ਸਵੇਰੇ ਸਾਢੇ ਪੰਜ ਵਜੇ ਤੋਂ ਰੋਕੀ ਗਈ ਹੈ ਉਡਾਣ
ਨਵੀਂ ਦਿੱਲੀ, ਏਜੰਸੀ। ਦਿੱਲੀ ਹਵਾਈ ਅੱਡੇ ‘ਤੇ ਸੰਘਣੇ ਕੋਹਰੇ ਕਾਰਨ ਸ਼ੁੱਕਰਵਾਰ ਨੂੰ ਸਵੇਰੇ ਸਾਢੇ ਪੰਜ ਵਜੇ ਤੋਂ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਤੋਂ ਕੈਟ 3 ਸੀ ਲਾਗੂ ਹੈ, ਜਿਸ ਕਾਰਨ ਜਹਾਜ਼ਾਂ ਦਾ ਪ੍ਰਸਥਾਨ ਪੂਰੀ ਤਰ੍ਹਾਂ ਰੁਕ ਗਿਆ ਹੈ। ਸਵੇਰੇ 6 ਵਜੇ ਤੋਂ ਬਾਅਦ ਕੁਝ ਹੀ ਜਹਾਜ਼ ਇੱਥੇ ਉਤਰ ਸਕੇ ਹਨ। ਉਹਨਾਂ ਦੱਸਿਆ ਕਿ ਸਿੰਗਾਪੁਰ ਤੋਂ ਆ ਰਹੇ ਇੱਕ ਜਹਾਜ਼ ਨੂੰ ਉਤਰਨ ਲਈ ਕਿਤੇ ਹੋਰ ਭੇਜਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ















