ਨਗਰ ਕੌਂਸਲ ਦੇ ਸਮੂਹ ਸਟਾਫ ਦੀਆਂ ਜੱਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ

ਸਮੂਹ ਸਟਾਫ ਵੱਲੋਂ ਪੰਜਾਬ ਦੀ ਕਾਲ ‘ਤੇ ਕੀਤੀ ਗਈ ਗੇਟ ਰੈਲੀ

ਰਾਜਪੁਰਾ, (ਅਜਯ ਕਮਲ)। ਨਗਰ ਕੌਂਸਲ ਦੇ ਸਮੂਹ ਸਟਾਫ ਦੀਆਂ ਜੱਥੇਬੱਦੀਆਂ ਵੱੱਲੋਂ ਸਾਂਝੇ ਤੌਰ ‘ਤੇ ਪੂਰੇ ਪੰਜਾਬ ਵਿੱਚ ਗੇਟ ਰੈਲੀ ਦੇ ਸੱਦੇ ‘ਤੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਪ੍ਰਧਾਨ ਹੰਸ ਰਾਜ ਬਨਵਾੜੀ ਨੇ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ਮੁਤਾਬਿਕ 7 ਪੇ ਸਕੇਲ ਲਾਗੂ ਕਰਨ ਜਾ ਰਹੀ ਹੈ ਜਿਸ ਵਿੱਚ ਮੁਲਾਜਮਾਂ ਨੂੰ ਦੱਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਅਤੇ 6ਵੇਂ ਪੇ ਸਕੇਲ ਰਾਹੀਂ ਹੀ ਨਵੀਂਆਂ ਭਰਤੀਆਂ ਕੀਤੀਆਂ ਜਾਣ ਤਾਂ ਜੋ ਦਰਜਾ ਚਾਰ ਮੁਲਾਜਮ ਆਪਣਾ ਘਰ ਚਲਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਪਿਛਲੇ ਡੀ ਏ ਦੀਆਂ ਰਹਿੰਦੀਆਂ ਕਿਸਤਾਂ ਵੀ ਨਹੀਂ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਲ ‘ਤੇ ਅੱਜ ਅਸੀਂ ਗੇਟ ਰੈਲੀ ਕੀਤੀ ਹੈ ਅਤੇ ਤਿੰਨ ਦਿਨ ਲਈ ਇਹ ਗੇਟ ਰੈਲੀ ਜਾਰੀ ਰਹੇਗੀ ਤਾਂ ਜੋ ਪੰਜਾਬ ਦੀ ਸਰਕਾਰ ਜਾਗ ਸਕੇ । ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ‘ਤੇ ਗੌਰ ਨਹੀਂ ਕੀਤੀ ਗਈ ਤਾਂ ਅਸੀਂ ਸਰਕਾਰ ਖਿਲਾਫ ਆਪਣਾ ਪ੍ਰਦਰਸ਼ਨ ਹੋਰ ਤਿੱਖਾ ਕਰਾਂਗੇ। ਇਸ ਮੌਕੇ ਪ੍ਰਧਾਨ ਸੱਤਪਾਲ, ਜਸਵੀਰ ਕੁਮਾਰ, ਸ਼ਿਵ ਮੋਣੀ, ਸੁਸ਼ੀਲ ਕੁਮਾਰ, ਸੁਖਵਿੰਦਰ ਕੁਮਾਰ, ਕਮਲ ਕੁਮਾਰ, ਤਰਸੇ ਲਾਲ, ਰਮਨ ਕੁਮਾਰ, ਅਮਰਜੀਤ ਘੋਗੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਮੌਜੂਦ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ