Warm Clothes Distribution: ਕੜਾਕੇ ਦੀ ਪੈ ਰਹੀ ਠੰਢ ’ਚ ਡੇਰਾ ਪ੍ਰੇਮੀ ਜ਼ਰੂਰਤਮੰਦਾਂ ਦਾ ਸਹਾਰਾ ਬਣੇ

Warm Clothes Distribution
ਪਟਿਆਲਾ : ਜਿੰਮੇਵਾਰ ਤੇ ਸਾਧ-ਸੰਗਤ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਗਰਮ ਕੰਬਲ ਤੇ ਕੱਪੜੇ ਵੰਡਦੇ ਹੋਏ।

ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ ਸੰਗਤ ਨੇ ਭੱਠੇ ’ਤੇ ਜ਼ਰੂਰਤਮੰਦਾਂ ਨੂੰ ਵੰਡੇ ਕੱਪੜੇ

Warm Clothes Distribution: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੜਾਕੇ ਦੀ ਪੈ ਰਹੀ ਠੰਢ ’ਚ ਡੇਰਾ ਸ਼ਰਧਾਲੂ ਲੋੜਵੰਦਾਂ ਪਰਿਵਾਰਾਂ ਦਾ ਸਹਾਰਾ ਬਣੇ ਤੇ ਉਨ੍ਹਾਂ ਨੂੰ ਗਰਮ ਕੱਪੜੇ ਵੰਡ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿੰਮੇਵਾਰਾਂ ਨੇ ਦੱਸਿਆ ਕਿ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਧਬਲਾਨ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਵੱਲੋਂ ਪਿੰਡ ਰੱਖੜਾ ਦੇ ਭੱਠੇ ’ਤੇ ਮਜ਼ਦੂਰੀ ਕਰਦੇ 100 ਦੇ ਕਰੀਬ ਗਰੀਬਾਂ ਨੂੰ ਤੇ ਉਨ੍ਹਾਂ ਦੇ ਬੱਚਿਆਂ ਨੂੰ ਕੜਾਕੇ ਦੀ ਸਰਦੀ ਤੋਂ ਬਚਣ ਲਈੰ ਕੰਬਲ, ਗਰਮ ਸਾਲ, ਕੱਪੜੇ ਟੋਪੀਆਂ, ਬੂਟ, ਜੁਰਾਬਾਂ ਆਦਿ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ।

ਇਹ ਵੀ ਪੜ੍ਹੋ: Social Media Viral News: ਜਗਦੀਪ ਸਿੰਘ ਕਿਵੇਂ ਬਣੇ ਇੱਕ ਦਿਨ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਵਿਅਕਤੀ?

ਇਸ ਮੌਕੇ 85 ਮੈਂਬਰ ਹਰਮਿੰਦਰ ਇੰਸਾਂ, ਕੈਪਟਨ ਜਰਨੈਨ ਸਿੰਘ ਇੰਸਾਂ, ਜਸਪ੍ਰੀਤ ਜੱਸੀ, ਆਈ ਟੀ ਵਿੰਗ ਦੇ ਮੈਂਬਰ ਸੂਰਜ ਪ੍ਰਕਾਸ਼ ਇੰਸਾਂ, ਪਰਮਿੰਦਰ ਗੋਲਡੀ ਇੰਸਾਂ ਆਦਿ ਨੇ ਗੱਲ ਕਰਦਿਆ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਧਬਲਾਨ ਦੀ ਸਾਧ ਸੰਗਤ ਨੇ ਪਿੰਡ ਰੱਖੜਾ ਦੇ ਇੱਟਾ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ, ਬੱਚਿਆਂ ਸਣੇ ਔਰਤਾਂ ਨੂੰ ਜ਼ਰੂਰਤ ਅਨੁਸਾਰ 100 ਦੇ ਕਰੀਬ ਕੰਬਲ, ਗਰਮ ਸਾਲ, ਟੋਪੀਆਂ, ਬੂਟ, ਕੱਪੜੇ, ਜੁਰਾਬਾਂ, ਟੋਪੀਆਂ ਆਦਿ ਵੰਡੇ ਗਏ।

Warm Clothes Distribution
ਪਟਿਆਲਾ : ਜਿੰਮੇਵਾਰ ਤੇ ਸਾਧ-ਸੰਗਤ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਗਰਮ ਕੰਬਲ ਤੇ ਕੱਪੜੇ ਵੰਡਦੇ ਹੋਏ।

ਉਨ੍ਹਾਂ ਦੱਸਿਆ ਕਿ ਜਦੋਂ ਨੰਗੇ ਪੈਰ ਘੁੰਮ ਰਹੇ ਬੱਚਿਆਂ ਨੂੰ ਗਰਮ ਜਰਾਬਾਂ, ਕੋਟੀਆਂ ਦਿੱਤੀਆਂ ਗਈਆਂ ਤਾਂ ਉਨ੍ਹਾਂ ਦੇ ਚਿਹਰੇ ’ਤੇ ਖੁਸ਼ੀ ਵੇਖਣ ਯੋਗ ਸੀ ਤੇ ਉਨ੍ਹਾਂ ਦੀ ਖੁਸ਼ੀ ਵੇਖ ਸਮੂਹ ਜਿੰਮੇਵਾਰ ਤੇ ਸਾਧ ਸੰਗਤ ’ਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਕਿਹਾ ਕਿ ਇਹ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਪੂਜਨੀਕ ਗੁਰੂ ਜੀ ਵੱਲੋਂ ਦਿਸ਼ਾ-ਨਿਰਦੇਸ਼ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਖੁਸ਼ੀ ਅੱਜ ਉਹਨਾਂ ਨੂੰ ਸਮਾਨ ਦੇ ਕੇ ਮਿਲੀ ਹੈ ਉਸ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਇੱਟਾ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸਮੂਹ ਡੇਰਾ ਸ਼ਰਧਾਲੂਆਂ ਵੱਲੋਂ ਦਿੱਤੇ ਸਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ ਬੱਲੀ, ਚਰਨ ਸਿੰਘ ਇੰਸਾਂ, ਸਾਗਰ ਅਰੌੜਾ, ਕਰਮਜੀਤ ਇੰਸਾਂ ਪਸਿਆਣਾ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਮੌਜੂਦ ਸੀ।

LEAVE A REPLY

Please enter your comment!
Please enter your name here