ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ

Dera Followers in Philippines Sachkahoon nes

ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ

ਫਿਲੀਪੀਨਜ਼ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ- ਇੰਸਾਂ ਗੁਰੂ ਦਾ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੀ ਸਾਧ ਸੰਗਤ ਨੇ ਪਵਿੱਤਰ ਸਥਾਪਨਾ ਦਿਵਸ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ। ਇਸੇ ਕੜੀ ਤਹਿਤ ਫਿਲੀਪੀਨਜ਼ ਦੀ ਸਾਧ ਸੰਗਤ ਨੇ ਵੀ ਪਾਵਨ ਸਥਾਪਨਾ ਦਿਵਸ ਅਤੇ ਜਾਮ-ਏ- ਇੰਸਾਂ ਗੁਰੂ ਦੇ ਪ੍ਰਕਾਸ਼ ਪੁਰਬ ਮੌਕੇ ਨਾਮਚਰਚਾ ਦਾ ਆਯੋਜਨ ਕਰਕੇ ਗੁਰੂ ਯਸ਼ ਗਾਇਆ।

ਬਲਾਕ ਭੰਗੀਦਾਸ ਵੱਲੋਂ ‘ਇਲਾਹੀ’ ਨਾਅਰਾ ਲਗਾ ਕੇ ਨਾਮਚਰਚਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫਿਲੀਪੀਨਜ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸਾਧ-ਸੰਗਤਾਂ ਨੇ ਇੱਕਜੁੱਟ ਹੋ ਕੇ ਸ਼ਮੂਲੀਅਤ ਕੀਤੀ। ਨਾਮਚਰਚਾ ਦੀ ਸਮਾਪਤੀ ਉਪਰੰਤ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੇ 10 ਰੂਹਾਨੀ ਪੱਤਰ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਸਾਧ ਸੰਗਤ ਨੇ ਪ੍ਰਣ ਲਿਆ ਕਿ ਉਹ ਪੂਜਯ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ 139 ਮਾਨਵਤਾ ਪੱਖੀ ਕਾਰਜਾਂ ਨੂੰ ਹੋਰ ਤੇਜੀ ਨਾਲ ਕਰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ