ਹਾਦਸੇ ’ਚ ਜਖ਼ਮੀ ਵਿਅਕਤੀ ਲਈ ਫ਼ਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ

Walfare Work
ਪਿੰਡ ਕੰਮਾ ਲਾਗੇ ਚਰੀ ਦੇ ਖ਼ੇਤ ’ਚੋਂ ਚੁੱਕਣ ਮੌਕੇ ਜਖ਼ਮੀ ਦਲਵੀਰ ਸਿੰਘ।

ਖੰਨਾ (ਦਵਿੰਦਰ ਸਿੰਘ)। ਬਲਾਕ ਪਾਇਲ ਦੇ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਖ਼ਮੀ ਹਾਲਤ ’ਚ ਮਿਲੇ ਇੱਕ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂ ਸੁਖਦੇਵ ਸਿੰਘ ਇੰਸਾਂ 85 ਮੈਂਬਰ ਤੇ ਹਰਿੰਦਰ ਸਿੰਘ ਇੰਸਾਂ 15 ਮੈਂਬਰ ਵਾਸੀ ਪਿੰਡ ਕੰਮਾ ਨੇ ਦੱਸਿਆ ਕਿ ਪਿੰਡ ਕੰਮਾ ਨਜ਼ਦੀਕ ਪੈਂਦੇ ਪਿੰਡ ਫ਼ੈਜ਼ਗੜ੍ਹ ਨਾਲ ਲੱਗਦੀ ਹੱਡਾ-ਰੋੜੀ ਲਾਗੇ ਚਰੀ ਦੀ ਫ਼ਸਲ ’ਚ ਅਰਧ-ਬੇਹੋਸ਼ੀ ਤੇ ਜਖ਼ਮੀ ਹਾਲਤ ’ਚ ਉਨ੍ਹਾਂ ਨੂੰ ਇੱਕ ਵਿਅਕਤੀ ਪਿਆ ਮਿਲਿਆ। (Walfare Work)

ਪੁੱਛਗਿੱਛ ਕੀਤੇ ਜਾਣ ’ਤੇ ਦਲਵੀਰ ਸਿੰਘ (43) ਪੁੱਤਰ ਅਵਤਾਰ ਸਿੰਘ ਹੈ ਜੋ ਕਿ ਕਰਤਾਰ ਨਗਰ ਅਮਲੋਹ ਰੋਡ ਖੰਨਾ ਦਾ ਰਹਿਣ ਵਾਲਾ ਹੈ ਤੇ ਇੱਕ ਰਾਜ ਮਿਸਤਰੀ ਹੈ ਜੋ 4 ਕੁ ਦਿਨ ਪਹਿਲਾਂ ਪਿੰਡ ਲਿਬੜ੍ਹਾ ਨੇੜੇ ਪੈਂਦੇ ਪਿੰਡ ਬਾਹੋਮਾਜਰਾ ਸਾਈਡ ਮੋਟਰਸਾਈਕਲ ’ਤੇ ਜਾ ਰਿਹਾ ਸੀ ਤੇ ਉੱਥੇ ਗ਼ਲਤ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਵਾਲੀ ਲੋਡਿੰਗ ਜੀਪ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਦਲਵੀਰ ਸਿੰਘ ਕਾਫ਼ੀ ਜਖ਼ਮੀ ਹੋ ਗਿਆ। ਇਸ ਮੌਕੇ ਉੱਥੇ ਸਥਾਨਕ ਲੋਕਾਂ ਦੇ ਇਕੱਠੇ ਹੋਣ ਮਗਰੋਂ ਜੀਪ ਸਵਾਰ ਦੋ ਵਿਅਕਤੀਆਂ ਨੇ ਉੱਥੇ ਮੌਜ਼ੂਦ ਲੋਕਾਂ ਨੂੰ ਜਖ਼ਮੀ ਦਲਵੀਰ ਦਾ ਇਲਾਜ਼ ਕਰਾਉਣ ਦਾ ਭਰੋਸਾ ਦਿੱਤਾ ਤੇ ਇਹ ਕਹਿ ਕੇ ਉਹ ਜਖ਼ਮੀ ਦਲਵੀਰ ਨੂੰ ਨਾਲ ਲੈ ਗਏ।

Read This : ਸੱਚਖੰਡ ਵਾਸੀ ਜੀਐੱਸਐੱਮ ਆਤਮਾ ਸਿੰਘ ਇੰਸਾਂ ਦੀ ਯਾਦ ’ਚ ਬੂਟੇ ਲਾਏ

ਉਸ ਤੋਂ ਬਾਅਦ ਉਨ੍ਹਾਂ ਜਖ਼ਮੀ ਦਲਵੀਰ ਦਾ ਇਲਾਜ਼ ਕਰਵਾਉਣ ਦੀ ਬਜਾਇ ਉਸਨੂੰ ਉਕਤ ਚਰੀ ਵਾਲੀ ਥਾਂ ’ਤੇ ਸੁੱਟ ਕੇ ਚਲੇ ਗਏ। ਇਸ ਤਰ੍ਹਾਂ ਤਕਰੀਬਨ ਦੋ ਦਿਨ ਦਲਵੀਰ ਸਿੰਘ ਜਖ਼ਮੀ ਹਾਲਤ ’ਚ ਉੱਥੇ ਚਰੀ ’ਚ ਹੀ ਪਿਆ ਰਿਹਾ ਤੇ ਉੱਥੋਂ ਦੀ ਗੁਜ਼ਰ ਰਹੇ ਰਾਹਗੀਰਾਂ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਪਰ ਉੱਥੋਂ ਦੀ ਲੰਘ ਰਹੇ ਡੇਰਾ ਸ਼ਰਧਾਲੂ ਹਰਿੰਦਰ ਸਿੰਘ ਇੰਸਾਂ (ਐੱਮ.ਡੀ. ਗਲਿੰਪਸ ਇੰਸਟੀਚਿਊਟ, ਇਕੋਲਾਹਾ) ਪਿੰਡ ਕੰਮਾ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਜਦੋਂ ਵਾਪਸ ਘਰ ਆ ਰਿਹਾ ਸੀ ਤਾਂ ਉਸ ਦੀ ਨਜ਼ਰ ਅਚਾਨਕ ਦਲਵੀਰ ਸਿੰਘ ’ਤੇ ਪਈ ਜੋ ਗੰਭੀਰ ਜਖ਼ਮੀ ਹਾਲਤ ’ਚ ਸੀ। ਜਿਸ ਤੋਂ ਬਾਅਦ ਹਰਿੰਦਰ ਇੰਸਾਂ ਨੇ ਸੁਖਦੇਵ ਸਿੰਘ ਇੰਸਾਂ ਨੂੰ ਫੋਨ ਕਰਕੇ ਬੁਲਾਇਆ ਤੇ ਪੁਲਿਸ ਨੂੰ ਸੂਚਨਾ ਦੇ ਕੇ ਐਂਬੂਲੈਂਸ ਰਾਹੀਂ ਤੁਰੰਤ ਹੀ ਦਲਵੀਰ ਸਿੰਘ ਨੂੰ ਸਿਵਲ ਹਸਪਤਾਲ ਖੰਨਾ ਵਿਖ਼ੇ ਦਾਖ਼ਲ ਕਰਵਾਇਆ ਦਿੱਤਾ। Walfare Work

Read This : Dera Sacha Sauda: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

ਜਿੱਥੋਂ ਉੱਥੇ ਡਾਕਟਰਾਂ ਨੇ ਦਲਵੀਰ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ, ਕਿਉਂਕਿ ਡਾਕਟਰਾਂ ਅਨੁਸਾਰ ਦਲਵੀਰ ਦੀ ਇੱਕ ਲੱਤ ਦੀ ਸਰਜਰੀ ਹੋਣੀ ਸੀ ਤੇ ਸਿਰ ’ਤੇ ਵੀ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਇਸ ਸਮੇਂ ਪੀਜੀਆਈ ਵਿਖੇ ਜ਼ੇਰੇ ਇਲਾਜ਼ ਹੈ। ਜ਼ਿਕਰਯੋਗ ਹੈ ਕਿ ਦਲਵੀਰ ਸਿੰਘ ਦਾ ਕੁਝ ਪਤਾ ਨਾ ਮਿਲਣ ’ਤੇ ਪਰਿਵਾਰ ਵਾਲਿਆਂ ਵੱਲੋਂ ਉਸਦੀ ਭਾਲ ਲਈ ਸਦਰ ਥਾਣਾ ਖੰਨਾ ’ਚ ਅਰਜ਼ੀ ਵੀ ਦਰਜ਼ ਕਰਵਾਈ ਗਈ ਸੀ। ਦੂਜੇ ਪਾਸੇ ਦਲਵੀਰ ਨੂੰ ਚਰੀ ’ਚ ਸੁੱਟਣ ਵਾਲੇ ਮੁਲਜ਼ਮਾਂ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ ਤੇ ਉਮੀਦ ਹੈ ਕਿ ਜ਼ਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਦਲਵੀਰ ਨੂੰ ਹੁਣ ਕੁਝ ਹੋਸ਼ ਹੈ ਤੇ ਉਸਦਾ ਕਹਿਣਾ ਹੈ ਕਿ ਉਹ ਮੁਲਜ਼ਮਾਂ ਨੂੰ ਸਾਹਮਣੇ ਆਉਣ ’ਤੇ ਪਛਾਣ ਲਵੇਗਾ। (Walfare Work)

ਪੁਲਿਸ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ

ਪੁਲਿਸ ਪ੍ਰਸ਼ਾਸਨ ਖੰਨਾ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ’ਚ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਵਾਇਆ ਜਾਵੇਗਾ ਤਾਂ ਕਿ ਬਾਕੀ ਨੌਜਵਾਨਾਂ ’ਚ ਵੀ ਅਜਿਹੇ ਨੇਕ ਕਾਰਜਾਂ ਪ੍ਰਤੀ ਸੇਵਾ ਭਾਵਨਾ ਜਾਗਿ੍ਰਤ ਹੋਵੇ। ਪਰਿਵਾਰਕ ਮੈਂਬਰਾਂ ਨੇ ਉਕਤ ਸੇਵਾਦਾਰਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੇਵਾਦਾਰਾਂ ਦਾ ਇਹ ਅਹਿਸਾਨ ਕਦੇ ਨਹੀਂ ਭੁਲਾਉਣਗੇ। ਕਿਉਂਕਿ ਇਨ੍ਹਾਂ ਨੇ ਸਾਡੇ ਪਰਿਵਾਰਕ ਮੈਂਬਰ ਦੀ ਜਾਨ ਬਚਾਈ ਹੈ, ਸੰਭਾਲ ਕੀਤੀ ਹੈ। (Walfare Work)