ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਨੇ ਸੇਵਾਦਾਰਾਂ ਨੂੰ ਦਿੱਤਾ ਪ੍ਰਸੰਸਾ ਪੱਤਰ (Flood Relief)
(ਭੂਸ਼ਣ ਸਿੰਗਲਾ) ਪਾਤੜਾਂ। ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਆਏ ਪਾਣੀ ਨੇ ਭਾਰੀ ਤਬਾਹੀ ਮਚਾਈ ਘੱਗਰ ਰਾਹੀਂ ਜ਼ਿਲ੍ਹਾ ਪਟਿਆਲਾ ਦੇ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ (Flood Relief )ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਵੱਲੋਂ ਹੜ੍ਹਾਂ ’ਚ ਫਸੇ ਲੋਕਾਂ ਦੀ ਸਹਾਇਤਾ ਕੀਤੀ ਗਈ ਇਸ ਦੌਰਾਨ ਦਿੱਤੀਆਂ ਸੇਵਾਵਾਂ ਲਈ ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਦੀ ਸਲਾਹੁਤਾ ਕਰਦਿਆਂ ਪ੍ਰਸੰਸਾ ਪੱਤਰ ਦਿੱਤਾ ਗਿਆ।
ਉਪ ਮੰਡਲ ਮੈਜਿਸਟਰੇਟ ਨਵਦੀਪ ਕੁਮਾਰ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ’ਚ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ ਕਰਦਿਆਂ ਕਿਹਾ ਗਿਆ ਹੈ ਕਿ ਮੌਨਸੂਨ ਸੀਜਨ 2023 ਦੌਰਾਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ ਦੌਰਾਨ ਆਪ ਜੀ ਦੀ ਸੰਸਥਾ ਵੱਲੋਂ ਦਿਨ ਰਾਤ ਆਮ ਪਬਲਿਕ ਦੀ ਸੇਵਾ ਕੀਤੀ ਗਈ ਆਪ ਜੀ ਦੀ ਸੰਸਥਾ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਆਪ ਜੀ ਦੀ ਸੰਸਥਾ ਵੱਲੋਂ ਕੀਤੇ ਗਏ ਕੰਮ ਦੀ ਪ੍ਰਸੰਸਾ ਕਰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਭਵਿੱਖ ’ਚ ਵੀ ਆਪ ਜੀ ਦੀ ਸੰਸਥਾ ਇਸੇ ਤਰ੍ਹਾਂ ਸੇਵਾ ਦਾ ਕੰਮ ਕਰਦੀ ਰਹੇਗੀ। (Flood Relief)
ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ
ਜਿਕਰਯੋਗ ਹੈ ਕਿ ਪਾਤੜਾਂ ਤੇ ਨਾਲ ਲੱਗਦੇ ਇਲਾਕਿਆਂ ’ਚ ਘੱਗਰ ਦੇ ਪਾਣੀ ਦੁਆਰਾ ਮਚਾਈ ਤਬਾਹੀ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਸੰਭਾਲਦਿਆਂ ਜਿੱਥੇ ਹੜ੍ਹਾਂ ਦੇ ਪਾਣੀ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਉੁੱਥੇ ਹੜ੍ਹਾਂ ਦੇ ਪਾਣੀ ’ਚ ਘਿਰੇ ਲੋਕਾਂ ਲਈ ਲੰਗਰ ਭੋਜਨ, ਪਾਣੀ ਤੇ ਹੋਰ ਖਾਣ ਪੀਣ ਦਾ ਸਮਾਨ ਪਹੁੰਚਾਇਆ ਇਸ ਦੇ ਨਾਲ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ।