ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਲੱਡਾ ਦੇ ਡੇਰਾ ਸ਼ਰਧਾਲੂ ਨੇ ਪਰਿਵਾਰ ਸਮੇਤ ਲਗਾਏ ਪੌਦੇ

ਪ੍ਰੇਮੀ ਸੁਰਿੰਦਰ ਪਾਲ ਇੰਸਾਂ ਨੇ ਪਰਿਵਾਰ ਸਮੇਤ ਘਰ ’ਤੇ ਝੰਡਾ ਲਹਿਰਾਇਆ ਤੇ ਕੀਤਾ ਸਲੂਟ

(ਸੱਚ ਕਹੂੰ ਨਿਊਜ਼) ਲੱਡਾ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਮੁਰਸ਼ਿਦ-ਏ- ਕਾਮਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਦਿਆਂ ’ਤੇ ਉਨ੍ਹਾਂ ਵੱਲੋਂ ਫ਼ਰਮਾਏ ਇਲਾਹੀ ਬਚਨਾਂ ’ਤੇ ਅਮਲ ਕਰਦਿਆਂ ਬਲਾਕ ਲੱਡਾ ਦੇ ਸੁਰਿੰਦਰ ਪਾਲ ਰਿਟਾਇਰਡ ਹੈਲਥ ਇੰਸਪੈਕਟਰ ਪਿੰਡ ਕਾਂਝਲਾ ਨੇ ਪਰਿਵਾਰ ਸਮੇਤ ਪੌਦੇ ਲਾਏ ਅਤੇ ਘਰ ’ਤੇ ਤਿੰਰੰਗਾ ਝੰਡਾ ਲਹਿਰਾ ਕੇ ਸਲੂਟ ਕੀਤਾ।

ਜਿੰਨਾ ਚਿਰ ਬੂਟਾ ਵੱਡਾ ਨਹੀਂ ਹੋ ਜਾਂਦਾ ਸਾਧ-ਸੰਗਤ ਕਰਦੀ ਹੈ ਸੰਭਾਲ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜੋ ਬੂਟੇ ਲਾਉਂਦੀ ਹੈ ਉਨ੍ਹਾਂ ਦੀ ਸੰਭਾਲ ਬੱਚਿਆਂ ਵਾਂਗ ਕਰਦੀ ਹੈ। ਜਦੋਂ ਤੱਕ ਬੂਟਾ ਵੱਡਾ ਨਹੀਂ ਹੋ ਜਾਂਦਾ ਉਦੋਂ ਤੱਕ ਉਸਦੀ ਪੂਰੀ ਦੇਖਭਾਲ ਕਰਦੀ ਹੈ। ਜਿਵੇਂ ਸਮੇਂ ਸਮੇਂ ਸਿਰ ਪਾਣੀ ਦੇਣਾ, ਸਮੇਂ-ਸਮੇਂ ’ਤੇ ਕਟਾਈ-ਛਗਾਂਈ ਕਰਦੇ ਰਹਿਣਾ। ਜਦੋਂ ਤੱਕ ਬੂਟਾ ਪੂਰੀ ਤਰ੍ਹਾਂ ਵੱਧ ਫੂਲ ਨਹੀਂ ਜਾਂਦਾ ਸਾਧ-ਸੰਗਤ ਉਦੋਂ ਤੱਕ ਪੂਰੀ ਜਿੰਮੇਵਾਰੀ ਨਾਲ ਬੂਟੇ ਦੀ ਸੰਭਾਲ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ