ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਕਰਕੇ ਮਰੀਜ਼ਾਂ ਲਈ ਬਣੇ ਰਹੇ ਨੇ ‘ਲਾਈਫ ਲਾਈਨ’

ਬਲਾਕ ਸਨੌਰ ਦੇ ਸੇਵਾਦਾਰਾਂ ਵੱਲੋਂ 20 ਯੂਨਿਟ ਖੂਨਦਾਨ

ਪਟਿਆਲਾ (ਖੁਸ਼ਵੀਰ ਸਿੰਘ ਤੁਰ)। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਸੰਕਟ ਦੀ ਘੜੀ ਵਿੱਚ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨ ਦੀ ਘਾਟ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਦੇ ਬਲਾਕ ਸਨੌਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਬਲੱਡ ਬੈਂਕ ਵਿਖੇ 20 ਯੂਨਿਟ ਖੂਨਦਾਨ ਦਿੱਤਾ ਗਿਆ। ਇਸ ਦੌਰਾਨ ਡਾਕਟਰਾਂ ਵੱਲੋਂ ਵੀ ਇਨ੍ਹਾਂ ਸੇਵਾਦਾਰਾਂ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਜਾ ਰਹੀ ਹੈ ਕਿ ਉਕਤ ਸੇਵਾਦਾਰ ਥੈਲੇਸੀਮੀਆਂ ਪੀੜਤ ਬੱਚਿਆਂ ਅਤੇ ਐਮਰਜੈਸੀ ਕੇਸਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਿੱਚ ਖੂਨਦਾਨ ਲਈ ਐਨਾ ਜਿਆਦਾ ਉਤਸ਼ਾਹ ਹੈ ਕਿ ਜਿਹੜੇ ਬਲਾਕਾਂ ਦੇ ਸੇਵਾਦਾਰਾਂ ਵੱਲੋਂ ਤਿੰਨ ਮਹੀਨੇ ਪਹਿਲਾਂ ਖੂਨਦਾਨ ਦਿੱਤਾ ਗਿਆ ਸੀ, ਉਹ ਮੁੜ ਖੂਨਦਾਨ ਦੇ ਰਹੇ ਹਨ।

ਦੱਸਣਯੋਗ ਹੈ ਰਜਿੰਦਰਾ ਹਸਪਤਾਲ ਅੰਦਰ ਮੌਜੂਦਾ ਸਮੇਂ ਖੂਨ ਦੀ ਵੱਡੀ ਘਾਟ ਪਾਈ ਜਾ ਰਹੀ ਹੈ, ਜਿਸ ਕਾਰਨ ਬਲੱਡ ਬੈਂਕ ਦੇ ਡਾਕਟਰਾਂ ਵੱਲੋਂ ਡੇਰਾ ਸੱਚਾ ਸੌਦਾ ਤੱਕ ਖੂਨਦਾਨ ਦੀ ਮੁੜ ਪਹੁੰਚ ਕੀਤੀ ਗਈ ਹੈ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ, ਕੁਲਵੰਤ ਰਾਏ ਅਤੇ ਕਰਨਪਾਲ ਪਟਿਆਲਾ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਸੇਵਾਦਾਰ ਖੂਨ ਤੋਂ ਬਿਨਾਂ ਕਿਸੇ ਦੀ ਜਿੰਦਗੀ ਅਜਾਈ ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਾਧ ਸੰਗਤ ਉਸੇ ਸਮੇਂ ਹੀ ਖੂਨਦਾਨ ਕੈਂਪ ਲਗਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਇਸ ਸੰਕਟ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਰੀਜ਼ਾਂ ਲਈ ਲਾਈਫ ਲਾਈਨ ਬਣੇ ਹੋਏ ਹਨ। ਅੱਜ ਵੀ ਬਲਾਕ ਸਨੌਰ ਦੇ 20 ਸੇਵਾਦਾਰਾਂ ਵੱਲੋਂ ਸਵੇਰੇ ਪੁੱਜ ਕੇ ਬਲੱਡ ਬੈਂਕ ਵਿੱਚ ਖੂਨਦਾਨ ਦਿੱਤਾ ਗਿਆ। ਇਸ ਮੌਕੇ ਡਾਟਕਰਾਂ ਦਾ ਕਹਿਣਾ ਹੈ ਕਿ ਸੇਵਾਦਾਰਾਂ ਵਿੱਚ ਖੂਨਦਾਨ ਪ੍ਰਤੀ ਜ਼ਬਬਾ ਬੇਮਿਸ਼ਾਲ ਹੈ ਅਤੇ ਇਨ੍ਹਾਂ ਵੱਲੋਂ ਸ਼ੋਸਲ ਡਿਸਟੈਸਿੰਗ ਸਮੇਤ ਸਾਰੇ ਨਿਯਮਾਂ ਵਿੱਚ ਰਹਿ ਕੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਪੰਦਰਾਂ ਮੈਂਬਰ ਜਰਨੈਲ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਬਲਬੀਰ ਸਿੰਘ, ਸੁਖਚੈਨ ਸਿੰਘ, ਮਲਕੀਤ ਸਿੰਘ, ਸਾਗਰ ਅਰੋੜਾ, ਮੋਹਿੰਦਰਪਾਲ ਅਤੇ ਹਰਵਿੰਦਰ ਇੰਸਾਂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ