International Women’s Day: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਇਲਾਹੀ ਬਾਣੀ ’ਚ ਰੂਹਾਨੀ ਸਤਿਸੰਗਾਂ ਰਾਹੀਂ ਸਾਢੇ ਸੱਤ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ, ਜਿਸ ਨਾਲ ਨਰਕ ਬਣੇ ਘਰ ਸਵਰਗ ਬਣ ਗਏ ਹਨ, ਖੁਸ਼ੀਆਂ ਨਾਲ ਭਰ ਗਏ ਹਨ।ਜਿਹੜੇ ਪਰਿਵਾਰਾਂ ’ਚ ਔਰਤਾਂ ਇੱਕ ਸਮੇਂ ਖੂਨ ਦੇ ਹੰਝੂੂ ਰੋਂਦੀਆਂ ਸਨ, ਪੂਜਨੀਕ ਗੁਰੂ ਜੀ ਦੇ ਯਤਨਾਂ ਸਦਕਾ ਅੱਜ ਉਹ ਖੁਸ਼ਹਾਲ ਜੀਵਨ ਜੀਅ ਰਹੀਆਂ ਹਨ।ਪੂਜਨੀਕ ਗੁਰੂ ਜੀ ਨੇ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਮਹਾਂਨਗਰਾਂ ’ਚ ਰੂਹਾਨੀ ਸਤਿਸੰਗਾਂ ਜ਼ਰੀਏ ਆਮ ਜਨਤਾ ਨੂੰ ਕੰਨਿਆ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਤਿਆਗਣ ਦਾ ਸੰਕਲਪ ਕਰਵਾ ਕੇ ਨਾ ਜਾਣੇ ਕਿੰਨੀਆਂ ਹੀ ਧੀਆਂ ਨੂੰ ਕੁੱਖ ’ਚ ਮਰਨ ਤੋਂ ਬਚਾਇਆ।
Read Also : ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ
ਪੂਜਨੀਕ ਗੁਰੂ ਜੀ ਦੇ ਬਿਹਤਰੀਨ ਯਤਨਾਂ ਦੀ ਬਦੌਲਤ ਅੱਜ ਕਈ ਧੀਆਂ ਸਿੱਖਿਆ, ਖੇਡਾਂ, ਫੌਜ, ਪੁਲਿਸ ਤੇ ਪ੍ਰਸ਼ਾਸਨਿਕ ਸੇਵਾਵਾਂ ’ਚ ਵੱਡੇ ਅਹੁਦਿਆਂ ’ਤੇ ਸ਼ੋਭਾ ਵਧਾ ਰਹੀਆਂ ਹਨ ਤੇ ਆਪਣੀ ਬਿਹਤਰੀਨ ਕਾਰਜਸ਼ੈਲੀ ਨਾਲ ਇੱਕ ਵੱਖਰੀ ਛਾਪ ਛੱਡ ਰਹੀਆਂ ਹਨ।ਪੂਜਨੀਕ ਗੁਰੂ ਜੀ ਨੇ ਮਹਿਲਾ ਉਥਾਨ ਲਈ 175 ਮਾਨਵਤਾ ਭਲਾਈ ਕਾਰਜ਼ਾਂ ਤਹਿਤ ਕਈ ਬੇਮਿਸਾਲ ਮੁਹਿੰਮਾਂ ਚਲਾਈਆਂ ਹਨ, ਜੋ ਉਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀਆਂ ਹਨ।ਅੱਜ ਮਹਿਲਾ ਦਿਵਸ ’ਤੇ ਤੁਹਾਨੂੰ ਰੂੁ-ਬ-ਰੂ ਕਰਵਾਉਂਦੇ ਹਾਂ ਇਨ੍ਹਾਂ ਮੁਹਿੰਮਾਂ ਨਾਲ: –
1. ਸ਼ੁੱਭਦੇਵੀ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਵੇਸਵਾਪੁਣੇ ਦੀ ਦਲਦਲ ’ਚ ਫਸੀਆਂ ਲੜਕੀਆਂ ਨੂੰ ਇਸ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ ਅਤੇ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦੀ ਚੰਗੇ ਖੁਸ਼ਹਾਲ ਸੰਪੰਨ ਪਰਿਵਾਰਾਂ ਦੇ ਭਗਤ ਯੋਧਿਆਂ ਨਾਲ ਸ਼ਾਦੀ ਕਰਵਾਉਂਦੇ ਹਨ ਅਤੇ ਇੱਕ ਪਿਤਾ ਦੇ ਰੂਪ ’ਚ ਆਪਣਾ ਹਰ ਫਰਜ਼ ਨਿਭਾਉਂਦੇ ਹਨ, ਜਿਵੇਂ ਤਿਉਹਾਰ, ਖੁਸ਼ੀ ਦੇ ਮੌਕੇ ਧੀਆਂ ਨੂੰ ਤੋਹਫੇ ਦੇਣਾ ਆਦਿ।
4. ਜੀਐੱਫਬੀ ਗੁਰੂ ਫਾਦਰ ਬੇਟੀਆਂ :
ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਤਹਿਤ ਅਜਿਹੀਆਂ ਧੀਆਂ ਨੂੰ ਅਪਣਾਇਆ, ਜਿਨ੍ਹਾਂ ਨੂੰ ਗਰਭ ’ਚ ਮਾਰ ਦਿੱਤਾ ਜਾਣਾ ਸੀ।ਅਜਿਹੀਆਂ ਬੱਚੀਆਂ ਨੂੰ ਪੂਜਨੀਕ ਗੁਰੂ ਜੀ ਨੇ ਮਾਤਾ-ਪਿਤਾ ਦੇ ਰੂਪ ’ਚ ਆਪਣਾ ਨਾਂਅ ਦਿੱਤਾ ਅਤੇ ਇਨ੍ਹਾਂ ਬੱਚੀਆਂ ਨੂੰ ਬਿਹਤਰੀਨ ਸਿੱਖਿਆ ਨਾਲ ਖੇਡਾਂ ਅਤੇ ਜੀਵਨ ਦੇ ਹਰ ਨੇਕ ਖੇਤਰ ’ਚ ਅੱਗੇ ਵਧਾਇਆ, ਜਿਸ ਨਾਲ ਇਹ ਧੀਆਂ ਅੱਜ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ।ਇਸ ਦੇ ਨਾਲ ਹੀ ਬਾਲਗ ਹੋਣ ’ਤੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ’ਚੋਂ ਕਈ ਧੀਆਂ ਦੇ ਵਿਆਹ ਕਰਵਾਏ ਅਤੇ ਪਿਤਾ ਦੇ ਰੂਪ ’ਚ ਖੁਦ ਕੰਨਿਆਦਾਨ ਕੀਤਾ।
25. ਆਸ਼ੀਰਵਾਦ ਮੁਹਿੰਮ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਗਰੀਬ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ’ਚ ਸਹਿਯੋਗ ਦਿੰਦੀ ਹੈ, ਜਿਵੇਂ ਘਰੇਲੂ ਜ਼ਰੂਰਤ ਦਾ ਸਾਮਾਨ, ਡਬਲ ਬੈੱਡ, ਭਾਂਡੇ, ਸੂਟ, ਮੇਜ-ਕੁਰਸੀਆਂ, ਅਲਮਾਰੀ ਆਦਿ ਨਾਲ ਯਥਾਸੰਭਵ ਸ਼ਗਨ, ਤਾਂ ਕਿ ਇਨ੍ਹਾਂ ਪਰਿਵਾਰਾਂ ਨੂੰ ਧੀਆਂ ਬੋਝ ਨਾ ਲੱਗਣ ਅਤੇ ਬਿਨਾਂ ਪ੍ਰੇਸ਼ਾਨੀ ਦੇ ਉਨ੍ਹਾਂ ਦਾ ਵਿਆਹ ਹੋ ਸਕੇ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਜਾ ਸਕਣ।
42. ਅਭਿਸ਼ਾਪ ਮੁਕਤੀ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਵੱਲੋਂ ਆਮ ਜਨਤਾ ਨੂੰ ਵਿਆਹਾਂ ’ਚ ਦਾਜ ਨਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ’ਚ ਅਜਿਹੇ ਹਜ਼ਾਰਾਂ ਵਿਆਹ ਹੋ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਨਾਲ ਸਮਾਜ ਦੇ ਗਰੀਬ, ਜ਼ਰੂਰਤਮੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
44. ਗਰਭ ਪਵਿੱਤਰ :
ਇਸ ਮੁਹਿੰਮ ਤਹਿਤ ਗਰਭਵਤੀ ਔਰਤਾਂ ਨੂੰ ਸਤਿਸੰਗ ਸੁਣਨ, ਭਜਨ ਸਿਮਰਨ ਕਰਨ, ਯੋਧੇ ਸ਼ੂਰਬੀਰਾਂ ਦੀਆਂ ਕਹਾਣੀਆਂ ਪੜ੍ਹਨ ਅਤੇ ਸੁਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਬਹਾਦਰ ਅਤੇ ਦੇਸ਼ ਦਾ ਜਿੰਮੇਵਾਰ ਨਾਗਰਿਕ ਬਣੇ ਅਤੇ ਸਦਗੁਣਾਂ ਨਾਲ ਪਰਿਪੂਰਨ ਜੀਵਨ ਜੀਵੇ।
46. ਗਿਆਨਕਲੀ :
ਸਮਾਜ ’ਚ ਧੀਆਂ ਦੀ ਸਿੱਖਿਆ ਸਬੰਧੀ ਘੱਟ ਰੁਝਾਨ ਨੂੰ ਦੇਖਦਿਆਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਤਹਿਤ ਮਾਤਾ-ਪਿਤਾ ਤੇ ਪਰਿਵਾਰਾਂ ਨੂੰ ਲੜਕੀਆਂ ਨੂੰ ਸਿੱਖਿਆ ਦਿਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਆਤਮ-ਨਿਰਭਰ ਬਣਨ।
61. ਜੀਵਨਆਸ਼ਾ :
ਇਸ ਮੁਹਿੰਮ ਤਹਿਤ ਛੋਟੀ ਉਮਰ ’ਚ ਵਿਧਵਾ ਹੋਣ ਵਾਲੀਆਂ ਲੜਕੀਆਂ ਦਾ ਵਿਆਹ ਕਰਵਾਇਆ ਜਾਂਦਾ ਹੈ, ਤਾਂ ਕਿ ਸਮਾਜ ’ਚ ਉਸ ਨੂੰ ਮਾੜੀ ਨਜ਼ਰ ਨਾਲ ਨਾ ਦੇਖਿਆ ਜਾਵੇ ਤੇ ਉਹ ਆਪਣਾ ਜੀਵਨ ਸੁਖਮਈ ਜੀਅ ਸਕਣ।
63. ਨਵੀਂ ਸਵੇਰ :
ਅਕਸਰ ਦੇਖਣ ’ਚ ਆਉਂਦਾ ਹੈ ਕਿ ਤਲਾਕ ਤੋਂ ਬਾਅਦ ਲੜਕੀਆਂ ਮਾਨਸਿਕ ਪ੍ਰੇਸ਼ਾਨੀ ’ਚ ਫਸ ਜਾਂਦੀਆਂ ਹਨ ਅਤੇ ਜੀਵਨ ਉਨ੍ਹਾਂ ਨੂੰ ਬੋਝ ਲੱਗਣ ਲੱਗਦਾ ਹੈ ਅਤੇ ਅਜਿਹੀ ਸਥਿਤੀ ’ਚ ਉਹ ਸਮਾਜ ਦੇ ਤਾਹਨੇ-ਮਿਹਣਿਆਂ ਦੇ ਚੱਲਦਿਆਂ ਖਤਰਨਾਕ ਕਦਮ ਚੁੱਕ ਲੈਂਦੀਆਂ ਹਨ।ਇਸ ਸਮੱਸਿਆ ਨੂੰ ਸਮਝਦਿਆਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਤਹਿਤ ਤਲਾਕਸ਼ੁਦਾ ਲੜਕੀਆਂ ਦਾ ਵਿਆਹ ਕਰਵਾਇਆ ਜਾਂਦਾ ਹੈ, ਤਾਂ ਕਿ ਉਹ ਸਾਧਾਰਨ ਜੀਵਨ ਜੀਅ ਸਕਣ।
73. ਕੁੱਲ ਦਾ ਕ੍ਰਾਊਨ :
ਸਮਾਜ ’ਚ ਅਜਿਹੀ ਧਾਰਨਾ ਸੀ ਕਿ ਸਿਰਫ ਪੁੱਤਾਂ ਨਾਲ ਹੀ ਵੰਸ਼ ਚੱਲਦਾ ਹੈ ਤੇ ਧੀਆਂ ਨੂੰ ਘੱਟ ਜਾਣਿਆ ਜਾਂਦਾ ਸੀ।ਇਸ ਸਮੱਸਿਆ ਨੂੰ ਦੇਖਦਿਆਂ ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ।ਕੁੱਲ ਦਾ ਕ੍ਰਾਊਨ ਮੁਹਿੰਮ ਤਹਿਤ ਲੜਕੀ ਵਿਆਹ ਕਰਕੇ ਲੜਕੇ ਨੂੰ ਆਪਣੇ ਘਰ ਲੈ ਕੇ ਜਾਂਦੀ ਹੈ ਅਤੇ ਇਸ ਜੋੜੇ ਤੋਂ ਜੋ ਸੰਤਾਨ ਹੁੰਦੀ ਹੈ ਉਸ ਦੇ ਨਾਂਅ ਨਾਲ ਲੜਕੀ ਦੀ ਗੋਤ ਲੱਗਦੀ ਹੈ।ਇਸ ਤਰ੍ਹਾਂ ਬੇਟੀ ਨਾਲ ਵੰਸ਼ ਅੱਗੇ ਵਧਦਾ ਹੈ।
74. ਲੱਜਾ ਰੱਖਿਆ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਬੇਸਹਾਰਾ ਔਰਤਾਂ ਦੀ ਯਥਾਸੰਭਵ ਮੱਦਦ ਕੀਤੀ ਜਾਂਦੀ ਹੈ, ਜਿਵੇਂ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ, ਸਿਲਾਈ-ਕਢਾਈ ਦੀ ਸਿਖਲਾਈ ਦਿਵਾ ਕੇ ਆਤਮ-ਨਿਰਭਰ ਬਣਾਉਣਾ ਆਦਿ।
79. ਮਜ਼ਬੂਤ ਨਾਰੀ :
ਇਸ ਮੁਹਿੰਮ ਤਹਿਤ ਲੜਕੀਆਂ ਨੂੰ ਆਤਮ ਰੱਖਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਮੁਸ਼ਕਿਲ ਸਮੇਂ ’ਚ ਉਹ ਆਪਣੀ ਰੱਖਿਆ ਖੁਦ ਕਰ ਸਕਣ।
92. ਜਨਨੀ ਸਤਿਕਾਰ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗਰੀਬ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ ’ਤੇ ਇਲਾਜ ਵੀ ਕਰਵਾਇਆ ਜਾਂਦਾ ਹੈ।
94. ਜਨਨੀ-ਸ਼ਿਸ਼ੂ-ਸੁਰੱਖਿਆ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਗਰੀਬ ਜੱਚਾ ਬੱਚਾ ਦੇ ਗੁਜ਼ਾਰੇ ਲਈ ਪੌਸ਼ਟਿਕ ਖੁੁਰਾਕ ਦਿੱਤੀ ਜਾਂਦੀ ਹੈ ਤਾਂ ਕਿ ਮਾਂ ਤੇ ਬੱਚਾ ਦੋਵੇਂ ਤੰਦਰੁਸਤ ਰਹਿਣ।
97. ਨਵੀਂ ਕਿਰਨ:
ਇਸ ਮੁਹਿੰਮ ਤਹਿਤ ਅਜਿਹੇ ਪਰਿਵਾਰ ਜਿਨ੍ਹਾਂ ’ਚ ਬੇਟੇ ਦੀ ਮੌਤ ਤੋਂ ਬਾਅਦ ਵਿਧਵਾ ਨੂੰਹ ਰਹਿ ਜਾਂਦੀ ਹੈ ਤਾਂ ਪਰਿਵਾਰ ਉਸ ਨੂੰਹ ਨੂੰ ਬੇਟੀ ਬਣਾ ਕੇ ਉਸ ਦਾ ਵਿਆਹ ਕਰਵਾਉਂਦਾ ਹੈ ਤਾਂ ਕਿ ਉਹ ਆਪਣਾ ਜੀਵਨ ਖੁਸ਼ਹਾਲੀ ਨਾਲ ਜੀਅ ਸਕੇ।
105. ਉਡਾਣ ਆਤਮਬਲ ਦੀ :
ਇਸ ਮੁਹਿੰਮ ਤਹਿਤ ਅਜਿਹੀਆਂ ਲੜਕੀਆਂ, ਜਿਨ੍ਹਾਂ ’ਤੇ ਕਿਸੇ ਕਾਰਨ ਤੇਜ਼ਾਬ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦਾ ਚਿਹਰਾ ਖਰਾਬ ਹੋਣ ਕਾਰਨ ਸ਼ਾਦੀ ਕਰਨ ’ਚ ਮੁਸ਼ਕਲ ਹੁੰਦੀ ਹੈ, ਉਨ੍ਹਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਵੀ ਸਮਾਜ ਦਾ ਅਨਿੱਖੜਵਾਂ ਹਿੱਸਾ ਬਣ ਕੇ ਜੀਵਨ ਜੀਅ ਸਕਣ।
106. ਉਮੀਦ ਤੋਂ ਵੀ ਅੱਗੇ :
ਇਸ ਮੁਹਿੰਮ ਤਹਿਤ ਜਬਰ-ਜਨਾਹ ਪੀੜਤ ਔਰਤਾਂ ਦਾ ਸਮੁੱਚਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਭਗਤ ਯੋਧਿਆਂ ਨਾਲ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਸਮਾਜ ’ਚ ਸਨਮਾਨ ਪੂਰਵਕ ਜੀਵਨ ਜੀਅ ਸਕਣ।
107. ਬੇਗ਼ਮਸਫਰ :
ਕਈ ਵਾਰ ਧੀ ਸਰੀਰਕ ਰੂਪ ’ਚ ਅੰਗਹੀਣ, ਫੁਲਵੈਰੀ, ਤੁਤਲਾਉਣ ਵਰਗੀਆਂ ਸਮੱਸਿਆਵਾਂ ਤੋਂ ਗ੍ਰਸਤ ਹੋਣ ਕਾਰਨ ਪਰਿਵਾਰ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਧੀਆਂ ਨੂੰ ਵਿਆਹ ’ਚ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਸਮੱਸਿਆ ਨੂੰ ਸਮਝਦਿਆਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅਜਿਹੀਆਂ ਧੀਆਂ ਦੇ ਖੁਸ਼ਹਾਲ-ਸੰਪੰਨ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਭਗਤ ਯੋਧਿਆਂ ਨਾਲ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਧੀਆਂ ਹੀਣ ਭਾਵਨਾ ਤੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਜਿਉਣ।
123. ਡੈਪਥ :
ਇਸ ਮੁਹਿੰਮ ਤਹਿਤ ਚਰਸ, ਹੈਰੋਇਨ, ਸਮੈਕ, ਚਿੱਟੇ ਸਮੇਤ ਹੋਰ ਭਿਆਨਕ ਨਸ਼ਿਆਂ ਦੀ ਗ੍ਰਿਫਤ ’ਚ ਫਸੇ ਲੋਕਾਂ ਦਾ ਨਸ਼ਾ ਛੁਡਵਾਇਆ ਜਾਂਦਾ ਹੈ।
124 ਸੇਫ
ਇਸ ਦੇ ਨਾਲ ਹੀ ਸੇਵ ਮੁਹਿੰਮ ਤਹਿਤ ਅਜਿਹੇ ਲੋਕਾਂ ਨੂੰ ਕਾਜੂ, ਬਦਾਮ ਸਮੇਤ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਜਲਦੀ ਤੰਦਰੁਸਤ ਹੋ ਕੇ ਸਮਾਜ ’ਚ ਸੁਖਮਈ ਜੀਵਨ ਜੀਅ ਸਕਣ।
164. ਇਸ ਮੁਹਿੰਮ ਤਹਿਤ ਅਨਾਥ, ਜ਼ਰੂਰਤਮੰਦ, ਬਜ਼ੁਰਗ ਅਤੇ ਵਿਧਵਾ ਭੈਣਾਂ ਜੋ ਬੇਸਹਾਰਾ ਹਨ, ਉਨ੍ਹਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ, ਜਿਸ ਦੇ ਲਈ ਤਨਖਾਹ ’ਤੇ ਉਨ੍ਹਾਂ ਦੀ ਸੇਵਾ ਲਈ ਸੇਵਾਦਾਰ ਰੱਖਿਆ ਜਾਂਦਾ ਹੈ ਤੇ ਜ਼ਰੂਰਤ ਅਨੁਸਾਰ ਬਲਾਕ ਨਾਲ ਮਿਲ ਕੇ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਜਾਂਦਾ ਹੈ।














