ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਸੈੱਲਰ ਮਾਲਕਾਂ ਨਾਲ ਕੀਤੀ ਮੀਟਿੰਗ

Deputy Commissioner Ferozepur

ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਥਿੰਦ, ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਰਹੇ ਮੌਜ਼ੂਦ | Deputy Commissioner Ferozepur

ਫਿਰੋਜ਼ਪੁਰ (ਸੱਤਪਾਲ ਥਿੰਦ)। ਜ਼ਿਲ੍ਹਾ ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ (Deputy Commissioner Ferozepur) ਵੱਲੋਂ ਸ਼ੁਕਰਵਾਰ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਥਿੰਦ ਅਤੇ ਵੱਖ-ਵੱਖ ਫਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਰਹੇ । ਇਸ ਮੌਕੇ ਉਨ੍ਹਾਂ ਨੇ ਮਾਰਕੀਟ ਕਮੇਟੀ ਵਿਖੇ ਪਹੁੰਚੇ ਸੈਲਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਮੁਸ਼ਕਿਲਾਂ ਨੂੰ ਸੁਣਿਆ ਗਿਆ ਤੇ ਮੌਕੇ ’ਤੇ ਹੱਲ ਕੀਤਾ ਗਿਆ ।

ਇਹ ਵੀ ਪੜ੍ਹੋ : ਸਰਸਾ ’ਚ ਵੱਡੀ ਕਾਰਵਾਈ, ਮੈਡੀਕਲ ਸਟੋਰ ਕੀਤਾ ਸੀਲ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਸੀ ਫਿਰੋਜ਼ਪੁਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਗੁਰੂ ਹਰਸਹਾਏ ਦੀ ਮੰਡੀ ਦੇ ਵਿੱਚ ਆਏ ਸਾਰੇ ਅਫਸਰ ਸਾਹਿਬਾਨ ਤੇ ਸਾਡੀ ਸਾਰੀ ਖਰੀਦ ਏਜੰਸੀਆਂ ਦੇ ਨਾਲ ਸਾਰੀਆਂ ਮੰਡੀਆਂ ਦਾ ਦੌੜਾ ਕੀਤਾ ਜਾ ਰਿਹਾ ਫਿਰੋਜਪੁਰ ਦੀਆਂ ਮੰਡੀਆਂ, ਗੁਰੂ ਹਰਸਹਾਏ, ਮੰਡੀ ਪੰਜੇ ਕੇ ਉਤਾੜ, ਤਲਵੰਡੀ ਭਾਈ ਅਤੇ ਹੋਰ ਮੰਡੀਆਂ ਦੇਖਦੇ ਆਂ ਰਹੇ ਹਾਂ ਤੇ ਜਿਹੜੇ ਵੀ ਆੜਤੀਆਂ, ਸਾਡੇ ਕਿਸਾਨ ਨੂੰ ਕੋਈ ਪ੍ਰੋਬਲਮ ਆਉਦੀ ਹੈ ਉਹ ਕੋਸ਼ਿਸ਼ ਕਰਦੇ ਹਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਅਗਰ ਪ੍ਰੋਬਲਮ ਆਉਂਦੀਆਂ ਨੇ ਤੇ ਪਰ ਅਸੀਂ ਯਕੀਨ ਦਿਵਾਉਦੇ ਆ ਉਹਨਾਂ ਦੀਆਂ ਮੁਸਕਲਾਂ ਦਾ ਹੱਲ ਕੀਤਾ ਜਾਵੇ ।

ਉਨ੍ਹਾਂ ਕਿਹਾ ਕਿ ਕਿਸਾਨ ਫਸਲ ਲੈ ਕੇ ਆਉਂਦਾ ਹੈ ਉਹ ਸੁੱਕੀ ਫਸਲ ਲੈ ਕੇ ਆਵੇ ਤਾਂ ਜੋ ਅਸੀਂ ਤੁਰੰਤ ਖਰੀਦ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਲਿਫਟਿੰਗ ਅੱਜ ਤੋਂ ਮੁਕੰਮਲ ਕੀਤੀ ਜਾਵੇਗੀ, ਪਰਚੇਸ ਤਾਂ ਪਹਿਲਾਂ ਹੋ ਗਈ ਹੈ ਉਸ ਦੀ ਪੇਮੈਂਟ ਵੀ ਅਸੀਂ ਕਿਸਾਨਾਂ ਦੇ ਖਾਤੇ ਵਿੱਚ ਪਵਾ ਰਹੇ ਹਾਂ।