ਜ਼ਿਲ੍ਹੇ ’ਚੋਂ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ, 11 ਡੇਂਗੂ ਪਾਜ਼ਿਟਿਵ ਕੇਸ ਮਿਲੇ

Dengue
ਪਟਿਆਲਾ : ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਕੁੱਲ ਕੇਸਾਂ ਦੀ ਗਿਣਤੀ 1019 ਪੁੱਜੀ (Dengue )

(ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚ ਡੇਂਗੂ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਹਰ ਰੋਜ਼ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਜ਼ਿਲ੍ਹੇ ਵਿੱਚੋਂ 11 ਹੋਰ ਨਵੇਂ ਡੇਂਗੂ ਦੇ ਕੇਸ ਮਿਲਣ ਨਾਲ ਜ਼ਿਲ੍ਹੇ ’ਚ ਡੇਂਗੂ ਪਾਜਿਟਿਵ ਮਰੀਜਾਂ ਦੀ ਗਿਣਤੀ 1019 ਹੋ ਗਈ ਹੈ। ਜਿਨ੍ਹਾਂ ਵਿੱਚੋਂ 60 ਮਰੀਜ ਐਕਟਿਵ ਹਨ (Dengue )।

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ‘ਹਰ ਸ਼ੁਕਰਵਾਰ-ਡੇਂਗੂ ਤੇ ਵਾਰ’ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਅੱਜ ਫੋਕਲ ਪੁਆਇੰਟ, ਪੀ ਵੀ ਆਰ ਸਿਨੇਮਾਂ, ਫੂਲ ਸਿਨੇਮਾਂ ਮਾਲਵਾ ਸਿਨੇਮਾਂ, ਕੈਪੀਟਲ ਸਿਨੇਮਾਂ ਅਤੇ ਫੈਕਟਰੀ ਏਰੀਆ ਆਦਿ ਵਿੱਚ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਚੈਕਿੰਗ ਦੌਰਾਨ ਹਫਤੇ ਵਿੱਚ ਇੱਕ ਵਾਰ ਖੜੇ ਪਾਣੀ ਦੇ ਸਰੋਤਾਂ ਨੂੰ ਖਤਮ ਕਰਨ ਲਈ ਜਾਗਰੂਕ ਵੀ ਕੀਤਾ ਗਿਆ।

ਸਿਹਤ ਟੀਮਾਂ ਵੱਲੋਂ ਹਫਤੇ ਦੌਰਾਨ 32371 ਘਰਾਂ ਦੀ ਕੀਤੀ ਚੈਕਿੰਗ ਦੌਰਾਨ 148 ਥਾਂਵਾ ’ਤੇ ਮਿਲਿਆ ਲਾਰਵਾ ਕਰਵਾਇਆ ਨਸ਼ਟ-ਸਿਵਲ ਸਰਜਨ

ਇਨ੍ਹਾਂ ਟੀਮਾਂ ਦਾ ਨਿਰੀਖਣ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਵੱਲੋਂ ਕੀਤਾ ਗਿਆ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਭਾਵੇ ਹੁਣ ਮੌਸਮ ਵਿੱਚ ਠੰਢਕ ਆਉਣ ਨਾਲ ਭਾਵੇਂ ਡੇਂਗੂ ਕੇਸਾਂ ਵਿੱਚ ਗਿਰਾਵਟ ਆਈ ਹੈ ਪ੍ਰੰਤੂ ਟੀਮਾਂ ਵੱਲੋਂ ਘਰ ਘਰ ਚੈਕਿੰਗ ਦੌਰਾਨ ਅਜੇ ਵੀ ਖੜੇ ਪਾਣੀ ਦੇ ਸਰੋਤਾ ਵਿੱਚ ਲਾਰਵਾ ਪਾਇਆ ਜਾ ਰਿਹਾ ਹੈ । ਜਿਸ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। Dengue

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦੀ ਰਾਜਪਾਲ ਨੂੰ ਇੱਕ ਹੋਰ ਚਿੱਠੀ

ਜ਼ਿਲ੍ਹਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਟੀਮਾਂ ਵੱਲੋਂ 32 ਹਜਾਰ 371 ਘਰਾਂ/ ਥਾਵਾਂ ਦਾ ਦੌਰਾ ਕਰਕੇ 148 ਥਾਵਾਂ ’ਤੇ ਮਿਲਿਆ ਲਾਰਵਾ ਨਸ਼ਟ ਕਰਵਾਇਆ ਜਾ ਚੁੱਕਾ ਹੈ ਅਤੇ ਜਿਲ੍ਹੇ ਵਿੱਚ ਅੱਜ 11 ਹੋਰ ਨਵੇਂ ਡੇਂਗੂ ਕੇਸ ਰਿਪੋਰਟ ਹੋਣ ਕੁੱਲ ਡੇਂਗੂ ਪਾਜ਼ਿਟਿਵ ਕੇਸਾਂ ਦੀ ਗਿਣਤੀ 1019 ਹੋ ਗਈ ਹੈ। ਜਿਨ੍ਹਾਂ ਵਿਚੋਂ 60 ਮਰੀਜ਼ ਐਕਟਿਵ ਹਨ । ਉਨ੍ਹਾਂ ਕਿਹਾ ਕਿ ਬੁਖਾਰ ਨਾਲ ਆਉਣ ਵਾਲੇ ਹਰੇਕ ਕੇਸ ਨੂੰ ਡੇਂਗੂ ਕੇਸ ਨਹੀਂ ਮੰਨਿਆ ਜਾ ਸਕਦਾ। ਕਿਓਕਿ ਓ.ਪੀ.ਡੀ. ਵਿੱਚ ਆੳਣ ਵਾਲੇ ਬੁਖਾਰ ਦੇ ਮਰੀਜਾਂ ਵਿੱਚ ਜਿਆਦਾਤਰ ਖਾਂਸੀ, ਜੁਕਾਮ ਆਦਿ ਦੇ ਲੱਛਣ ਵੀ ਪਾਏ ਜਾ ਰਹੇ ਹਨ। ਇਸ ਲਈ ਬੁਖਾਰ ਦੀ ਜਾਂਚ ਕਰਕੇ ਹੀ ਬੁਖਾਰ ਦਾ ਕਾਰਣ ਫਲੂ ਜਾਂ ਡੇਂਗੂ ਦੱਸਿਆ ਜਾ ਸਕਦਾ ਹੈ।