ਡੇਰਾ ਸ਼ਰਧਾਲੂ ਔਖੀ ਘੜੀ ‘ਚ ਬਣ ਰਹੇ ਨੇ ਬਲੱਡ ਬੈਂਕ ਦਾ ਸਹਾਰਾ

ਡੇਰਾ ਸ਼ਰਧਾਲੂ ਔਖੀ ਘੜੀ ‘ਚ ਬਣ ਰਹੇ ਨੇ ਬਲੱਡ ਬੈਂਕ ਦਾ ਸਹਾਰਾ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਵੱਲੋਂ ਕੋਰੋਨਾ ਸੰਕਟ ਦੇ ਚਲਦਿਆਂ ਪਿਛਲੇ 5 ਦਿਨਾਂ ਤੋਂ ਕੋਟਕਪੂਰਾ ਰੋਡ ਬਾਂਸਲ ਨਰਸਿੰਗ ਹੋਮ ‘ਤੇ ਸਥਿਤ ਅਤੁੱਲਿਆ ਬਲੱਡ ਬੈਂਕ ਵਿੱਚ ਖੂਨਦਾਨ ਕੀਤਾ ਜਾ ਰਿਹਾ ਹੈ। ਅੱਜ ਬਲਾਕ ਕਬਰਵਾਲਾ ਦੀ ਸਾਧ-ਸੰਗਤ ਨੇ 22 ਯੂਨਿਟ ਖੂਨਦਾਨ ਕੀਤਾ। ਇਸ ਮੌਕੇ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਤੇ ਗੁਰਦਾਸ ਸਿੰਘ ਇੰਸਾਂ ਇਸ ਕੈਂਪ ਵਿੱਚ ਵਿਸੇਸ਼ ਤੌਰ ‘ਤੇ ਪਹੁੰਚੇ।

ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਸੰਕਟ ਦੇ ਚਲਦਿਆਂ ਥੈਲੇਸੀਮੀਆਂ ਪੀੜਤ ਮਰੀਜ਼ਾਂ, ਐਮਰਜੈਂਸੀ ਤੇ ਐਕਸੀਡੈਂਟ ਮਰੀਜਾਂ ਲਈ ਬਲੱਡ ਦੀ ਬਹੁਤ ਜਰੂਰਤ ਸੀ। ਅਤੁੱਲਿਆ ਬਲੱਡ ਬੈਂਕ ਦੇ ਕਹਿਣ ‘ਤੇ ਡੇਰਾ ਸੱਚਾ ਸੌਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬਲੱਡ ਬੈਂਕ ਨੂੰ ਖੂਨਦਾਨ ਕਰਨ ਦਾ ਵਿਚਾਰ ਬਣਾਇਆ

 

ਇਹ ਖੂਨਦਾਨ ਕੈਂਪ ਪਿਛਲੀ 31 ਮਈ ਤੋਂ ਲਗਾਇਆ ਜਾ ਰਿਹਾ ਹੈ। 31 ਮਈ ਨੂੰ ਗਿੱਦੜਬਾਹਾ ਬਲਾਕ ਨੇ 15 ਯੂਨਿਟ ਖੂਨਦਾਨ, 1 ਜੂਨ ਨੂੰ ਲੰਬੀ ਬਲਾਕ ਨੇ 20 ਯੂਨਿਟ ਖੂਨਦਾਨ, 02 ਜੂਨ ਨੂੰ ਚਿੱਬੜਾਂਵਾਲੀ ਬਲਾਕ ਨੇ 15 ਯੂਨਿਟ ਖੂਨਦਾਨ, 3 ਜੂਨ ਨੂੰ ਕਬਰਵਾਲਾ ਬਲਾਕ ਨੇ 22 ਯੂਨਿਟ ਖੂਨਦਾਨ ਤੇ ਅੱਜ ਬਲਾਕ ਦੋਦਾ ਨੇ 15 ਯੂਨਿਟ ਖੂਨਦਾਨ ਕੀਤਾ।

ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਬਲੱਡ ਬੈਂਕ ਵਿੱਚ 150 ਯੂਨਿਟ ਖੂਨਦਾਨ ਕੀਤਾ ਗਿਆ। ਹੁਣ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰਾਂ ਵੱਲੋਂ 238 ਯੂਨਿਟ ਖੂਨਦਾਨ ਕੀਤਾ ਜਾ ਚੁੱਕਿਆ ਹੈ। ਜੇ ਜਰੂਰਤ ਪਈ ਤਾਂ ਅੱਗੇ ਵੀ ਖੂਨਦਾਨ ਕਰਦੇ ਰਹਾਂਗੇ। ਉਨ੍ਹਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਹਰ ਘੜੀ ਡੇਰੇ ਦੇ ਸੇਵਾਦਾਰ ਜਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ।

ਇਸ ਮੌਕੇ ਡਾ. ਚੇਤਨ ਖੁਰਾਣਾ ਨੇ ਕਿਹਾ ਕਿ ਸਾਡੇ ਇੱਕ ਵਾਰ ਕਹਿਣ ‘ਤੇ ਸ਼ਾਹ ਸਤਨਾਮ ਜੀ ਗਰੀਨ ਐੱਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਆ ਜਾਂਦੇ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਪ੍ਰੇਰਨਾਂ ਸਦਕਾ ਸੇਵਾਦਾਰ ਬਲੱਡ ਦੇਣ ਲਈ ਇਕਦਮ ਇਕੱਠੇ ਹੋ ਜਾਂਦੇ ਹਨ। ਪਿਛਲੇ ਇੱਕ ਮਹੀਨੇ ਵਿੱਚ ਇਹ ਤਿੰਨ ਵਾਰ ਖੂਨਦਾਨ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।