ਗਊ ਦੇ ਕੰਨ ‘ਚ ਪਏ ਕੀੜੇ, ਕਰਵਾਇਆ ਇਲਾਜ
- ਰੋਜ਼ਾਨਾ ਬੇਸ਼ਹਾਰਾ ਪਸ਼ੂਆਂ ਦੀ ਸੇਵਾ ‘ਚ ਕੰਮ ਕਰਦੇ ਨੇ ਸੇਵਾਦਾਰ
Animal Welfare News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਬਿਮਾਰਾਂ ਲਈ ਖੂਨਦਾਨ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਸਮੇਤ ਹੋਰ ਅਨੇਕਾਂ ਮਾਨਵਤਾ ਭਲਾਈ ਕਾਰਜਾਂ ਸਮੇਤ ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂਆਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਖਵਾਲੇ ਬਣੇ ਹੋਏ ਹਨ। ਜਿਨਾਂ ਵੱਲੋਂ ਹੁਣ ਤੱਕ ਨਹਿਰਾਂ, ਛੱਪੜਾਂ ‘ਚ ਡਿੱਗੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ ਗਈ ਹੈ, ਇਸ ਦੇ ਨਾਲ ਹੀ ਜਖਮੀ ਪਸ਼ੂਆਂ ਦਾ ਵੀ ਡੇਰਾ ਸ਼ਰਧਾਲੂ ਇਲਾਜ ਕਰਵਾਕੇ ਸਾਂਭ-ਸੰਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ: London Cleanliness Campaign: ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲੰਦਨ ’ਚ ਚਲਾਇਆ ਸਫਾਈ ਅਭਿਆਨ
ਇਸੇ ਲੜੀ ਤਹਿਤ ਬਲਾਕ ਸੁਨਾਮ ਦੇ ਪਿੰਡ ਸ਼ੇਰੋਂ ਦੇ ਡੇਰਾ ਸ਼ਰਧਾਲੂਆਂ ਨੇ ਅੱਜ ਇੱਕ ਹੋਰ ਜਖਮੀ ਗਊ ਦਾ ਇਲਾਜ ਕਰਕੇ ਉਸਦੀ ਸਾਂਭ-ਸੰਭਾਲ ਦਾ ਜਿੰਮਾ ਉਠਾਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ .ਚੋਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਗਊ ਦੇ ਕੰਨ ਵਿੱਚ ਕੀੜੇ ਪੈ ਗਏ ਸਨ ਅਤੇ ਉਹਨਾਂ ਤੁਰੰਤ ਜਾ ਕੇ ਦੇਖਿਆ ਤਾਂ ਕੀੜਿਆਂ ਨੇ ਗਊ ਦਾ ਕੰਨ ਬਿਲਕੁਲ ਖਾ ਲਿਆ ਹੈ। ਉਨ੍ਹਾਂ ਡਾਕਟਰ ਕੋਲੋਂ ਗਊ ਦਾ ਇਲਾਜ ਕਰਵਾਇਆ ਅਤੇ ਅੱਗੇ ਵੀ ਉਸ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਲਈ ਹੈ। ਉਹ ਗਊ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕਰਨ ਸਮੇਤ ਰੋਜ਼ਾਨਾ ਗਊ ਦੀ ਦੇਖਭਾਲ ਵੀ ਕਰਨਗੇ ਤਾਂ ਜੋ ਉਸਦੀ ਜਾਨ ਬਚਾਈ ਜਾ ਸਕੇ। ਵੀਰੂ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ। Animal Welfare News

ਜਿਕਰਯੋਗ ਹੈ ਕਿ ਇਹਨਾਂ ਸੇਵਾਦਾਰਾਂ ਦੇ ਇਹ ਕਾਰਜਾਂ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਅਤੇ ਪਿੰਡ ਦੇ ਸਰਪੰਚ ਸਮੇਤ ਹੋਰ ਪਿੰਡ ਦੇ ਪਤਵੰਤਿਆਂ ਵੱਲੋਂ ਸੇਵਾਦਾਰਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ, ਹਰਮੇਸ਼ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਡਾਕਟਰ ਸੱਤਾ ਸਿੰਘ ਆਦਿ ਸੇਵਾਦਾਰ ਮੌਜੂਦ ਸਨ।
ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬਹੁਤ ਚੰਗਾ ਕੰਮ ਕਰ ਰਹੇ ਨੇ : ਸਰਪੰਚ
ਪਿੰਡ ਸ਼ੇਰੋਂ ਦੇ ਸਰਪੰਚ ਸਤਿਗੁਰ ਸਿੰਘ ਢਿੱਲੋਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬੇਸਹਾਰਾ ਪਸ਼ੂਆਂ ਲਈ ਚੰਗੇ ਉਪਰਾਲੇ ਕਰ ਰਹੇ ਹਨ। ਇਨ੍ਹਾਂ ਵੱਲੋਂ ਛੱਪੜਾਂ, ਸੂਏ ਆਦਿ ‘ਚ ਡਿੱਗੇ ਪਸ਼ੂਆਂ ਨੂੰ ਸੁਰੱਖਿਆਤ ਬਾਹਰ ਕੱਢਿਆਂ ਜਾ ਰਿਹਾ ਅਤੇ ਜਖਮੀ ਪਸੂਆਂ ਦਾ ਇਲਾਜ ਕਰਵਾ ਕੇ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।