80 ਬੱਚਿਆਂ ਨੂੰ ਦਿੱਤੇ ਸਕੂਲੀ ਬੈਗ, ਪੈਨ, ਪੈਨਸਿਲਾਂ ਤੇ ਹੋਰ ਸਟੇਸ਼ਨਰੀ
Social Welfare: (ਨਰੇਸ਼ ਕੁਮਾਰ) ਸੰਗਰੂਰ । ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਬਲਾਕ ਸੰਗਰੂਰ ਦੇ ਮੈਂਬਰਾਂ (ਭਾਈ ਤੇ ਭੈਣਾਂ) ਦੇ ਜ਼ੋਨ ਸੁਨਾਮ ਗੇਟ ਦੀ ਸਾਧ-ਸੰਗਤ ਵੱਲੋਂ ਪੂਜਨੀਕ ਬੇੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨਵੰਬਰ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਆਪਣੀ ਖੁਸ਼ੀ ਮਨਾਈ ਗਈ ਸਾਧ-ਸੰਗਤ ਵੱਲੋਂ ਸੰਗਰੂਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਦਰਜ਼ਨਾਂ ਬੱਚਿਆਂ ਨੂੰ ਪੜ੍ਹਨ ਸਮੱਗਰੀ ਵੰਡੀ ਗਈ ਤਾਂ ਜੋ ਉਨ੍ਹਾਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਜਾਣਕਾਰੀ ਮੁਤਾਬਕ ਅੱਜ ਪਵਿੱਤਰ ਨਵੰਬਰ ਮਹੀਨੇ ਦੇ ਪਹਿਲੇ ਦਿਨ ਸੁਨਾਮੀ ਗੇਟ ਜ਼ੋਨ ਦੀ ਸਾਧ-ਸੰਗਤ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਬੀਬੀਐੱਮਬੀ) ਰਾਮ ਮੰਦਿਰ ਉੱਭਾਵਾਲ ਰੋਡ ਸੰਗਰੂਰ ਦੇ 70-80 ਬੱਚਿਆਂ ਨੂੰ ਸਕੂਲੀ ਬੈਗ, ਪੈੱਨ, ਪੈਨਸਿਲਾਂ ਤੇ ਹੋਰ ਸਟੇਸ਼ਨਰੀ ਦਾ ਸਾਮਾਨ ਸਕੂਲ ਵਿੱਚ ਜਾ ਕੇ ਵੰਡਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨਾਮੀ ਗੇਟ ਜ਼ੋਨ ਦੇ ਪ੍ਰੇਮੀ ਸੇਵਕ ਮਨਜੀਤ ਸਿੰਘ ਇੰਸਾਂ, ਮਾਸਟਰ ਗਗਨ ਇੰਸਾਂ ਤੇ ਕ੍ਰਿਸ਼ਨ ਥਰੇਜਾ ਇੰਸਾਂ ਨੇ ਦੱਸਿਆ ਕਿ ਅੱਜ ਪਵਿੱਤਰ ਅਵਤਾਰ ਮਹੀਨੇ ਨਵੰਬਰ ਦਾ ਪਹਿਲਾ ਦਿਨ ਹੈ ਇਸ ਕਰਕੇ ਸਾਧ-ਸੰਗਤ ਨੇ ਇਹ ਫੈਸਲਾ ਕੀਤਾ ਕਿ ਇਸ ਦਿਨ ਨੂੰ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਜਾਵੇਗਾ ਜਿਸ ਕਾਰਨ ਸਾਧ-ਸੰਗਤ ਨੇ ਸਕੂਲ ਦੇ 70 ਤੋਂ 80 ਲੋੜਵੰਦ ਬੱਚਿਆਂ ਨੂੰ ਪੜ੍ਹਨ-ਸਮੱਗਰੀ ਜਿਸ ਵਿੱਚ ਸਕੂਲੀ ਬੈਗ, ਪੈਨ, ਪੈਨਸਿਲਾਂ ਆਦਿ ਸਾਮਾਨ ਜਾ ਕੇ ਦਿੱਤਾ। Social Welfare

ਇਹ ਵੀ ਪੜ੍ਹੋ: MSG Bhandara: ਯੂਪੀ ਦੀ ਸਾਧ-ਸੰਗਤ ਨੇ ਬਰਨਾਵਾ ’ਚ ਇਸ ਤਰ੍ਹਾਂ ਮਨਾਇਆ ਪਵਿੱਤਰ ਐਮਐਸਜੀ ਭੰਡਾਰਾ
ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਸਕੂਲ ਦੇ ਹੈੱਡ ਟੀਚਰ ਜਸਵੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹੀ ਪੜ੍ਹ ਰਹੇ ਹਨ ਜਿਨ੍ਹਾਂ ਨੂੰ ਪੜ੍ਹਾਈ ਲਈ ਇਨ੍ਹਾਂ ਚੀਜ਼ਾਂ ਦੀ ਲੋੜ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ, ਜਿਸ ਲਈ ਅਸੀਂ ਡੇਰਾ ਪ੍ਰੇਮੀਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਇਸ ਮੌਕੇ ਹੋਰ ਅਧਿਆਪਕਾਂ ਵਿੱਚ ਮੋਨਿਕਾ ਗੁਪਤਾ, ਸੰਦੀਪ ਕੌਰ, ਰਣਜੀਤ ਕੌਰ, ਗੁਰਜੀਤ ਕੌਰ, ਰੀਨੂੰ ਕੌਰ ਤੋਂ ਇਲਾਵਾ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੇ ਐੱਸਐੱਮਐੱਸ ਕਮੇਟੀ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ














