ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਮਨਾਇਆ ਗਿਆ ‘‘ਅੰਤਰਰਾਸ਼ਟਰੀ ਯੋਗ ਦਿਵਸ’’

ਇੱਕ ਰੋਜ਼ਾ ਯੋਗਾ ਕੈਂਪ ’ਚ ਯੋਗ ਮਾਹਿਰਾਂ ਨੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਦੱਸੇ ਟਿਪਸ

ਕਿਹਾ ਯੋਗ ਅਤੇ ਪ੍ਰਾਣਾਯਾਮ ਨਾਲ ਹੁੰਦੀਆਂ ਹਨ ਭਿਆਨਕ ਬਿਮਾਰੀਆਂ ਠੀਕ

ਮਲੋਟ (ਮਨੋਜ) । ਡੇਰਾ ਸੱਚਾ ਸੌਦਾ ਮਲੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਡੇਰਾ ਸੱਚਾ ਸੌਦਾ ਸਾਂਝਾ ਧਾਮ ’ਚ ਇੱਕ ਰੋਜ਼ਾ ‘ਯੋਗ’ ਕੈਂਪ ਲਗਾ ਕੇ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਗਿਆ। ਕੈਂਪ ਵਿੱਚ ਯੋਗ ਮਾਹਿਰਾਂ ਨਰਿੰਦਰ ਬਠਲਾ, ਡਾ.ਰਮੇਸ਼ ਕੁਮਾਰ ਅਤੇ ਸ. ਹਰਬੰਸ ਸਿੰਘ ਅਰੋੜਾ ਜੀ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ‘ਯੋਗ’ ਦੇ ਵੱਖ-ਵੱਖ ਗੁਰ ਦੱਸੇ ਉਥੇ ਵੱਖ-ਵੱਖ ਆਸਣਾਂ, ਪ੍ਰਾਣਾਯਾਮ ਅਤੇ ਐਕਯੂਪ੍ਰੈਸ਼ਰ ਬਾਰੇ ਵੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਅਤੇ ਮੌਕੇ ’ਤੇ ਇਲਾਜ ਵੀ ਕੀਤਾ। ਯੋਗ ਟੀਮ ਵਿੱਚ ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਪੰਡਿਤ ਕੁੰਦਨ ਲਾਲ ਅਤੇ ਪੁਨੀਤ ਕੁਮਾਰ ਵੀ ਮੌਜੂਦ ਸਨ ।

ਯੋਗ ਮਾਹਿਰਾਂ ਨੇ ਦੱਸਿਆ ਕਿ ਅੱਜ ਦਾ ਦਿਨ ‘ਅੰਤਰਰਾਸ਼ਟਰੀ ਯੋਗ ਦਿਵਸ’ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ ਅਤੇ ਸਾਨੂੰ ਅੱਜ ਦੇ ਦਿਨ ‘ਯੋਗ’ ਨੂੰ ਆਪਣੇ ਜੀਵਨ ਵਿੱਚ ਪ੍ਰਤੀਦਿਨ ਅਪਣਾਉਣ ਲਈ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਰੀਰ ਵਿੱਚ ‘ਯੋਗ’ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਥਾਈਰਾਈਡ, ਮਾਈਗ੍ਰੇਨ, ਦਿਲ ਦੇ ਰੋਗ ਅਤੇ ਹੋਰ ਵੀ ਬਿਮਾਰੀਆਂ ਨਾਲ ਲੜ੍ਹਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ, ਇਸ ਲਈ ਯੋਗ ਨੂੰ ਪ੍ਰਤੀਦਿਨ ਕਰਨਾ ਚਾਹੀਦਾ ਹੈ। ਇਸ ਮੌਕੇ ਯੋਗ ਮਾਹਿਰ ਨੇ ਡੇਰਾ ਸੱਚਾ ਸੌਦਾ ਮਲੋਟ ਦੀ ਸਾਧ-ਸੰਗਤ ਦੁਆਰਾ ਸ਼ਾਂਤਮਈ ਢੰਗ ਨਾਲ ਯੋਗ ਕਰਨ ਅਤੇ ਅਨੁਸ਼ਾਸ਼ਨਬੱਧ ਤਰੀਕੇ ਨਾਲ ਬੈਠਣ ਦੀ ਪ੍ਰਸੰਸਾ ਕੀਤੀ ।

ਯੋਗ ਸਾਡੇ ਭਾਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ। ਯੋਗ ਮਾਹਿਰ ਡਾ. ਰਮੇਸ਼ ਕੁਮਾਰ ਅਤੇ ਸ. ਹਰਬੰਸ ਸਿੰਘ ਅਰੋੜਾ ਨੇ ਕਿਹਾ ਕਿ ਯੋਗ ਸਾਰੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਸਾਡੇ ਭਾਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਅਤੇ ਖ਼ਾਸਕਰ ਪੇਟ ਦੀ ਚਰਬੀ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ।

ਉਨ੍ਹਾਂ ਦੱਸਿਆ ਕਿ ਅੱਜ ਮੰਡੂਕ ਆਸਣ, ਭੁਜੰਗ ਆਸਣਾ, ਸੁਲਭ ਆਸਣ, ਸ਼ਸ਼ਕ ਆਸਣ, ਭਦਰ ਆਸਣ, ਵਜਰ ਆਸਣ ਤੋਂ ਇਲਾਵਾ ਹੋਰ ਵੀ ਯੋਗ ਦੇ ਟਿਪਸ ਦੱਸੇ ਗਏ ਹਨ। ਐਕਯੂਪ੍ਰੈਸ਼ਰ ਥੈਰੇਪੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਲਾਜ ਵੀ ਕੀਤਾ। ਯੋਗ ਮਾਹਿਰ ਨਰਿੰਦਰ ਬਠਲਾ ਨੇ ਕਿਹਾ ਕਿ ਜਿੱਥੇ ਸਾਧ-ਸੰਗਤ ਨੇ ਜਿੱਥੇ ਅੱਜ ਯੋਗ ਕੀਤਾ। ਉਥੇ ਸ਼ਾਂਤ ਮਨ ਨਾਲ ਪੂਰਾ ਅਮਲ ਵੀ ਕੀਤਾ।

ਉਨ੍ਹਾਂ ਦੱਸਿਆ ਕਿ ਐਕਯੂਪ੍ਰੈਸ਼ਰ ਥੈਰੇਪੀ ਦੁਆਰਾ ਜਿਵੇਂ ਸਰਵਾਇਕਲ, ਘੁਟਨਿਆਂ ਦਾ ਦਰਦ, ਕਮਰ ਦਰਦ, ਮਾਨਸਿਕ ਤਣਾਅ ਆਦਿ ਤੋਂ ਛੁਟਕਾਰਾ ਪਾਉਣ ਲਈ ਜਾਣਕਾਰੀ ਦਿੱਤੀ ਗਈ ਅਤੇ ਇਲਾਜ ਵੀ ਕੀਤਾ ਗਿਆ। ਅੰਤ ਵਿੱਚ ਸਭ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ ਅਤੇ ਯੋਗ ਮਾਹਿਰਾਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਸੇਵਾਦਾਰ ਸੁਨੀਲ ਜਿੰਦਲ ਇੰਸਾਂ, ਮੋਹਿਤ ਭੋਲਾ ਇੰਸਾਂ, ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਜੋਨ ਦੇ ਭੰਗੀਦਾਸ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਸੇਵਾਦਾਰ ਅਰੁਣ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਸੁਜਾਨ ਭੈਣ ਆਗਿਆ ਕੌਰ ਇੰਸਾਂ, ਸੇਵਾਦਾਰ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੀ ਸਾਨੂੰ ਸਮੇਂ-ਸਮੇਂ ’ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ‘ਯੋਗ’ ਦੇ ਟਿੱਪਸ ਦਿੰਦੇ ਰਹਿੰਦੇ ਹਨ ਅਤੇ ਇਸੇ ਤਹਿਤ ਹੀ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ‘ਯੋਗ’ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪਿ੍ਰੰਸੀਪਲ ਚੰਦਰ ਮੋਹਣ ਸੁਥਾਰ, ਪਿ੍ਰੰਸੀਪਲ ਧਰਮ ਪਾਲ ਗੂੰਬਰ, ਭਾਰਤ ਵਿਕਾਸ ਪਰਿਸ਼ਦ ਦੇ ਸ਼ਗਨ ਲਾਲ ਗੋਇਲ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ