ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀ ਖੁਸ਼ੀ ’ਚ 31 ਫੁੱਟ ਲੰਮਾ ਗਰੀਟਿੰਗ ਕਾਰਡ ਬਣਾ ਕੇ ਪੂਜਨੀਕ ਗੁਰੂ ਜੀ ਨੂੰ ਭੇਜਿਆ

ਗਰੀਟਿੰਗ ਕਾਰਡ ਨੂੰ ਬਨਾਉਣ ਲਈ 7 ਦਿਨ ਦਾ ਸਮਾਂ ਲਗਿਆ

(ਸੁਰੇਸ਼ ਗਰਗ) ਸੀ੍ ਮੁਕਤਸਰ ਸਾਹਿਬ । ਪੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਉਪਕਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨੇਕਾਂ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀਆਂ ਵਧਾਈਆਂ ਦੇਣ ਲਈ ਸੰਦਰ-ਸੰਦਰ ਡਜਾਇਨਾਂ ਵਾਲੇ ਗਰੀਟਿੰਗ ਕਾਰਡ ਭੇਜ ਰਹੇ ਹਨ।

ਇਸ ਲੜੀ ਤਹਿਤ ਬਲਾਕ ਚਿੱਬੜਾਂਵਾਲੀ ਦੇ ਪਿੰਡ ਭੰਗਚੜੀ ਤੋਂ ਪ੍ਰੇਮੀ ਜੰਗ ਸਿੰਘ ਇੰਸਾਂ ਪੁੱਤਰ ਕਰਤਾਰ ਸਿੰਘ ਨੇ 31ਵੇਂ ਪਵਿੱਤਰ ਮਹਾਂ-ਪਰਉਪਕਾਰ (ਗੁਰਗੱਦੀ) ਦਿਵਸ ਦੀ ਖੁਸ਼ੀ ’ਚ 31 ਫੁੱਟ ਲੰਬਾ ਸੰਦਰ ਮਨਮੋਹਕ ਗਰੀਟਿੰਗ ਕਾਰਡ ਬਣਾ ਕੇ ਡਾਕ ਰਾਹੀਂ ਪੂਜਨੀਕ ਗੁਰੂ ਜੀ ਨੂੰ ਭੇਜਿਆ ਗਿਆ ਇਸ ਕਾਰਡ ਦਾ ਵਜਨ 600 ਗ੍ਰਾਮ ਹੈ। ਇਸ ਮੌਕੇ ਬਲਾਕ ਚਿੱਬੜਾਵਾਲੀ ਦੇ ਬਲਾਕ 15 ਮੈਂਬਰ ਚਿਮਨ ਲਾਲ ਇੰਸਾਂ ਨੇ ਦਸਿਆ ਕਿ ਇਹ ਕਾਰਡ ਪ੍ਰੇਮੀ ਜੰਗ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਵੱਲੋਂ 1990 ਤੋਂ 2021 ਤੱਕ ਕੀਤੇ ਗਏ ਮਾਨਵਤਾ ਭਲਾਈ ਦੇ ਕੰਮ ਦਰਸਾਏ ਗਏ ਹਨ। ਇਹ 31 ਫੁੱਟ ਲੰਬਾਂ ਗਰੀਟਿੰਗ ਕਾਰਡ ਬੜਾ ਸੁੰਦਰ ਤੇ ਮਨਮੋਹਕ ਹੈ। ਇਸ ਮੌਕੇ ਪ੍ਰੇਮੀ ਜੰਗ ਸਿੰਘ ਨੇ ਦਸਿਆ ਕਿ ਇਸ ਸਬੰਧੀ ਪੂਜਨੀਕ ਗੁਰੂ ਜੀ ਨੇ ਸੋਝੀ ਦਿੱਤੀ ਤਾਂ 1996 ਤੋਂ ਲੈ ਕੇ ਹੁਣ ਤੱਕ ਸੱਚੀ ਸਿਕਸ਼ਾ ’ਚ ਪੂਜਨੀਕ ਗੁਰੂ ਜੀ ਦੇ ਸੰਦਰ-ਸੁੰਦਰ ਸਰੂਪ ਤੇ ਕੀਤੇ ਮਾਨਵਤਾ ਭਲਾਈ ਦੇ ਕੰਮਾਂ ਦੇ ਸਰੂਪ ਲੈ ਕੇ ਆਪਣੇ ਪਰਿਵਾਰ ਅਤੇ ਬਲਾਕ 15 ਮੈਂਬਰ ਚਿਮਨ ਲਾਲ ਇੰਸਾਂ ਦੇ ਸਹਿਯੋਗ ਨਾਲ 7 ਦਿਨਾਂ ’ਚ ਇਹ ਕਾਰਡ ਤਿਆਰ ਕੀਤਾ ਗਿਆ।

ਦੱਸਣਯੋਗ ਹੈ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਬਖਸ਼ ਕੇ ਆਪਣਾ ਉਤਰਾਅਧਿਕਾਰੀ ਬਣਾਇਆ ਸੀ ਇਸ ਮੌਕੇ ’ਤੇ ਸਾਧ-ਸੰਗਤ ਵੱਖਰੇ-ਵੱਖਰੇ ਅੰਦਾਜ਼ ’ਚ ਆਪਣੇ ਮੁਰਸ਼ਿਦ ਨੂੰ ਸੰੁਦਰ ਤੇ ਮਨਮੋਹਕ ਗ੍ਰੀਟਿੰਗ ਕਾਰਨ ਡੇਜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ