ਸਿਮਰਨ ਲਈ ਵੀ ਬਣਾਓ ਨਿਯਮ: ਪੂਜਨੀਕ ਗੁਰੂ ਜੀ

dera sacha sauda

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਪਰਮਾਤਮਾ ਦੀ ਕ੍ਰਿਪਾ ਨੂੰ ਹਾਸਲ ਕਰਨਾ ਚਾਹੁੰਦਾ ਹੈ ਤਾਂ ਇਸ ਧਰਤੀ ‘ਤੇ ਰਹਿੰਦਾ ਹੋਇਆ, ਉਸਦੀ ਕ੍ਰਿਪਾ ਨੂੰ ਹਾਸਲ ਕਰ ਸਕਦਾ ਹੈ ਇਸ ਲਈ ਜ਼ਰੂਰੀ ਹੈ ਨਿਯਮਾਂ ਨੂੰ ਬਣਾਉਣਾ ਤੇ ਖੁਦ ਨੂੰ ਉਸ ‘ਤੇ ਚਲਾਉਣਾ ਜੋ ਨਿਯਮ ਸੰਤ, ਪੀਰ-ਫ਼ਕੀਰ ਸਤਿਸੰਗ, ਰੂਹਾਨੀ ਮਜਲਸਾਂ ‘ਚ ਦੱਸਦੇ ਹਨ ਕਿ ਆਪਣੇ ਜੀਵਨ ‘ਚ  ਜੋ ਨਿਯਮ ਬਣਾਏ ਹਨ, ਉਨ੍ਹਾਂ ਨਿਯਮਾਂ ‘ਚ ਇਹ ਵੀ ਜੋੜ ਲਓ ਕਿ ਘੰਟਾ ਸਵੇਰੇ, ਘੰਟਾ ਸ਼ਾਮ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹੈ ਜੇਕਰ ਤੁਸੀਂ ਮਾਲਕ ਦਾ ਨਾਮ ਜਪੋਗੇ ਤਾਂ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਵਰਸੇਗੀ ਆਦਮੀ ਨੂੰ ਉਹ ਪਰਮਾਨੰਦ ਮਿਲਦਾ ਹੈ, ਜਿਸ ਦੀ ਆਦਮੀ ਕਦੇ ਕਲਪਨਾ ਵੀ ਨਹੀਂ ਕਰਦਾ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ, ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦਾ ਹੈ ਤੇ ਉਹ ਪਰਮਾਨੰਦ ਮਿਲਦਾ ਹੈ, ਉਹ ਅਸੀਮ ਸ਼ਾਂਤੀ ਮਿਲਦੀ ਹੈ, ਜੋ ਕੋਈ ਸੋਚ ਵੀ ਨਹੀਂ ਸਕਦਾ ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮ ਬਣਾਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਤੋਂ ਬਿਨਾਂ ਮਾਲਕ ਨੂੰ ਪਾਉਣਾ, ਉਸਦੀਆਂ ਖੁਸ਼ੀਆਂ ਹਾਸਲ ਕਰਨਾ ਬਹੁਤ ਹੀ ਮੁਸ਼ਕਲ ਹੈ ਜੇਕਰ ਤੁਸੀਂ ਸਿਮਰਨ ਕਰੋਗੇ, ਬਚਨਾਂ ‘ਤੇ ਚੱਲੋਗੇ ਤਾਂ ਮਾਲਕ ਦੀਆਂ ਖੁਸ਼ੀਆਂ ਨੂੰ ਪਾਇਆ ਜਾ ਸਕਦਾ ਹੈ ਇਸ ਲਈ ਤੁਹਾਡੇ ਅੰਦਰ ਜੋ ਕਮੀਆਂ ਹਨ, ਇਨਸਾਨ ਨੂੰ ਖੁਦ ਮਾਲੂਮ ਨਹੀਂ   ਹੁੰਦੀਆਂ, ਪਰ ਤੁਸੀਂ ਜਿਉਂ-ਜਿਉਂ ਸਿਮਰਨ ਕਰਦੇ ਜਾਓਗੇ, ਤਿਉਂ-ਤਿਉਂ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਨੂੰ ਹਾਸਲ ਕਰਦੇ ਜਾਓਗੇ ਤੇ ਅੰਦਰੋਂ-ਬਾਹਰੋਂ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿ ਸਭ ਦੁੱਖਾਂ, ਪਰੇਸ਼ਾਨੀਆਂ ਦਾ ਮੁਕੰਮਲ ਹੱਲ ਰਾਮ ਦੇ ਨਾਮ ਦਾ ਸਿਮਰਨ ਕਰਨਾ ਹੈ ਇਸ ‘ਤੇ ਕੋਈ ਜ਼ੋਰ ਨਹੀਂ ਲੱਗਦਾ, ਘਰ ਬਾਰ ਨਹੀਂ ਛੱਡਣਾ, ਕੱਪੜੇ ਨਹੀਂ ਬਦਲਣਾ, ਖਾਣ-ਪਾਨ ‘ਚ ਕੋਈ ਬਦਲਾਅ ਨਹੀਂ, ਬਸ ਚੰਗਾ ਬੋਲੋ, ਚੰਗਾ ਕਰੋ, ਚੰਗੇ ਕਰਮ ਕਰੋ, ਚੰਗਾ ਖਾਣਾ ਖਾਓ ਚੰਗਾ ਖਾਣੇ ਤੋਂ ਭਾਵ ਇਹ ਨਹੀਂ ਹੈ ਕਿ ਤੁਸੀਂ ਡਟ ਕੇ ਖਾਓ  ਮਾਸ, ਆਂਡਾ  ਛੱਡ ਦਿਓ ਇਹ ਰਾਕਸ਼ ਪ੍ਰਵਿਰਤੀ ਬਣਾ ਦਿੰਦੇ ਹਨ ਤੁਹਾਨੂੰ ਜਿੰਨੀ ਭੁੱਖ ਹੈ ਉਸ ਤੋਂ ਅੱਧੀ ਜਾਂ ਇੱਕ ਰੋਟੀ ਘੱਟ ਹੀ ਖਾਓ ਕਿ ਤੁਹਾਡੇ ਹਾਜ਼ਮੇ ਅਤੇ ਤੰਦਰੁਸਤੀ ਲਈ ਬਹੁਤ ਹੀ ਵਧੀਆ ਹੈ ਤੁਸੀਂ ਅੱਧੀ ਵੱਧ ਖਾ ਲੈਂਦੇ ਹੋ ਤਾਂ ਦੁਖੀ ਹੁੰਦੇ ਰਹਿੰਦੇ ਹੋ ਇਸ ਲਈ ਸੰਤ ਹਰ ਉਹ ਗੱਲ ਦੱਸਦੇ ਹਨ, ਜਿਸ ‘ਚ ਤੁਹਾਡਾ ਫਾਇਦਾ ਹੋਵੇ, ਖੁਸ਼ੀ ਹੋਵੇ ਇਸ ਲਈ ਸਿਮਰਨ ਕਰਦੇ  ਹੋਏ ਬਚਨਾਂ ‘ਤੇ ਰਹਿੰਦੇ ਹੋਏ ਅੱਗੇ ਵਧੋ ਤਾਂ ਮਾਲਕ ਤਮਾਮ ਖੁਸ਼ੀਆਂ ਬਖਸ਼ਦੇ ਹਨ ਤੇ ਗ਼ਮ, ਦੁੱਖ-ਦਰਦ ਚਿੰਤਾ ਦੂਰ ਕਰ ਦਿੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।