ਅਮਰੀਕਾ ‘ਚ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ

Demonstrations, Against, Gun, Culture, America

ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਫਲੋਰਿਡਾ ਦੇ ਸਕੂਲ ‘ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ ‘ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ ‘ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ ‘ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਮਾਰਚ ਕੱਢਿਆ ਗਿਆ। ਇਸ ‘ਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਇਸ ਤੋਂ ਵੱਧ ਵਿਅਕਤੀ ਸਿਰਫ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਚੁੱਕ ਸਮਾਗਮ ‘ਚ ਹੀ ਇਕੱਠੇ ਹੋਏ ਸਨ।

ਵਾਸ਼ਿੰਗਟਨ ਤੋਂ ਬਿਨਾ ਪੂਰੇ ਅਮਰੀਕਾ ‘ਚ 700 ਤੋਂ ਵੱਧ ਥਾਵਾਂ ‘ਤੇ ਪ੍ਰਦਰਸ਼ਨ ਹੋਏ ਬਰਤਾਨੀਆ ‘ਚ ਲੰਡਨ, ਜਪਾਨ ਦੇ ਟੋਕੀਓ, ਆਸਟਰੇਲੀਆ ਦੇ ਸਿਡਨੀ, ਭਾਰਤ ਦੇ ਮੁੰਬਈ ਸਮੇਤ ਦੁਨੀਆ ਦੇ 100 ਸ਼ਹਿਰਾਂ ‘ਚ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ ਵਾÂ੍ਹੀਟ ਹਾਊਸ ਦੇ ਬੁਲਾਰੇ ਜੈਕ ਪਾਰਕਿਸਨਸ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੈਂਕੜੇ ਅਮਰੀਕੀ ਹਿੰਮਤ ਵਾਲੇ ਹਨ, ਜੋ ਆਪਣੀ ਖੁਦਮੁਖਤਿਆਰੀ ਦੀ ਆਜਾਦੀ ਦੀ ਵਰਤੋਂ ਕਰ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਬੰਦੂਕ (Gun Culture) ਕੰਟਰੋਲ ਬਾਰੇ ਚੁੱਕੇ ਗਏ ਰਾਸ਼ਟਰਪਤੀ ਟਰੰਪ ਦੇ ਕਦਮਾਂ ਬਾਰੇ ਵੀ ਦੱਸਿਆ ਜ਼ਿਕਰਯੋਗ ਕਿ ਟਰੰਪ ਬੰਦੂਕ ਕੰਟਰੋਲ ਦੇ ਮਾਮਲੇ ‘ਚ ਵੱਡੇ ਕਦਮ ਚੁੱਕਣ ਦੀ ਗੱਲ ਕਹਿ ਚੁੱਕੇ ਹਨ। ਟਰੰਪ ਬੰਪ ਸਟਾਕ (ਅਜਿਹੇ ਉਪਕਰਨ, ਜਿਨ੍ਹਾਂ ਨਾਲ ਰਾਈਫਲ ਮਸ਼ੀਨ ਗਨ ਦੀ ਤਰ੍ਹਾਂ ਗੋਲੀਬਾਰੀ ਕਰਦੀ ਹੈ) ਤੇ ਸਕੂਲਾਂ ਦੀ ਸੁਰੱਖਿਆ ਵਧਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਗੱਲ ਕਹਿ ਚੁੱਕੇ ਹਨ। ਮਾਰਚ ਦੌਰਾਨ ਵੱਡੀ ਗਿਣਤੀ ‘ਚ ਲੋਕ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਇਸ ‘ਚ ਕੁਝ ਪ੍ਰਸਿੱਧ ਵਿਅਕਤੀਆਂ ਨੇ ਵੀ ਵਿਦਿਆਰਥੀਆਂ ਦਾ ਸਾਥ ਦਿੱਤਾ ਗਾਇਕ ਆਰੀਯਾਨਾ ਗਰਾਂਡ, ਮਾਈਲੀ ਸਾਇਰਸ ਤੇ ਲਿਨ ਮਿਰਾਂਡਾ ਸਰੀਖੀ ਆਦਿ ਹਸਤੀਆਂ ਨੇ ਅਮਰੀਕਾ ਦੀ ਰਾਜਧਾਨੀ ਦੀ ਇਮਾਰਤ ਦੇ ਸਾਹਮਣੇ ਸਟੇਜ ਉੱਤੇ ਪ੍ਰਦਰਸ਼ਨ ਕਰ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।

ਬੰਦੂਕ ਕੰਟਰੋਲ ਸਬੰਧੀ ਕੈਨੇਡਾ ‘ਚ ਕੱਢੀਆਂ ਗਈਆਂ ਰੈਲੀਆਂ | Gun Culture

(Gun Culture) ਫਲੋਰਿਡਾ ਦੇ ਪਾਰਕਲੈਂਡ ‘ਚ ਗੋਲੀਬਾਰੀ ਦੌਰਾਨ 17 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਕੈਨੇਡਾ ਤੇ ਅਮਰੀਕਾ ਦੋਵਾਂ ਮੁਲਕਾਂ ‘ਚ ਬੰਦੂਕਾਂ ‘ਤੇ ਪਾਬੰਦੀ ਸਬੰਧੀ ਉੱਠੀ ਮੰਗ ਨੂੰ ਲੈ ਕੇ ਦਰਜਨ ਭਰ ਕੈਨੇਡੀਅਨ ਸ਼ਹਿਰਾਂ ‘ਚ ਮਾਰਚ ਕੱਢੇ ਗਏ। ਮਾਂਟਰੀਅਲ ਤੇ ਟੋਰਾਂਟੋ ਦੋਵਾਂ ਦੇ ਸੈਂਕੜੇ ਲੋਕਾਂ ਨੇ ਅਮਰੀਕਾ ‘ਚ ‘ਮਾਰਚ ਫਾਰ ਅਵਰ ਲਾਈਵਜ਼’ ਰੈਲੀ ਦੇ ਸਮਰਥਨ ਲਈ ਕੱਢੇ ਗਏ। ਮਾਰਚ ‘ਚ ਹਿੱਸਾ ਲਿਆ ਮਾਂਟਰੀਅਲ ‘ਚ ਕੱਢੇ ਗਏ ਮਾਰਚ ਦੌਰਾਨ ਮਾਂਟਰੀਅਲ ਦੀ ਵਾਸੀ ਤੇ ਹੁਣ ਪਾਰਕਲੈਂਡ ‘ਚ ਰਹਿ ਰਹੀ ਐਲਨ ਗੋਜਾਂਸਕੀ ਮਲਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਉਸ ਦੇ ਬੱਚੇ ਸਕੂਲ ‘ਚ ਸਨ ਤੇ ਉਨ੍ਹਾਂ ਨੇ ਉਸ ਦੌਰਾਨ ਉਹ ਚੀਜਾਂ ਵੇਖੀਆਂ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ।

ਮਿਲਿਆ ਓਬਾਮਾ ਦਾ ਸਾਥ | Gun Culture

ਵਿਦਿਆਰਥੀਆਂ ਦੇ ਇਸ ਮਾਰਚ ਦਾ ਸਮਰਥਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕੀਤਾ। ਓਬਾਮਾ ਨੇ ਟਵੀਟ ਕੀਤਾ ਕਿ ਉਹ ਅਤੇ ਮਿਸ਼ੇਲ ਬੱਚਿਆਂ ਦੀ ਮੰਗ ਦੇ ਨਾਲ ਹਨ। ਜਿਸ ਤਰ੍ਹਾਂ ਵਿਦਿਆਰਥੀ ਆਪਣੀ ਮੰਗ ਨੂੰ ਲੈ ਕੇ ਅਵਾਜ ਉਠਾ ਰਹੇ ਹਨ , ਉਸਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਇੱਕ ਅਮਰੀਕੀ ਏਜੰਸੀ ਦੇ ਸਰਵੇ ਦੇ ਮੁਤਾਬਕ , ਕਰੀਬ 40 ਫੀਸਦੀ ਅਮਰੀਕੀ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਕੋਲ ਬੰਦੂਕ ਹੈ 2016 ਵਿੱਚ ਅਮਰੀਕਾ ਵਿੱਚ ਸਿਰਫ ਬੰਦੂਕ ਦੇ ਕਾਰਨ ਹੀ 11 ਹਜਾਰ ਮੌਤਾਂ ਹੋਈਆਂ ਸਨ। ਦੁਨੀਆ ਵਿੱਚ ਹੋਣ ਵਾਲੀ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 64 ਫੀਸਦੀ ਇਕੱਲੇ ਅਮਰੀਕਾ ਵਿੱਚ ਹੀ ਹੁੰਦੀਆਂ ਹਨ।