Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਨੌਜਵਾਨ ਨੂੰ ਸੰਭਾਲ ਪਿੱਛੋਂ ਪਿੰਗਲਵਾੜੇ ਭੇਜਿਆ

Welfare
ਭਵਾਨੀਗੜ੍ਹ ਦੇ ਐਮ ਐਸ ਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਮੰਦਬੁੱਧੀ ਵਿਅਕਤੀ ਦੀ ਸੰਭਾਲ ਕਰਦੇ ਸੇਵਾਦਾਰ।

ਸਾਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ | Welfare

(ਵਿਜੈ ਸਿੰਗਲਾ) ਭਵਾਨੀਗੜ੍ਹ। Welfare: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਵਿਖੇ ਸਥਿਤ ਸੱਚ ਕੰਟੀਨ ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੇ ਮਾਨਸ਼ਿਕ ਪਰੇਸ਼ਾਨ ਮੰਦਬੁੱਧੀ ਨੌਜਵਾਨ ਲੜਕੇ ਦੀ ਸਾਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾਇਆ।

ਮਿਲੀ ਜਾਣਕਾਰੀ ਅਨੁਸਾਰ ਇਕ ਮੰਦਬੁੱਧੀ ਨੌਜਵਾਨ ਲੜਕਾ ਉਮਰ ਕਰੀਬ 32 ਸਾਲ ਭਵਾਨੀਗੜ੍ਹ ਦੇ ਚੰਡੀਗੜ੍ਹ ਬਠਿੰਡਾ ਮੁੱਖ ਮਾਰਗ ’ਤੇ ਲਵਾਰਿਸ਼ ਹਾਲਤ ਵਿੱਚ ਘੁੰਮ ਰਿਹਾ ਸੀ ਇਸ ਬਾਰੇ ਜਦੋਂ ਕੰਟੀਨ ਸੇਵਾਦਾਰਾਂ ਪ੍ਰੇਮੀ ਜਗਦੀਸ਼ ਇੰਸਾਂ ਘਰਾਚੋਂ, ਕਾਕਾ ਰਾਮ ਇੰਸਾਂ ਭਵਾਨੀਗੜ੍ਹ ਤੇ ਸੁੰਦਰ ਇੰਸਾਂ ਘਰਾਚੋਂ ਨੂੰ ਪਤਾ ਲੱਗਿਆ ਤਾਂ ਉਹ ਉਕਤ ਮੰਦਬੁੱਧੀ ਲੜਕੇ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਵਿਖੇ ਲੈ ਆਏ ਤੇ ਉਸ ਨੂੰ ਚਾਹ ਪਾਣੀ ਪਿਲਾਇਆ।

ਇਹ ਵੀ ਪੜ੍ਹੋ: Indian Railways ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਬਿਆਨ, ਪੜ੍ਹੋ ਕੀ ਕਿਹਾ?

ਇਸ ਸਬੰਧੀ ਰਾਮਕਰਨ ਇੰਸਾਂ 85 ਮੈਂਬਰ ਪੰਜਾਬ ਨੇ ਸੰਗਰੂਰ ਦੀ ਮੰਦਬੁੱਧੀ ਸੰਭਾਲ ਟੀਮ ਨਾਲ ਸੰਪਰਕ ਕੀਤਾ ਤਾਂ ਟੀਮ ਵੱਲੋਂ ਇਸ ਮੰਦਬੁੱਧੀ ਨੌਜਵਾਨ ਦੀ ਮੁਢਲੀ ਸੰਭਾਲ ਕਰਨ ਪਿੱਛੋਂ ਇਸ ਨੂੰ ਸੰਗਰੂਰ ਦੇ ਪਿੰਗਲਵਾੜਾ ਆਸ਼ਰਮ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸੇਵਾ ਕਾਰਜ ਵਿੱਚ ਪ੍ਰੇਮੀ ਜਗਰਾਜ ਸਿੰਘ, ਪ੍ਰੇਮੀ ਲਖਵੀਰ ਇੰਸਾਂ ਤੇ ਜਸਕਰਨ ਇੰਸਾਂ ਵੱਲੋਂ ਵਿਸ਼ੇਸ਼ ਉਦਮ ਕੀਤਾ ਗਿਆ ਉਕਤ ਮੰਦਬੁੱਧੀ ਵਿਅਕਤੀ ਨੇ ਆਪਣਾ ਨਾਂਅ ਵਰਸ਼ ਨੇਪਾਲ ਦਾ ਰਹਿਣ ਵਾਲਾ ਦੱਸਿਆ ਪਰ ਪੂਰਾ ਪਤਾ ਦੱਸਣ ਤੋਂ ਉਹ ਅਸਮਰੱਥ ਸੀ। ਉਕਤ ਸੇਵਾਦਾਰਾਂ ਨੇ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਉਸ ਦੀ ਡਾਕਟਰੀ ਜਾਂਚ ਕਰਵਾ ਕੇ ਤੇ ਥਾਣਾ ਸਿਟੀ ਸੰਗਰੂਰ ਵਿਖੇ ਰਪਟ ਲਿਖਵਾ ਕੇ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾ ਦਿੱਤਾ ਗਿਆ। Welfare

LEAVE A REPLY

Please enter your comment!
Please enter your name here