ਸੰਘਣੀ ਧੁੰਦ ਕਾਰਨ ਭਿੜੀਆਂ ਗੱਡੀਆਂ

Dense Fog, Shiver The Vehicles

ਹਾਦਸੇ ‘ਚ ਸੱਤ ਜਣੇ ਜ਼ਖਮੀ

ਬਰਨਾਲਾ, ਜੀਵਨ ਰਾਮਗੜ੍ਹ। ਬਰਨਾਲਾ-ਮੋਗਾ ਰੋਡ ‘ਤੇ ਸਥਿਤ ਰਾਮਗੜ੍ਹ ਪਿੰਡ ਕੋਲ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਚਾਰ ਗੱਡੀਆਂ ਆਪਸ ‘ਚ ਟਕਰਾ ਗਈਆਂ ਜਿਸ ਕਾਰਨ ਲਗਭਗ 7 ਜਣੇ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਐਂਬੂਲੈਂਸ ਰਾਹੀਂ ਬਰਨਾਲਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ ਹੈ। ਜਿਸ ‘ਚ ਇੱਕ ਟਰੱਕ, ਇੱਕ ਇਨੋਵਾ, ਇੱਕ ਸਵਿੱਫਟ ਅਤੇ ਇੱਕ ਵੈਨ ਸ਼ਾਮਲ ਹੈ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਟੱਲੇਵਾਲ ਦੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਇੰਨ੍ਹਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਜਿਸ ਕਾਰਨ ਕਈ ਕੀਮਤ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹਨਾਂ ਦਿਨਾਂ ‘ਚ ਵਾਹਨ ਘੱਟ ਰਫ਼ਤਾਰ ਨਾਲ ਚਲਾਉਣ ਜਾਂ ਫਿਰ ਸਫਰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਲੋਕ ਤੇਜ ਰਫ਼ਤਾਰ ਅਤੇ ਨਿਯਮਾਂ ਦੀ ਪਾਲਣ ਨਹੀਂ ਕਰਦੇ ਜਿਸ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ