ਬੰਗਲੌਰ ਨੂੰ ਹਰਾ ਕੇ ਦਿੱਲੀ ਚੋਟੀ ‘ਤੇ

ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 196 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ
ਬੰਗਲੌਰ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 137 ਦੌੜਾਂ ਬਣਾਈਆਂ

ਦੁਬਈ। ਮਾਰਕਸ ਸਟਾਈਨਿਸ (ਨਾਬਾਦ 53), ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ (42) ਤੇ ਵਿਕਟਕੀਪਰ ਰਿਸ਼ਭ ਪੰਤ (37) ਦੀ ਸ਼ਾਨਦਾਰ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ (24 ਦੌੜਾਂ ‘ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਦਿੱਲੀ ਕੈਪੀਟਲਸ ਨੇ ਰਾਇਲ ਚੈਲੇਂਜਰਸ਼ ਬੰਗਲੌਰ ਨੂੰ ਸੋਮਵਾਰ ਨੂੰ 59 ਦੌੜਾਂ ਨਾਲ ਹਰਾ ਕੇ ਆਈਪੀਐਲ-13 ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।

Delhi Tops

Delhi tops by beating Bangalore

ਦਿੱਲੀ ਨੇ ਇਸ ਮੁਕਬਲੇ ‘ਚ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 196 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਫਿਰ ਵਿਰਾਟ ਕੋਹਲੀ ਦੀ ਬੰਗਲੌਰ ਟੀਮ ਦਾ ਚੈਲੇਂਜ 20 ਓਵਰਾਂ ‘ਚ 9 ਵਿਕਟਾਂ ‘ਤੇ 137 ਦੌੜਾਂ ‘ਤੇ ਰੋਕ ਦਿੱਤਾ। ਦਿੱਲੀ ਦੀ ਪੰਜ ਮੈਚਾਂ ‘ਚ ਇਹ ਚੌਥੀ ਜਿੱਤ ਹੈ ਤੇ ਉਸਨੇ ਅੱਠ ਅੰਕਾਂ ਨਾਲ ਸੂਚੀ ‘ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਦੂਜੇ ਪਾਸੇ ਬੰਗਲੌਰ ਨੂੰ ਪੰਜ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ ਖਾਤੇ ‘ਚ ਛੇ ਅੰਕ ਹਨ।

ਵੱਡੇ ਟੀਚੇ ਦਾ ਪਿੱਛਾ ਕਰਦਿਆਂ ਬੰਗਲੌਰ ਨੇ ਬੱਲੇਬਾਜ਼ੀ ‘ਚ ਕਾਫ਼ੀ ਖਰਾਬ ਪ੍ਰਦਰਸ਼ਨ ਕੀਤਾ। ਕਪਤਾਨ ਵਿਰਾਟ ਕੋਹਲੀ ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਵਿਕਟ ‘ਤੇ ਟਿਕ ਨਹੀਂ ਸਕਿਆ। ਵਿਰਾਟ ਨੇ 39 ਗੇਂਦਾਂ ‘ਤੇ 43 ਦੌੜਾਂ ‘ਚ ਦੋ ਚੌਕੇ ਤੇ ਇੱਕ ਛੱਕਾ ਲਾਇਆ। ਵਿਰਾਟ ਨੂੰ ਆਊਟ ਕਰਕੇ ਰਬਾਡਾ ਨੇ ਬੰਗਲੌਰ ਨੂੰ ਵੱਡਾ ਝਟਕਾ ਦਿੱਤਾ। ਵਿਰਾਟ ਪੰਜਵੇਂ ਬੱਲੇਬਾਜ਼ ਵਜੋਂ ਟੀਮ ਦੇ 94 ਸਕੋਰ ‘ਤੇ ਆਊਟ ਹੋਏ। ਵਿਰਾਟ ਦੇ ਆਊਟ ਹੋਣ ਨਾਲ ਹੀ ਬੰਗਲੌਰ ਦਾ ਸੰਘਰਸ਼ ਵੀ ਸਮਾਪਤ ਹੋ ਗਿਆ।

ਇਸ ਤੋਂ ਪਹਿਲਾਂ ਬੰਗਲੌਰ ਦੇ ਕਪਤਾਨ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਦੇ ਓਪਨਰ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਅਤਾ ਦਿੱਤੀ। ਪ੍ਰਿਥਵੀ ਸ਼ਾਅ ਤੇ ਸਿਖ਼ਰ ਧਵਨ ਨੇ ਪਹਿਲੀ ਵਿਕਟ ਲਈ 68 ਦੌੜਾਂ ਜੋੜੀਆਂ। ਪ੍ਰਿਥਵੀ ਨੇ 23 ਗੇਂਦਾਂ ‘ਤੇ 42 ਦੌੜਾਂ ‘ਚ ਪੰਜ ਚੌਕੇ ਤੇ ਦੋ ਛੱਕੇ ਲਾਏ। ਸ਼ਿਖਰ ਧਵਨ ਨੇ 28 ਗੇਂਦਾਂ ‘ਤੇ 32 ਦੌੜਾਂ ‘ਚ ਤਿੰਨੇ ਚੌਕੇ ਲਾਏ। ਕਪਤਾਨ ਸੁਰੇਸ਼ ਅਈਅਰ ਨੇ 13 ਗੇਂਦਾਂ ‘ਚ ਇੱਕ ਚੌਕੇ ਦੀ ਮੱਦਦ ਨਾਲ 11 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਇਸ ਮੈਚ ‘ਚ ਨਵੀਂ ਜਰਸੀ ਨਾਲ ਮੈਦਾਨ ‘ਚ ਉੱਤਰੀ। ਦਿੱਲੀ ਨੇ ਨਵੀਂ ਜਰਸੀ ਨਾਲ ਜਿੱਤ ਹਾਸਲ ਕੀਤੀ ਤੇ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.