ਮੋਬਾਇਲ ’ਤੇ ਟਕਟਕੀ ਲਾ ਕੇ ਦੇਖ ਰਹੀ ਸਾਧ-ਸੰਗਤ, ਕਦੋਂ 9 ਵੱਜਣ ਅਤੇ ਸੋਹਣੇ ਸਤਿਗੁਰੂ ਦਾ ਕਰਨ ਦਰਸ਼-ਦੀਦਾਰ

ਮੋਬਾਇਲ ’ਤੇ ਟਕਟਕੀ ਲਾ ਕੇ ਸਾਧ-ਸੰਗਤ ਕਰਦੀ ਹੈ 9 ਵਜੇ ਦਾ ਇੰਤਜ਼ਾਰ

  • ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਨਾਮ ਚਰਚਾ ’ਚ ਗੁੰਜਿਆ ‘ਰਾਮਨਾਮ’

(ਸੱਚ ਕਹੂੰ ਨਿਊਜ਼)
ਨਰਵਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਜਾ ਕੇ ਸਮੂਹ ਸਾਧ-ਸੰਗਤ ਨੂੰ ਦਰਸ਼ਨ ਦੇਣ ਉਪਰੰਤ ਸਾਧ-ਸੰਗਤ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤਹਿਤ ਬਲਾਕ ਨਰਵਾਣਾ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ। ਇਸ ਦੌਰਾਨ ਸਾਧ-ਸੰਗਤ ਨੇ ਅਨੋਖੇ ਢੰਗ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੱਡੀ ਗਿਣਤੀ ’ਚ ਸਾਧ-ਸੰਗਤ ਨਾਮ ਚਰਚਾ ਦਾ ਲਾਭ ਉਠਾਉਣ ਲਈ ਮੌਜ਼ੂਦ ਰਹੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਾਕੇਸ਼ ਇੰਸਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਕੀਤੀ। ਦੂਜੇ ਪਾਸੇ ਭੈਣਾਂ ਨੇ ਦੀਵੇ ਦੇ ਰੰਗੋਲੀਆਂ ਸਜਾਈਆਂ ਅਤੇ ਜਾਗੋ ਕੱਢੀ ਅਤੇ ਧੂਮਧਾਮ ਨਾਲ ਖੁਸ਼ੀ ਮਨਾਈ।

ਇਸ ਤੋਂ ਇਲਾਵਾ ਵਿਸ਼ੇਸ਼ ਪੁਸ਼ਾਕਾਂ ’ਚ ਸੱਜੇ ਨੌਜਵਾਨਾਂ ਨੇ ਢੋਲ ਦੀ ਥਾਪ ’ਤੇ ਬੋਲੀਆਂ ਪਾਉਂਦੇ ਹੋਏ ਖੂਬ ਭੰਗੜਾ ਪਾਇਆ। ਇਸ ਮੌਕੇ ਨਰਵਾਣਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਭੈਣਾਂ ਨੇ ਜਾਗੋ ਅਤੇ ਦੀਪਮਾਲਾਵਾਂ ਖਿੱਚ ਦਾ ਕੇਂਦਰ ਬਣੀਆਂ। ਪ੍ਰੋਗਰਾਮ ਦੌਰਾਨ ਪੰਡਾਲ ਨੂੰ ਦੀਪ ਮਾਲਾਵਾਂ ਨਾਲ ਅਤੇ ਰੰਗੋਲੀਆਂ ਨਾਲ ਵੱਧੀਆ ਤਰੀਕੇ ਨਾਲ ਸਜਾਇਆ ਗਿਆ ਸੀ। ਬਲਾਕ ਸਮਿਤੀ ਨੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਭਲਾਈ ਕਾਰਜ਼ਾਂ ਨੂੰ ਪਹਿਲਾਂ ਤੋਂ ਜ਼ਿਆਦਾ ਰਫਤਾਰ ਦੇਣ ਦੀ ਲੋੜ ਹੈ। ਦੂਜੇ ਪਾਸੇ ਦੇਸ਼-ਵਿਦੇਸ਼ ਦੀ ਸਾਧ-ਸੰਗਤ ਹਰ ਰਾਤ 9 ਵਜੇ ਦਾ ਇੰਤਜ਼ਾਰ ਕਰਦੀ ਹੈ ਅਤੇ ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਆਉਂਦੇ ਹਨ ਤਾਂ ਪਿਆਰੇ ਮੁਰਸ਼ਿਦ ਦੇ ਦਰਸ਼ਨ ਕਰਕੇ ਖੁਸ਼ੀ ਨਾਲ ਨਿਹਾਲ ਹੋ ਜਾਂਦੀ ਹੈ। ਸਾਧ-ਸੰਗਤ 9 ਵਜੇ ਦਾ ਮੋਬਾਇਲ ’ਤੇ ਇੰਤਜ਼ਾਰ ਕਰਦੀ ਰਹਿੰਦੀ ਹੈ। ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਨਾਅਰ ਲਾ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ।

ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਅਜਿਹੀ ਸੀ ਕਿ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਬਿਨਾਂ ਥੱਕੇ, ਬਿਨਾਂ ਰੁੱਕੇ ਭੰਗੜਾ ਪਾਇਆ। ਇਸ ਮੌਕੇ ਬਲਾਕ ਭੰਗੀਦਾਸ ਰਾਕੇਸ਼ ਇੰਸਾਂ 15 ਮੈਂਬਰ ਰਣਧੀਰ ਇੰਸਾਂ, ਜਗਜੀਤ ਇੰਸਾਂ, ਨਵਦੀਪ ਕੁਲਦੀਪ ਇੰਸਾਂ, ਸ਼ਮਸ਼ੇਰ ਇੰਸਾਂ, ਸਿਕੰਦਰ, ਬੰਟੀ ਅਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ