਾਏ ਇੰਸਾਂ, ਰਵਿੰਦਰ ਕੁਮਾਰ ਪੱਪੂ ਇੰਸਾਂ, ਪ੍ਰੇਮ ਇੰਸਾਂ ਤੇ ਰਮੇਸ ਕੁਮਾਰ ਇੰਸਾਂ, ਹਰਵਿੰਦਰ ਸ਼ਰਮਾਂ, ਹਰੀ ਰਾਮ ਚੌਹਾਨ, ਕੁਲਵੰਤ ਕੌਰ, ਮਮਤਾ ਇੰਸਾਂ, ਮੰਜੂ ਇੰਸਾਂ, ਜਸਵਿੰਦਰ ਕੌਰ ਇੰਸਾਂ, ਭੂਰੋ ਇੰਸਾਂ ਦੇ ਨਾਲ-ਨਾਲ ਸਮੂਹ ਸਾਧ ਸੰਗਤ ਦਾ ਵੀ ਭਰਪੂਰ ਯੋਗਦਾਨ ਹੈ।
ਸੇਵਾ ਵਿੱਚ ਨਹੀਂ ਥੱਕਦੇ ਗੁਰੂ ਅੱਖੀਆਂ ਦੇ ਤਾਰੇ
ਉਕਤ ਮਹਾਨ ਕਾਰਜ਼ ‘ਚ ਹਿੱਸਾ ਪਾਉਣ ਵਾਲੇ 40 ਤੋਂ 50 ਸੇਵਾਦਾਰ ਭਾਈ/ ਭੈਣਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਬਣਾਉਣ ਤੋਂ ਲੈ ਕੇ ਘਰ-ਘਰ ਸਪਲਾਈ ਪਹੁੰਚਾਉਣ ਤੱਕ ਆਪਣਾ ਪੂਰਾ ਸਹਿਯੋਗ ਪਾ ਕੇ ‘ਸੇਵਾ ਵਿੱਚ ਨਹੀਂ ਥੱਕਦੇ ਗੁਰੂ ਅੱਖੀਆਂ ਦੇ ਤਾਰੇ’ ਦੇ ਵਾਕ ਨੂੰ ਸੱਚ ਕਰ ਰਹੇ ਹਨ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਸੁੰਦਰ ਵਰਦੀ ‘ਚ ਤਾਜ਼ਾ ਖਾਣਾ ਲੈ ਕੇ ਪੁੱਜੇ ਡਾ. ਐਮਐਸਜੀ ਦੀ ਸੱਚੇ ਸੇਵਾਦਾਰਾਂ ਨੂੰ ਭੁੱਖੇ ਲੋਕ ‘ਫ਼ਰਿਸਤੇ’ ਆਖ ਕੇ ਬੁਲਾਉਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।