ਅੱਗੇ ਦੀ ਸਾਂਭ-ਸੰਭਾਲ ਲਈ ਗਊਸ਼ਾਲਾ ਪਹੁੰਚਾਇਆ
Animal Saved: (ਜਗਦੀਪ ਸਿੰਘ) ਫਿਰੋਜ਼ਪੁਰ। ਮਮਦੋਟ ਕਸਬੇ ਦੇ ਨੇੜਿਓਂ ਲੰਘਦੀ ਲਛਮਣ ਨਹਿਰ ’ਚ ਡਿੱਗੇ ਇੱਕ ਪਸ਼ੂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਡੇਰਾ ਸ਼ਰਧਾਲੂਆਂ ਵੱਲੋਂ ਕਰੀਬ ਤਿੰਨ ਮਹੀਨਿਆਂ ਵਿੱਚ ਇਸ ਨਹਿਰ ਵਿੱਚੋਂ 8-9 ਗਊਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਜਾਣਕਾਰੀ ਦਿੰਦੇ ਪ੍ਰੇਮੀ ਸੇਵਕ ਹਰਮੇਸ਼ ਇੰਸਾਂ ਸਵਾਈ ਕੇ ਨੇ ਦੱਸਿਆ ਕਿ ਪ੍ਰੇਮੀ ਜਗਦੀਸ਼ ਸਿੰਘ ਨੇ ਵੇਖਿਆ ਕਿ ਇੱਕ ਪਸ਼ੂ ਪਿੰਡ ਸਵਾਈ ਕੇ ਕੋਲ ਲਛਮਣ ਨਹਿਰ ’ਚ ਡੁੱਬ ਰਿਹਾ ਹੈ ਤਾਂ ਪ੍ਰੇਮੀ ਜਗਦੀਸ਼ ਨੇ ਇਸ ਦੀ ਸੂਚਨਾ ਹੋਰਨਾਂ ਡੇਰਾ ਸ਼ਰਧਾਲੂਆਂ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਪਹੁੰਚ ਕੇ ਇਸ ਡੁੱਬ ਰਹੇ ਪਸ਼ੂ ਨੂੰ ਬਚਾਉਣ ਲਈ ਜੁਟ ਗਏ ਨਹਿਰ ’ਚ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਅਤੇ ਨਹਿਰ 10 ਫੁੱਟ ਦੇ ਕਰੀਬ ਡੂੰਘੀ ਸੀ, ਪਰ ਸੇਵਾਦਾਰਾਂ ਨੇ ਪੂਰੀ ਹਿੰਮਤ ਨਾਲ ਬੇਜੁਬਾਨ ਪਸ਼ੂ ਨੂੰ ਨਹਿਰ ’ਚ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ।

ਇਹ ਵੀ ਪੜ੍ਹੋ: Telangana Weather News: ਤੇਲੰਗਾਨਾ ’ਚ ਭਾਰੀ ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ
ਇਸ ਮੌਕੇ ਗੁਰਮੀਤ ਸਿੰਘ ਆਈਟੀ ਵਿੰਗ ਮੈਂਬਰ, ਮਨੀਸ਼ ਸਿੰਘ, ਲਾਹੌਰਾ ਪ੍ਰੇਮੀ ਸੇਵਕ, ਬਲਜੀਤ ਸਿੰਘ, ਪ੍ਰੇਮੀ ਰਾਣਾ ਪ੍ਰਤਾਪ ਸਿੰਘ ਆਦਿ ਵੱਲੋਂ ਇਹ ਕਾਰਜ ਸਿਰੇ ਚੜ੍ਹਾਇਆ ਗਿਆ ਅਤੇ ਬਲਦ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੱਗੇ ਦੀ ਦੇਖ ਭਾਲ ਲਈ ਮਮਦੋਟ ਗਊਸ਼ਾਲਾ ਵਿੱਚ ਪਹੁੰਚਾਇਆ ਗਿਆ। Animal Saved