ਡੇਰਾ ਸ਼ਰਧਾਲੂਆਂ ਨੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਲਿਆਂਦੀ ਮੁਸ਼ਕਾਨ, ਕੱਟਿਆ ਕੇਕ

Old Age Ashram

ਡੇਰਾ ਸ਼ਰਧਾਲੂਆਂ ਨੇ ਬਿਰਧ ਆਸ਼ਰਮ ਪਹੁੰਚ ਕੇ ਬਜ਼ੁਰਗਾਂ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ

(ਮਨੋਜ ਗੋਇਲ) ਘੱਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਇਕ ਹੋਰ ਮਾਨਵਤਾ ਭਲਾਈ ਕਾਰਜ ਦੀ ਪਹਿਲ ਕਦਮੀ ਕਰਦਿਆਂ ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬੇਸਹਾਰਾ ਦਾ ਸਹਾਰਾ ਬਣ ਬਿਰਧ ਆਸ਼ਰਮ ਵਿਖੇ ਪਹੁੰਚ ਕੇ ਉਹਨਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਉਂਦਿਆਂ ਉਨ੍ਹਾਂ ਬੇਸਹਾਰਾ ਬਜ਼ੁਰਗਾਂ ਦਾ ਕੇਕ ਕੱਟ ਕੇ ਮਠਿਆਈ ਅਤੇ ਫਲ ਫਰੂਟ ਵੰਡ ਕੇ ਜਨਮ ਦਿਨ ਮਨਾਇਆ। (Old Age Ashram )

ਸੇਵਾਦਾਰਾਂ ਨੇ ਦੱਸਿਆ ਕਿ ਇਹ ਸਭ ਕੁਝ ਕਰਦਿਆਂ ਦੇਖ ਕੇ ਇੰਨਾ ਬਜ਼ੁਰਗਾਂ ਦਾ ਦਿਲ ਪਸੀਜ ਗਿਆ। ਉਹਨਾਂ ਬਜ਼ੁਰਗਾਂ ਨੇ ਇਨ੍ਹਾਂ ਸੇਵਾਦਾਰਾਂ ਤੋਂ ਪੁੱਛਿਆ ਕਿ ਬੇਟਾ ਤੁਸੀਂ ਕੌਣ ਹੋ ਜੋ ਤੁਸੀਂ ਸਾਡੇ ਲਈ ਇੰਨਾ ਕੁੱਝ ਕਰ ਰਹੇ ਹੋ ਤਾਂ ਉਹਨਾਂ ਸੇਵਾਦਾਰਾਂ ਨੇ ਦੱਸਿਆ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬੱਚੇ ਹਾਂ। ਪੂਜਨੀਕ ਗੁਰੂ ਜੀ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਸਭ ਕੁਝ ਸੁਣ ਕੇ ਉਨ੍ਹਾਂ ਦੇ ਹੰਝੂ ਵੱਗਣੋ ਨਾ ਰੁਕੇ l ਉਨ੍ਹਾਂ ਬਜ਼ੁਰਗਾਂ ਨੇ ਇਨ੍ਹਾਂ ਡੇਰਾ ਸ਼ਰਧਾਲੂਆਂ ਅਤੇ ਗੁਰੂ ਜੀ ਦਾ ਬਹੁਤ ਦਿਲੋਂ ਸਤਿਕਾਰ ਕਰਦੇ ਹੋਏ ਧੰਨਵਾਦ ਕੀਤਾ ਅਤੇ ਮਿਲਣ ਦੀ ਜਗਿਆਸਾ ਵੀ ਪ੍ਰਗਟ ਕੀਤੀ।

ਘੱਗਾ : ਬੇ-ਸਹਾਰਾ ਨਾਲ਼ ਜਨਮ ਦਿਨ ਮਨਾਉਂਦੇ ਹੋਏ ਡੇਰਾ ਸ਼ਰਧਾਲੂ।  ਤਸਵੀਰ : ਮਨੋਜ ਗੋਇਲ

ਇਸ ਮੌਕੇ ਬਿਰਧ ਆਸ਼ਰਮ ਕਮੇਟੀ ਦੇ ਪ੍ਰਧਾਨ ਪਵਨ ਸ਼ਾਸਤਰੀ ਜੀ ਨੇ ਵੀ ਇਨ੍ਹਾਂ ਦੇ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਸਤਿਕਾਰ ਕਰਦਿਆਂ ਧੰਨਵਾਦ ਕੀਤਾ । ਇਸ ਮੌਕੇ ਪਹੁੰਚੇ ਸੇਵਾਦਾਰ ਪ੍ਰੇਮੀ ਸੇਵਕ ਟਿੰਕੂ ਇੰਸਾਂ, ਮਨੋਜ ਇੰਸਾਂ,15 ਮੈਂਬਰ ਮੱਖਣ ਇੰਸਾਂ, 15 ਮੈਂਬਰ ਬੰਟੀ ਇੰਸਾਂ,15 ਮੈਂਬਰ ਵਿਸ਼ਾਲ ਇੰਸਾਂ,15 ਮੈਂਬਰ ਜੱਗੀ ਇੰਸਾਂ, ਅਤੇ ਹੋਰ ਸੇਵਾਦਾਰ ਮੌਜੂਦ ਸਨ l (Old Age Ashram )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ