(ਭੂਸ਼ਨ ਸਿੰਗਲਾ) ਪਾਤੜਾਂ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਖਾਂਗ ਦੇ ਵਸਨੀਕ ਕੁਲਵੀਰ ਸਿੰਘ ਇੰਸਾਂ ਪੁੱਤਰ ਸੰਦੀਪ ਇੰਸਾਂ ਦਾ ਹਜ਼ਾਰਾ ਰੁਪਏ ਵੀ ਇਮਾਨ (Honesty) ਨਾ ਡੁਲਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੀ ਰਾਸ਼ੀ ਬਰਾਮਦ ਹੋਈ ਜਿਸ ਨੂੰ ਲੈ ਕੇ ਉਨ੍ਹਾਂ ਨੇ ਪਿੰਡ ਦੀ ਸਾਂਝੀਆ ਥਾਂਵਾ ’ਤੇ ਅਨਾਂਉਸਮੈਂਟ ਕਰਵਾਈ ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹ ਰਾਸ਼ੀ ਅਮਰਾ ਰਾਮ ਪੁੱਤਰ ਈਸ਼ਰ ਰਾਮ ਨਿਵਾਸੀ ਖਾਂਗ ਦੇ ਸਨ ਤਾਂ ਉਸਨੇ ਇਮਾਨਦਾਰੀ ਦਿਖਾਂਉਦਿਆ ਦੇ ਪਿੰਡ ਦੇ ਜਿੰਮੇਵਾਰ ਬੰਦਿਆ ਦੇ ਸਾਹਮਣੇ ਉਸਨੂੰ ਦੇ ਦਿੱਤੇ।
ਆਪਣੀ ਰਾਸ਼ੀ ਪ੍ਰਾਪਤ ਕਰਨ ਦੇ ਉਪਰੰਤ ਅਮਰਾ ਰਾਮ ਨੇ ਕਿਹਾ ਕਿ ਧੰਨ ਨੇ ਤੁਹਾਡੇ ਗੁਰੂ ਜੀ ਜਿਨ੍ਹਾਂ ਦੀ ਸਿੱਖਿਆ ’ਤੇ ਤੁਸੀਂ ਅਜਿਹੇ ਨੇਕ ਕੰਮ ਕਰਦੇ ਹੋ। ਇਸ ਮੌਕੇ ਪਿੰਡ ਦਾ ਸਰਪੰਚ ਮਿੱਠੂ ਰਾਮ ਬਲਾਕ ਕਮੇਟੀ ਮੈਂਬਰ ਬੰਤਾ ਰਾਮ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਧੂਪ ਸਿੰਘ ਇੰਸਾਂ, ਓਮ ਪ੍ਰਕਾਸ਼ ਇੰਸਾਂ, ਬਾਬੂ ਰਾਮ ਇੰਸਾਂ ਤੋਂ ਇਲਾਵਾ ਪਿੰਡ ਖਾਂਗ ਦੇ ਜਿੰਮੇਵਾਰ ਵਿਆਕਤੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ