ਸ੍ਰੀ ਜਲਾਲਆਣਾ ਸਾਹਿਬ ’ਚ ਸਾਧ-ਸੰਗਤ ਨੇ Saint Dr. MSG ’ਤੇ ਜਤਾਇਆ ਦਿ੍ੜ੍ਹ ਵਿਸ਼ਵਾਸ਼, ਬੋਲੀ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇੇ

  • ਨਾਮ ਚਰਚਾ ’ਚ ਰੋੜੀ, ਡਬਵਾਲੀ ਅਤੇ ਦਾਰੇਵਾਲਾ ਤੋਂ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

(ਸੱਚ ਕਹੂੰ ਨਿਊਜ਼)
ਉਢਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਪਹੁੰਚਣ ਅਤੇ ਸਾਧ-ਸੰਗਤ ਨੂੰ ਹਰ ਰੋਜ ਲਾਈਵ ਦਰਸ਼ਨ ਦੇਣ ਦੀ ਖੁਸ਼ੀ ’ਚ ਸਾਧ-ਸੰਗਤ ਨਾਮ ਚਰਚਾ ਅਤੇ ਮਾਨਵਤਾ ਭਲਾਈ ਕਾਰਜ਼ ਕਰਕੇ ਮਨਾ ਰਹੀ ਹੈ। ਇਸੇ ਕੜੀ ’ਚ ਗੁਰੂ ਨਗਰੀ ਸ੍ਰੀ ਜਲਾਲਆਣਾ ਸਾਹਿਬ ਵਿਖੇ ਨਾਮ ਚਰਚਾ ਕਰਵਾਕੇ ਖੁਸ਼ੀਆਂ ਮਨਾਈਆਂ ਗਈਆਂ। ਨਾਮ ਚਰਚਾ ਦਾ ਲਾਹਾ ਲੈਣ ਲਈ ਸ੍ਰੀ ਜਲਾਲਆਣਾ ਸਾਹਿਬ ਤੋਂ ਇਲਾਵਾ ਰੋੜੀ, ਡੱਬਵਾਲੀ ਅਤੇ ਦਾਰੇਵਾਲਾ ਤੋਂ ਵੀ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਰਹੀ। ਨਾਮ ਚਰਚਾ ’ਚ ਭੈਣਾਂ ਨੇ ਢੋਲ ਦੀ ਥਾਪ ’ਤੇ ਜਾਗੋ ਕੱਢੀ ਤਾਂ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਗਾਏ ਭਜਨ ‘ਲਵ ਚਾਰਜ਼ਰ’ ਅਤੇ ‘ਛੋਰਾ ਸੂੰ ਬੱਬਰ ਸ਼ੇਰ ਕਾ’ ’ਤੇ ਖੂਬ ਨੱਚੀ।

ਇਸ ਮੌਕੇ ਬਲਾਕ ਭੰਗੀਦਾਸ ਸੁਰਜੀਤ ਇੰਸਾਂ ਨੇ ਸਾਧ-ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ਨੇ 5 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਸਾਧ-ਸੰਗਤ ਦੀ ਦਰਸ਼ਨਾਂ ਦੀ ਤਾਂਘ ਨੂੰ ਪੂਰਾ ਕੀਤਾ ਹੈ। ਪੂਜਨੀਕ ਪਿਤਾ ਜੀ ਹਰ ਰੋਜ਼ ਲਾਈਵ ਹੋ ਕੇ ਘਰ ਬੈਠੀ ਸਾਧ-ਸੰਗਤ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਭੇਜ ਕੇ ਖੁਸ਼ੀਆਂ ਨਾਲ ਮਾਲਾਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਅਖੌਤੀ ਲੋਕ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਪਰ ਸਾਧ-ਸੰਗਤ ਅਜਿਹੇ ਲੋਕਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਇਸ ਦੌਰਾਨ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਦਿ੍ਰੜ੍ਹ ਵਿਸ਼ਵਾਸ਼ ਅਤੇ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ।

ਜੋਰ-ਸ਼ੋਰ ਨਾਲ ਕਰਦੀ ਹੈ ਸਾਧ-ਸੰਗਤ ਮਾਨਵਤਾ ਭਲਾਈ ਕਾਰਜ

ਨਾਮ ਚਰਚਾ ’ਚ ਪਹੁੰਚੇ 45 ਮੈਂਬਰਾਂ ਧਨਰਾਜ ਇੰਸਾਂ ਅਤੇ ਹਰਦਮ ਇੰਸਾਂ ਨੇ ਸਾਧ-ਸੰਗਤ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਸਤਿਗੁਰੂ ’ਤੇ ਦਿ੍ਰੜ੍ਹ ਵਿਸ਼ਵਾਸ਼ ਰੱਖਦੇ ਹੋਏ ਮਾਨਵਤਾ ਦੇ ਕੰਮ ਨੂੰ ਇਸ ਤਰ੍ਹਾਂ ਜਾਰੀ ਰੱਖਣਾ ਹੈ। ਇਸ ਦੇ ਨਾਲ ਹੀ ਓਮਪ੍ਰਕਾਸ਼ ਕਾਲਾਂਵਾਲੀ ਨੇ ਵੀ ਆਪਣੇ ਸੰਬੋਧਨ ’ਚ ਕਿਹਾ ਕਿ ਏਕਤਾ ਨੂੰ ਕਾਇਮ ਰੱਖਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਗੁਰੂ ਜੀ ’ਤੇ ਸਵਾਲ ਚੁੱਕ ਰਹੇ ਹਨ, ਉਹ ਕਿਸੇ ਵੀ ਕੀਮਤ ’ਤੇ ਡੇਰਾ ਸ਼ਰਧਾਲੂ ਨਹੀਂ ਹੋ ਸਕਦੇ। ਉਕਤ ਅਖੌਤੀ ਲੋਕ ਬੇਲੋੜੀ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸਮੂਹ ਸਾਧ-ਸੰਗਤ ਲਈ ਲੱਡੂ ਅਤੇ ਲੰਗਰ ਦਾ ਵਿਸ਼ੇਸ਼ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ