ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਨੂੰ ਪਿੰਗਲਵਾੜੇ ਦਾਖ਼ਲ ਕਰਵਾਇਆ

Welfare Work

(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਨਿਰੰਤਰ ਮਾਨਵਤਾ ਭਲਾਈ ਦੇ ਕਾਰਜ ਜਾਰੀ ਹਨ ਇਸੇ ਲੜੀ ਤਹਿਤ ਅੱਜ ਬਲਾਕ ਸੰਗਰੂਰ ਦੇ ਡੇਰਾ ਪ੍ਰੇਮੀਆਂ ਨੇ ਇੱਕ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਕਰਨ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖ਼ਲ ਕਰਵਾਇਆ।

Welfare Work

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਗਰੂਰ ਦੇ ਡੇਰਾ ਪ੍ਰੇਮੀ ਜਗਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਰੋਡ ’ਤੇ ਇੱਕ ਮੰਦਬੁੱਧੀ ਨੌਜਵਾਨ ਮਿਲਿਆ ਜਦੋਂ ਉਨ੍ਹਾਂ ਨੇ ਉਸ ਦਾ ਨਾਂਅ ਅਤੇ ਘਰ-ਬਾਰੇ ਪਤਾ ਕੀਤਾ ਪਰ ਉਹ ਕੁਝ ਦੱਸ ਨਹੀਂ ਸਕਿਆ ਪ੍ਰੇਮੀ ਉਸ ਨੂੰ ਜਗਰਾਜ ਸਿੰਘ ਇੰਸਾਂ ਦੇ ਘਰ ਲੈ ਆਏ ਜਿੱਥੇ ਉਨ੍ਹਾਂ ਉਕਤ ਮੰਦਬੁੱਧੀ ਨੌਜਵਾਨ ਦੀ ਸੰਭਾਲ ਕੀਤੀ ਤੇ ਉਸ ਨੂੰ ਨੁਹਾਉਣ ਤੇ ਖਵਾਉਣ-ਪਿਆਉਣ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਪਿੱਛੋਂ ਡੇਰਾ ਪ੍ਰੇਮੀ ਉਸ ਨੂੰ ਪਿੰਗਲਵਾੜਾ ਆਸ਼ਰਮ ਵਿਖੇ ਛੱਡ ਆਏ ਇਸ ਮੌਕੇ ਡਾ. ਸੁਖਵਿੰਦਰ ਬਬਲਾ, ਨਾਹਰ ਸਿੰਘ ਕਾਲਾ, ਹਰਵਿੰਦਰ ਸਿੰਘ ਬੱਬੀ, ਪ੍ਰਦੀਪ ਇੰਸਾਂ, ਦੀਕਸ਼ਾਂਤ ਕਾਕੂ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here