Corona Virus : ‘ਆਪ’ ਸਾਂਸਦ ਰਾਘਵ ਚੱਢਾ ਵੱਲੋਂ ਚੀਨ ਤੋਂ ਉਡਾਣਾਂ ‘ਤੇ ਪਾਬੰਦੀ ਦੀ ਮੰਗ

Corona Virus

 ਕੋਵਿਡ-19 ‘ਤੇ ਚਰਚਾ ਲਈ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਨਿਯਮ 267 ਦੇ ਤਹਿਤ ਕੰਮਕਾਜ ਮੁਅੱਤਲ ਕਰਨ ਦਾ ਦਿੱਤਾ ਨੋਟਿਸ (Corona Virus)

  • ਪ੍ਰਭਾਵਿਤ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਸਚਿਤ ਸਮੇਂ ਲਈ ਲਾਜਮੀ ਕੁਆਰੰਟੀਨ ਦੀ ਵੀ ਕੀਤੀ ਮੰਗ
  • ‘ਸਾਵਧਾਨੀ/ਰੋਕਥਾਮ ਇਲਾਜ ਨਾਲੋਂ ਬਿਹਤਰ‘ ਦੇ ਸਿਧਾਂਤ ‘ਤੇ ਚੱਲਦਿਆਂ ਸਾਨੂੰ ਚੀਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ: ਰਾਘਵ ਚੱਢਾ

(ਅਸ਼ਵਨੀ ਚਾਵਲਾ) ਨਵੀਂ ਦਿੱਲੀ/ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ‘ਰੂਲਜ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜਨਸ‘ ਦੇ ਨਿਯਮ 267 ਦੇ ਤਹਿਤ ਸਦਨ ਦੀ ਮੁਅੱਤਲੀ ਦਾ ਨੋਟਿਸ ਦਿੱਤਾ ਅਤੇ ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ (Corona Virus) ਦੇ ਮਾਮਲਿਆਂ ਅਤੇ ਭਾਰਤ ਉੱਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੀ ਮੰਗ ਕੀਤੀ। ਉਨਾਂ ਨੇ ਏਸੀਆਈ ਦੇਸ਼ਾਂ ਰਾਹੀਂ ਚੀਨ ਤੋਂ ਭਾਰਤ ਤੱਕ ਦੀਆਂ ਉਡਾਣਾਂ ‘ਤੇ ਵੀ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਪ੍ਰਭਾਵਿਤ ਦੇਸਾਂ ਦੇ ਅੰਤਰਰਾਸਟਰੀ ਯਾਤਰੀਆਂ ਲਈ ਇੱਕ ਨਿਸਚਿਤ ਸਮੇਂ ਲਈ ਲਾਜਮੀ ਕੁਆਰੰਟੀਨ ‘ਤੇ ਵੀ ਵਿਚਾਰ ਕਰਨ ਲਈ ਕਿਹਾ।

ਆਪਣੇ ਲਿਖਤੀ ਨੋਟਿਸ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਚੀਨ ਵਿੱਚ ਕੋਰੋਨਾ ਵਾਇਰਸ ਕੇਸਾਂ ਵਿੱਚ ਓਮਾਈਕਰੋਨ ਦੇ ਇੱਕ ਘਾਤਕ ਵੇਰੀਏਂਟ ਵਿੱਚ ਚਿੰਤਾਜਨਕ ਵਾਧਾ ਦੇਖਿਆ ਜਾ ਰਿਹਾ ਹੈ ਜੋ ਕਿ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਮਹਾਂਮਾਰੀ ਵਿਗਿਆਨੀ ਆਉਣ ਵਾਲੇ ਮਹੀਨਿਆਂ ਦੌਰਾਨ ਦੇਸ ਵਿੱਚ ਇਸ ਵਾਇਰਸ ਦੀਆਂ ਘੱਟੋ-ਘੱਟ ਤਿੰਨ ਲਹਿਰਾਂ ਦੀ ਭਵਿੱਖਬਾਣੀ ਕਰ ਰਹੇ ਹਨ।

Coronavirus Sachkahoon

ਚੀਨ ਵਿੱਚ ਕੋਰਨਾ ਵਾਇਰਸ (Corona Virus) ਨੇ ਮਚਾ ਰੱਖੀ ਹੈ ਤਬਾਹੀ

ਰਾਘਵ ਚੱਢਾ ਨੇ ਕਿਹਾ ਕਿ ਵਾਇਰਸ ਨੇ ਚੀਨ ਵਿੱਚ ਪਹਿਲਾਂ ਹੀ ਤਬਾਹੀ ਮਚਾ ਦਿੱਤੀ ਹੈ ਅਤੇ ਉੱਥੋਂ ਦੀ ਸਿਹਤ ਪ੍ਰਣਾਲੀ ਪੂਰੀ ਤਰਾਂ ਹਿੱਲ ਗਈ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਹਸਪਤਾਲਾਂ ਵਿੱਚ ਬਿਸਤਰੇ ਨਹੀਂ ਹਨ, ਦਵਾਈਆਂ ਦਾ ਸਟਾਕ ਖਤਮ ਹੋ ਰਿਹਾ ਹੈ ਅਤੇ ਮੁਰਦਾਘਰਾਂ ਵਿੱਚ ਜਗਾ ਦੀ ਕਮੀ ਹੈ। ਮਹਾਂਮਾਰੀ ਕਾਰਨ ਹੋ ਰਹੀ ਤਬਾਹੀ ਦੇ ਵੀਡੀਓ ਸੋਸਲ ਮੀਡੀਆ ‘ਤੇ ਆ ਰਹੇ ਹਨ ਅਤੇ ਲੋਕਾਂ ਵਿਚ ਇਨਾਂ ਕਰਕੇ ਡਰ ਦਾ ਮਾਹੌਲ ਬਣ ਰਿਹਾ ਹੈ।

  •  ਰਾਘਵ ਚੱਢਾ ਨੇ ਭਾਰਤ ਵਿੱਚ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਮਾੜੇ ਪ੍ਰਬੰਧਾਂ ਲਈ ਕੇਂਦਰ ਸਰਕਾਰ ‘ਤੇ ਬੋਲਿਆ ਹਮਲਾ

ਦੂਜੀ ਲਹਿਰ ਦੌਰਾਨ ਕੋਵਿਡ-19 (Corona Virus) ਦੀ ਸਥਿਤੀ ਨਾਲ ਨਜਿੱਠਣ ਲਈ ਕੁਪ੍ਰਬੰਧਨ ਕਰਨ ‘ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ, ਉਨਾਂ ਕਿਹਾ ਕਿ ਸਰਕਾਰ ਨੇ 2020 ਦੇ ਸੁਰੂ ਅਤੇ ਅੰਤ ਵਿੱਚ ਮਹਾਂਮਾਰੀ ਦੇ ਸੁਰੂਆਤੀ ਸੰਕੇਤਾਂ ਨੂੰ ਨਜ਼ਰਅੰਦਾਜ ਕਰ ਦਿੱਤਾ ਸੀ ਅਤੇ ਅੰਤਰਰਾਸਟਰੀ ਹਵਾਈ ਸੰਪਰਕ ਦੇ ਪ੍ਰਬੰਧਨ ਮਾਮਲੇ ਵਿੱਚ ਦੇਰੀ ਕੀਤੀ ਸੀ ਜਿਸ ਨਾਲ ਵਾਇਰਸ ਤੇਜ਼ੀ ਨਾਲ ਦੇਸ ਭਰ ਵਿੱਚ ਫੈਲ ਗਿਆ ਸੀ। ‘ਆਪ‘ ਸੰਸਦ ਮੈਂਬਰ ਨੇ ਕਿਹਾ ਕਿ ਨਵੇਂ ਵੇਰੀਏਂਟ ਨੂੰ ਟਰੈਕ ਕਰਨ ਅਤੇ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ ਕਰਨ ਵਿੱਚ ਲਾਪਰਵਾਹੀ ਨੇ ਸਾਡੇ ਦੇਸ਼ ਨੂੰ ਕੋਵਿਡ ਦੀ ਦੂਜੀ ਲਹਿਰ ਵੱਲ ਧਕੇਲ ਦਿੱਤਾ ਸੀ ਜੋ ਸਾਡੀ ਸਿਹਤ ਪ੍ਰਣਾਲੀ ‘ਤੇ ਪੂਰੀ ਤਰਾਂ ਹਾਵੀ ਹੋ ਗਈ ਸੀ ਅਤੇ ਲੱਖਾਂ ਭਾਰਤੀਆਂ ਦੀ ਮੌਤ ਹੋ ਗਈ ਸੀ।

Corona Virus : ਪੂਰਾ ਵਿਸਵ ਹਾਈ ਅਲਰਟ ‘ਤੇ

ਭਾਰਤ ਵਿੱਚ ਵੀ ਚੀਨ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਨਵੇਂ ਵੇਰੀਏਂਟ ਦੇ ਚਾਰ ਮਾਮਲਿਆਂ ਦਾ ਪਤਾ ਲੱਗਣ ‘ਤੇ ਚਿੰਤਾ ਪ੍ਰਗਟ ਕਰਦਿਆਂ ਚੱਢਾ ਨੇ ਕਿਹਾ ਕਿ ਪੂਰਾ ਵਿਸਵ ਹਾਈ ਅਲਰਟ ‘ਤੇ ਹੈ। ਅਸੀਂ ਨਾ ਤਾਂ ਢਿੱਲ ਬਰਦਾਸਤ ਕਰ ਸਕਦੇ ਹਾਂ ਅਤੇ ਨਾ ਹੀ ਖਾਲੀ ਭਰੋਸਾ ਦੇਣ ਵਾਲੀਆਂ ਸੁਰਖੀਆਂ। ਉਨਾਂ ਚੀਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਾਂ ਨੂੰ ਐਡਵਾਈਜਰੀ ਜਾਰੀ ਕੀਤੀ ਹੈ। ਹਾਲਾਂਕਿ, ਸਾਨੂੰ ਹੋਰ ਵੀ ਮਜਬੂਤ ਉਪਾਵਾਂ ਦੀ ਲੋੜ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਮਹਾਂਮਾਰੀ ਦਾ ਪ੍ਰਬੰਧਨ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਦੀ ਸਮੂਹਿਕ ਜਿੰਮੇਵਾਰੀ ਹੈ। ਇਸ ਲਈ ਇਸ ਨਵੇਂ ਵੇਰੀਏਂਟ ਤੋਂ ਪੈਦਾ ਹੋਏ ਖਤਰੇ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ‘ਤੇ ਸੰਸਦ ‘ਚ ਚਰਚਾ ਦੀ ਸਖਤ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ