ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More

    Medical Practitioners: ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਮੁੜ ਸ਼ੁਰੂ ਕਰਨ ਦੀ ਮੰਗ

    Medical Practitioners
    Medical Practitioners: ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਮੁੜ ਸ਼ੁਰੂ ਕਰਨ ਦੀ ਮੰਗ

    Medical Practitioners: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾ ਸ਼ਹਿਰਾ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਆਰ ਐਮ ਪੀ ਡਾਕਟਰਾਂ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੀ ਮਹੀਨੇ ਵਾਰੀ ਮੀਟਿੰਗ ਘੱਲ ਖੁਰਦ ਵਿਖੇ ਬਲਾਕ ਪ੍ਰਧਾਨ ਡਾ ਕੁਲਦੀਪ ਸਿੰਘ ਕੈਲਾਸ ਦੀ ਪ੍ਰਧਾਨਗੀ ਹੇਠ ਹੋਈ।

    ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਰਾਕੇਸ਼ ਕੁਮਾਰ ਮਹਿਤਾ ਸੂਬਾ ਕੈਸੀਅਰ, ਡਾ. ਜਸਵਿੰਦਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਤੇ ਡਾ. ਬਸੰਤ ਸਿੰਘ ਬਰਾੜ ਜਿਲ੍ਹਾ ਪ੍ਰੈੱਸ ਸਕੱਤਰ, ਡਾ. ਜਸਵਿੰਦਰ ਮੁੱਦਕੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਤੇ ਇਸ ਤੋਂ ਬਲਾਕ ਮੁੱਦਕੀ ਸ਼ਹਿਰੀ ਦੇ ਸਮੁੱਚੇ ਮੈਡੀਕਲ ਪ੍ਰੈਕਟੀਸ਼ਨਰ ਵੀ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਸਟੇਜ ਸਕੱਤਰ ਵੈਦ ਸੁਖਦੇਵ ਸਿੰਘ ਨੇ ਸੁਰੂ ਕਰਵਾਈ । ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪ੍ਰੈਕਟਿਸ ਦੌਰਾਨ ਆ ਰਹੀਆ ਮੁਸ਼ਕਲਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ।

    Medical Practitioners

    ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੇ ਮੈਡੀਕਲ ਪ੍ਰੈਕਟੀਸ਼ਨਰਾ ਤੋਂ ਮੰਗ ਕਰਦਿਆ ਕਿਹਾ ਕਿ ਪਿਛਲੇ ਕਈ ਸਾਲਾ ਤੋ ਮੈਡੀਕਲ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸਾਲ 1963 ਨੇੜੇ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਰਜਿਸਟਰਡ ਕੀਤਾ ਜਾਂਦਾ ਸੀ, ਜੋ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਹੈ, ਪਰ ਇਸਦਾ ਕੋਈ ਵੀ ਬਦਲਵਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਲਈ ਉਨ੍ਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟ੍ਰੇਸ਼ਨ ਮੁੜ ਚਾਲੂ ਕਰਨ ਦੀ ਮੰਗ ਮੰਗੀ ।

    Read Also : ਕਾਂਗਰਸੀ ਵਰਕਰ ਦੀ ਮੌਤ ਤੋਂ ਬਾਅਦ ਦੋ ਵਿਧਾਇਕਾਂ ਖ਼ਿਲਾਫ਼ ਐਫਆਈਆਰ ਦਰਜ

    ਇਸ ਮੌਕੇ ਡਾ. ਕੁਲਦੀਪ ਸਿੰਘ ਨਾਗੀ ਮੁੱਦਕੀ ਕੋਆਰਡੀਨੇਟਰ ਆਮ ਆਦਮੀ ਪਾਰਟੀ ਦਿਹਾਤੀ ਡਾਕਟਰੀ ਵਿੰਗ, ਡਾ. ਜਗਤਾਰ ਸਿੰਘ ਚੈਅਰਮੈਨ, ਡਾ. ਹਰਪ੍ਰੀਤ ਸਿੰਘ ਹਰਾਜ ਕੈਸੀਅਰ, ਡਾ ਜੋਗਿੰਦਰ ਸਿੰਘ ਗਿੱਲ ਮੱਲਵਾਲ, ਡਾ ਹਰਵਿੰਦਰ ਸਿੰਘ ਹਰਾਜ, ਡਾ. ਬੇਅੰਤ ਸਿੰਘ ਪ੍ਰਧਾਨ ਮੁੱਦਕੀ, ਡਾ. ਅਵਤਾਰ ਸਿੰਘ ਮੁੱਦਕੀ ਤੋ ਇਲਾਵਾ ਭਾਰੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਸਨ।