ਮਾਨ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿਖੇ ਪ੍ਰਦਰਸ਼ਨ, ਪੁਲਿਸ ਵੱਲੋਂ ਜਲਤੋਪਾਂ ਦਾ ਇਸਤੇਮਾਲ

chand

 ਐਨਐਸਯੂਆਈ ਵੱਲੋਂ ਕਾਂਗਰਸ ਭਵਨ ’ਚ ਕੀਤਾ ਗਿਆ ਇਕੱਠ, ਬੇਰੁਜ਼ਗਾਰੀ ਤੇ ਮੂਸੇਵਾਲਾ ਕਤਲ ਮਾਮਲੇ ‘ਚ ਸੀ ਪ੍ਰਦਰਸ਼ਨ

  • ਦਰਜਨ ਭਰ ਲਏ ਗਏ ਹਿਰਾਸਤ ’ਚ, ਦੇਰ ਸ਼ਾਮ ਨੂੰ ਕੀਤਾ ਗਿਆ ਰਿਹਾਅ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵੱਧ ਰਹੀਂ ਮਹਿੰਗਾਈ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਵਲੋਂ ਚੰਡੀਗੜ ਵਿਖੇ ਜੰਮ ਕੇ ਹੰਗਾਮਾ ਕੀਤਾ ਗਿਆ। ਐਨਐਸਯੂਆਈ ਦੇ ਕਾਰਕੁੰਨਾਂ ਵੱਲੋਂ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੂੰ ਵਧਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪਹਿਲਾਂ ਤੋਂ ਤਿਆਰੀ ਖੜੀ ਚੰਡੀਗੜ੍ਹ ਪੁਲਿਸ ਵੱਲੋਂ ਇਨਾਂ ਨੂੰ ਬੈਰੀਕੇਟਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਐਨਐਸਯੂਆਈ ਦੇ ਕਾਰਕੁੰਨਾਂ ਵੱਲੋਂ ਬੈਰੀਕੇਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਜਲ ਤੋਪਾ ਦਾ ਇਸਤੇਮਾਲ ਕਰਦੇ ਹੋਏ ਜਿਥੇ ਇਨਾਂ ਨੂੰ ਖਦੇੜੀਆ ਤਾਂ ਹਲਕੇ ਜਿਹੇ ਬਲ ਦਾ ਇਸਤੇਮਾਲ ਕਰਦੇ ਹੋਏ ਗਿ੍ਰਫ਼ਤਾਰ ਵੀ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਐਨਐਸਯੂਆਈ ਪ੍ਰਧਾਨ ਈਸ਼ਰਪ੍ਰੀਤ ਸਿੰਘ ਅਤੇ ਕਾਰਕੁੰਨਾਂ ਨੂੰ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ।

ਐਨਐਸਯੂਆਈ ਪ੍ਰਧਾਨ ਈਸ਼ਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਸੁਫਨੇ ਦਿਖਾਉਂਦੇ ਹੋਏ ਵੋਟਾਂ ਤਾਂ ਲਈ ਲੈ ਲਈ ਗਈਆਂ ਸਨ ਪਰ ਹੁਣ 6 ਮਹੀਨੇ ਖ਼ਤਮ ਹੋਣ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੂੰ ਤਾਂ ਮੱੁਕਰਨ ਦੀ ਵੀ ਆਦਤ ਹੈ, ਕਿਉਂਕਿ ਪਹਿਲਾਂ ਅਗਨੀਵੀਰ ਦਾ ਵਿਰੋਧ ਕਰਨ ਦਾ ਐਲਾਨ ਭਗਵੰਤ ਮਾਨ ਵਲੋਂ ਹੀ ਕੀਤਾ ਗਿਆ ਸੀ ਪਰ ਹੁਣ ਉਸੇ ਸਕੀਮ ਨੂੰ ਲਾਗੂ ਕਰਨ ਲਈ ਆਦੇਸ਼ ਦਿੱਤੇ ਜਾ ਰਹੇ ਹਨ। ਈਸ਼ਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੋਏ 100 ਦਿਨ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਸਰਕਾਰ ਵੱਲੋਂ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਮਨਸ਼ਾ ਹੀ ਠੀਕ ਨਜ਼ਰ ਨਹੀਂ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ