ਡਰੱਗ ਫਰੀ ਮੁਹਿੰਮ : ਗੁਰਦੁਆਰਿਆਂ ਤੇ ਮੰਦਰਾਂ ’ਚ ਵੀ ਗੂੰਜੇਗਾ ਨਸ਼ਾ ਮੁਕਤੀ ਦਾ ਸੰਦੇਸ਼

Depth

ਹਰ ਰੋਜ 8 ਵਜੇ ਅਤੇ ਸ਼ਾਮ ਨੂੰ 6 ਵਜੇ ਚਲਾਈ ਜਾਵੇਗੀ ਆਡਿਓ ਕਲਿੱਪ

ਸਰਸਾ (ਸੱਚ ਕਹੂੰ ਨਿਊਜ਼)। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਵੀਰਵਾਰ ਨੂੰ ਆਪਣੇ ਦਫਤਰ ’ਚ ਡਰੱਗ ਫਰੀ ਸਰਸਾ ਮੁਹਿੰਮ ਦੇ ਤਹਿਤ ਆਡਿਓ ਸੰਦੇਸ਼ ਕਲਿੱਪ ਲਾਂਚ (The message of drug addiction) ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸਰਸਾ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਤੋਂ ਬਚਾਉਣ ਲਈ ਹਰ ਨਾਗਰਿਕ ਨੂੰ ਪੂਰੀ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਉਣਾ ਹੋਵੇਗਾ। (Depth)

ਇਸਦੇ ਨਾਲ-ਨਾਲ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਲੜਾਈ ਖਿਲਾਫ਼ ਇਕਜੁਟ ਹੋਣਾ ਹੋਵੇਗਾ। ਇਹ ਆਡਿਓ ਕਲਿੱਪ ਸਾਰੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਭਿਜਵਾਈ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ ਯਸ਼ ਜਾਲੁਕਾ, ਜ਼ਿਲ੍ਹਾ ਨਗਰ ਕਮਿਸ਼ਨਰ ਡਾ. ਕਿਰਨ ਸਿੰਘ, ਡੀਡੀਪੀਓ ਰਾਜੇਸ਼ ਕੁਮਾਰ, ਜ਼ਿਲ੍ਹਾ ਸਮਾਜ ਕਲਿਆਣ, ਅਧਿਕਾਰੀ ਨਰੇਸ਼ ਬੱਤਰਾ ਆਦਿ ਮੌਜ਼ੂਦ ਸਨ।

ਸਵੇਰੇ 8 ਵਜੇ ਤੇ ਸ਼ਾਮ ਨੂੰ 6 ਵਜੇ ਚਲਾਈ ਜਾਵੇਗੀ ਆਡਿਓ ਕਲਿੱਪ

ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਸਾਰੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸੰਸਥਾਨਾਂ ਤੇ ਗੁਰਦੁਆਰਿਆਂ, ਮੰਦਰਾਂ ’ਚ ਇਸ ਸੰਦੇਸ਼ ਨੂੰ ਚਲਾਉਣ ਤਾਂ ਕਿ ਹਰ ਨਾਗਰਿਕ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਦੀ ਜਾਣਕਾਰੀ ਮਿਲੇ। ਇਸਦੇ ਨਾਲ ਹੀ ਨਗਰ ਪ੍ਰੀਸ਼ਦ ਤੇ ਮਾਰਕਿਟ ਕਮੇਟੀਆਂ ਦੇ ਡੋਰ-ਟੂ-ਡੋਰ ਕਚਰਾ ਇਕੱਠਾ ਕਰਨ ਵਾਲੇ ਵਾਹਨਾਂ ’ਤੇ ਵੀ ਇਹ ਕਲਿੱਪ ਚਲਾਈ ਜਾਵੇ, ਜਿਸ ਨਾਲ ਨਸ਼ੇ ਖਿਲਾਫ਼ ਇਸ ਮੁਹਿੰਮ ਦਾ ਸੰਦੇਸ਼ ਘਰ-ਘਰ ਤੱਕ ਪਹੁੰਚ ਸਕੇ।

ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਡੈੱਪਥ ਮੁਹਿੰਮ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਲਈ ਸ਼ੁਰੂ ਕੀਤੀ ਗਈ ਡੈੱਪਥ ਮੁਹਿੰਮ (ਧਿਆਨ, ਯੋਗਾ ਅਤੇ ਤੰਦਰੁਸਤੀ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ) ਰੰਗ ਲਿਆ ਰਹੀ ਹੈ। ਪੂਜਨੀਕ ਗੁਰੂ ਜੀ ਦੇ ਇਸ ਯਤਨ ਤੋਂ ਪ੍ਰੇਰਿਤ ਹੋ ਕੇ ਜਿੱਥੇ ਲੱਖਾਂ ਲੋਕ ਨਸ਼ਾ ਛੱਡ ਰਹੇ ਹਨ ਉੱਥੇ ਆਮ ਜਨਤਾ ਤੋਂ ਲੈ ਕੇ ਸਮਾਜ ਦੇ ਪਤਵੰਤੇ ਸੱਜਣ ਵੀ ਇਸ ਮੁਹਿੰਮ ਨਾਲ ਜੁੜ ਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲੈ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ