ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਗਊਸ਼ਾਲਾ ’ਚ ਕੀਤੀ ਸੇਵਾ ਤੇ ਕਿਹਾ ਠੰਢ ’ਚ ਰੱਖੋ ਗਾਵਾਂ ਦਾ ਖਾਸ ਧਿਆਨ

Fazilka-Cowshed
ਫਾਜ਼ਿਲਕਾ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਪਰਿਵਾਰ ਸਮੇਤ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਵਿਖੇ ਪੁੱਜੇ। ਤਸਵੀਰ :ਰਜਨੀਸ਼ ਰਵੀ 

ਡਿਪਟੀ ਕਮਿਸ਼ਨਰ ਨੇ ਪਰਿਵਾਰ ਸਮੇਤ ਸਰਕਾਰੀ ਗਊਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ (Fazilka Cowshed)

  • ਦਾਨੀ ਸੱਜਣਾਂ ਨੂੰ ਗਊਸ਼ਾਲਾ ਵਿਖੇ ਵੱਧ ਤੋਂ ਵੱਧ ਸੇਵਾ ਦੇਣ ਦੀ ਕੀਤੀ ਅਪੀਲ

(ਰਜਨੀਸ਼ ਰਵੀ) ਫਾਜ਼ਿਲਕਾ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਪਰਿਵਾਰ ਸਮੇਤ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ ਅਤੇ ਆਪਣੀ ਹੱਥੀ ਗਊਵੰਸ਼ ਨੂੰ ਗੁੜ ਖਵਾਇਆ। ਇਸ ਮੌਕੇ ਉਨ੍ਹਾਂ ਗਊਵੰਸ਼ ਦੀ ਸੰਭਾਲ ਕਰ ਰਹੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਗਊਵੰਸ਼ ਦਾ ਪੂਰਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਰਦੀ ਤੋਂ ਬਚਾਉਣ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਣ। (Fazilka Cowshed)

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਉਵੰਸ਼ ਨੂੰ ਪੂਰੀ ਮਾਤਰਾ ਵਿਚ ਹਰਾ-ਚਾਰਾ, ਤੂੜੀ ਆਦਿ ਖੁਰਾਕ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸਿਹਤ ਠੀਕ ਰਹੇ ਇਸ ਲਈ ਰੋਜ਼ਾਨਾ ਪੱਧਰ ’ਤੇ ਵੈਟਨਰੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਸਨੂੰ ਵੱਖਰੇ ਤੌਰ ’ਤੇ ਸ਼ਿਫਟ ਕਰਕੇ ਉਸਦਾ ਇਲਾਜ ਕਰਵਾਇਆ ਜਾਵੇ ਤਾਂ ਜ਼ੋ ਹੋਰ ਪਸ਼ੂ ਬਿਮਾਰ ਨਾ ਹੋਣ।

ਪਸ਼ੂਆਂ ਨੂੰ ਸੜਕਾਂ ’ਤੇ ਨਾ ਛਡਿਆ ਜਾਵੇ (Fazilka Cowshed)

Fazilka-Cowshed

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲਾ ਕਰਦਿਆਂ ਬੇਸਹਾਰਾ ਪਸ਼ੂਆਂ ਨੁੰ ਲਗਾਤਾਰ ਵੱਖ-ਵੱਖ ਗਉਸ਼ਾਲਾਵਾਂ ਵਿਖੇ ਭੇਜਿਆ ਜਾ ਰਿਹਾ ਹੈ ਤਾਂ ਜੋ ਇਕ ਪਾਸੇ ਤਾਂ ਗਊਵੰਸ਼ ਦੀ ਬਿਹਤਰੀਨ ਤਰੀਕੇ ਨਾਲ ਸੰਭਾਲ ਹੋ ਸਕੇ ਦੂਜੇ ਪਾਸੇ ਬੇਸਹਾਰਾ ਪਸ਼ੁਆਂ ਕਰਕੇ ਸੜਕੀ ਦੁਰਘਟਨਾਵਾਂ ਹੋਣ ’ਤੇ ਵੀ ਠੱਲ੍ਹ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪਸ਼ੂਆਂ ਨੂੰ ਸੜਕਾਂ ’ਤੇ ਨਾ ਛਡਿਆ ਜਾਵੇ ਕਿਉਂ ਜੋ ਸਰਦੀ ਅਤੇ ਧੁੰਦ ਦੇ ਮੌਸਮ ਵਿਚ ਪਸ਼ੂਆਂ ਦੇ ਸੜਕ ’ਤੇ ਹੋਣ ਨਾਲ ਕਈ ਵਾਰ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਬਰਨਾਲਾ ’ਚ ਹੋਈ ਕਿਸਾਨਾਂ ਦੀ ਮਹਾਂ ਪੰਚਾਇਤ, ਕਰ ਦਿੱਤਾ ਵੱਡਾ ਐਲਾਨ

ਉਨ੍ਹਾਂ ਸਮਾਜ ਸੇਵੀਆਂ ਅਤੇ ਦਾਨੀ ਸਜਣਾਂ ਨੂੰ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਗਊਸ਼ਾਲਾ ਨੁੰ ਦਾਨ ਸੇਵਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਕਿਸੇ ਨਾ ਕਿਸੇ ਰੂਪ ਵਿਚ ਦਾਨ-ਪੁੰਨ ਕਰਨਾ ਚਾਹੀਦਾ ਹੈ ਤਾਂ ਜੋ ਗਊਸ਼ਾਲਾ ਵਿਖੇ ਰਹਿ ਰਹੇ ਗਾਵਾਂ ਦੀ ਹਰ ਪਖੋਂ ਸੰਭਾਲ ਹੋ ਸਕੇ। ਇਸ ਮੌਕੇ ਨਰੇਸ਼ ਕੁਮਾਰ ਚਾਵਲਾ, ਸੋਨੂ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ। (Fazilka Cowshed)